ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਵਿਚ ਕੁਝ ਹੀ ਦੇਰ ਪਈ ਬਾਰਿਸ਼ ਨੇ smart city  ਦੀ ਓਸ ਵੇਲੇ ਪੋਲ ਖੋਲ ਦਿੱਤੀ ਜਦੋਂ ਇਸ਼ਮੀਤ ਚੌਂਕ ਦੇ ਕੋਲ ਇਕ ਵੱਡਾ ਪਾੜ ਸੜਕ ਦੇ ਵਿਚ ਪੈ ਗਿਆ ਅਤੇ ਸੜਕ ਪੂਰੀ ਤਰ੍ਹਾਂ ਧੱਸ ਗਈ। ਇਸ ਦੌਰਾਨ ਵੱਡੀ ਤਾਦਾਦ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ ਪਾੜ ਪੈਣ ਕਰਕੇ ਸੜਕ ਦਾ ਵੱਡਾ ਨੁਕਸਾਨ ਹੋ ਗਿਆ। ਨੇੜੇ ਤੇੜੇ ਦੇ ਲੋਕਾਂ ਨੇ ਕਿਹਾ ਕਿ ਇਸ ਸੰਬੰਧੀ ਅਸੀਂ ਪਹਿਲਾਂ ਵੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਪ੍ਰਸ਼ਾਸ਼ਨ ਵੱਲੋਂ ਸੜਕ ਦੀ ਮੁਰੰਮਤ ਦੇ ਨਾਂ ਤੇ ਖਾਨਾ ਪੂਰਤੀ ਪੂਰੀ ਕੀਤੀ ਗਈ ਹੈ।  


COMMERCIAL BREAK
SCROLL TO CONTINUE READING

 


ਮੌਕੇ 'ਤੇ ਟ੍ਰੈਫਿਕ ਪੁਲਿਸ ਵੀ ਪਹੁੰਚ ਗਈ ਅਤੇ ਟਰੈਫਿਕ ਨੂੰ ਡਾਈਵਰਟ ਕੀਤਾ ਗਿਆ। ਟ੍ਰੈਫਿਕ ਮੁਲਾਜ਼ਮ ਨੇ ਕਿਹਾ ਕਿ ਮੇਰੀ ਟ੍ਰੈਫਿਕ ਵਜੋਂ ਇਸ਼ਮੀਤ ਚੌਕ ਦੇ ਵਿਚ ਡਿਊਟੀ ਹੈ ਅਤੇ ਜਦੋਂ ਟ੍ਰੈਫਿਕ ਆਮ ਚੱਲ ਰਿਹਾ ਸੀ ਉਦੋਂ ਇਹ ਪਾੜ ਪਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਇਸ ਪਾੜ ਨੂੰ ਭਰਿਆ ਜਾ ਰਿਹਾ ਹੈ।  


 


ਉਥੇ ਹੀ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਦਿਨ ਪਹਿਲਾਂ ਇਸੇ ਥਾਂ 'ਤੇ ਇਕ ਵੱਡਾ ਪਾੜ ਪੈ ਗਿਆ ਸੀ ਉਦੋਂ ਪ੍ਰਸ਼ਾਸ਼ਨ ਵੱਲੋਂ ਖਾਨਾਪੂਰਤੀ ਲਈ ਇਸ ਨੂੰ ਭਰ ਦਿੱਤਾ ਗਿਆ।  ਅੱਜ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਮੁੜ ਤੋਂ ਇਹ ਪਾੜ ਪੈ ਗਿਆ ਉਹਨਾਂ ਕਿਹਾ ਕਿ ਉਥੇ ਵੱਡਾ ਹਾਦਸਾ ਵੀ ਹੋ ਸਕਦਾ ਸੀ ਪਰ ਬਚਾਅ ਹੋ ਗਿਆ।


 


ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਸਥਾਨਕ ਲੋਕਾਂ ਨੇ ਕਿਹਾ ਕਿ ਇਸ 'ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਵੱਡਾ ਹਾਦਸਾ ਵੀ ਹੋ ਸਕਦਾ ਹੈ। ਜਦ ਕਿ ਮੌਕੇ 'ਤੇ ਤੈਨਾਤ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਸਿਵਰੇਜ ਦਾ ਪਾੜ ਹੈ ਸਥਾਨਕ ਲੋਕਾਂ ਨੇ ਕਿਹਾ ਕਿ ਅਫਸਰ ਆਪਣੀ ਡਿਊਟੀ ਦੇ ਵਿਚ ਕੋਤਾਹੀ ਵਰਤ ਰਹੇ ਹਨ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ।