ਨਵਦੀਪ ਮਹੇਸਰੀ / ਮੋਗਾ: ਮੋਗਾ ਦੇ ਪਿੰਡ ਰਾਮੂਵਾਲਾ ਵਿਖੇ ਅੱਜ ਸਵੇਰੇ ਸ਼ਾਰਟ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇੱਕ ਗੁਟਕਾ ਸਾਹਿਬ ਦੇ ਨਾਲ ਨਾਲ ਚੰਦੋਆ ਸਾਹਿਬ ਅਗਨ ਭੇਟ ਹੋ ਗਏ । 


COMMERCIAL BREAK
SCROLL TO CONTINUE READING


ਮੌਕੇ ਤੇ ਪਹੁੰਚੀ ਸਤਿਕਾਰ ਕਮੇਟੀ ਦੇ ਮੈਬਰਾਂ ਨੇ ਜਾਣਕਾਰੀ ਦਿੱਤੀ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਮਹਿਜ਼ ਪੰਜ ਹਜ਼ਾਰ ਰੁਪਏ ’ਤੇ ਗ੍ਰੰਥੀ ਸਿੰਘ ਰੱਖਿਆ ਹੋਇਆ ਹੈ ਜੋ ਸਵੇਰੇ ਅਤੇ ਸ਼ਾਮ ਨੂੰ ਹੀ ਪਾਠ ਕਰਨ ਆਉਂਦਾ ਹੈ।


 


 
ਉਨ੍ਹਾਂ ਕਿਹਾ ਕਿ ਇਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਰੂਪ ਰਿਪੋਰਟ ਵਿੱਚ ਭੇਜਾਂਗੇ। ਕਮੇਟੀ ਮੈਬਰਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਪੱਕੇ ਤੌਰ ’ਤੇ ਨਿਯੁਕਤੀ ਹੋਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


 


ਮੌਕੇ ਤੇ ਪਹੁੰਚੇ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਏ ਸਨ ਉਸ ਜਗ੍ਹਾ ’ਤੇ ਕੈਬਿਨ ਵਿੱਚ ਇੱਕ ਛੋਟੀ ਇਲੈਕਟ੍ਰੋਨਿਕ ਪੱਖੀ ਲੱਗੀ ਹੋਈ ਸੀ ਅਤੇ ਇਸ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਤਾਰਾਂ ਕੱਟੀਆਂ ਹੋਈਆਂ ਸਨ।
ਇਸ ਬਾਬਤ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਲੋਡ ਜ਼ਿਆਦਾ ਅਤੇ ਕੱਟੀਆਂ ਹੋਈਆਂ ਤਾਰਾਂ ਦੇ ਕਾਰਨ ਸ਼ਾਰਟ ਸਰਕਟ ਹੋਇਆ ਹੈ।