ਚੰਡੀਗੜ- ਆਪਣੀ ਫਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਅਭਿਨੇਤਾ ਆਮਿਰ ਖਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਤੜਕੇ ਉਨ੍ਹਾਂ ਨੇ ਸਾਢੇ ਪੰਜ ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਆਮਿਰ ਖਾਨ ਦੀ ਫਿਲਮ ਪਿਛਲੇ ਕੁਝ ਸਮੇਂ ਤੋਂ ਆਪਣੇ ਇੱਕ ਪੁਰਾਣੇ ਬਿਆਨ ਕਾਰਨ ਵਿਵਾਦਾਂ ਵਿਚ ਘਿਰੀ ਹੋਈ ਹੈ।


COMMERCIAL BREAK
SCROLL TO CONTINUE READING

 


ਫ਼ਿਲਮ ਦੇ ਬਾਈਕਾਟ ਦੀਆਂ ਚੱਲ ਰਹੀਆਂ ਹਨ ਚਰਚਾਵਾਂ


ਸੋਸ਼ਲ ਮੀਡੀਆ 'ਤੇ ਵੀ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਅਦਾਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਮਿਰ ਖਾਨ ਦੇ ਨਾਲ ਅਦਾਕਾਰਾ ਮੋਨਾ ਸਿੰਘ ਅਤੇ ਉਨ੍ਹਾਂ ਦੇ ਕਰੂ ਦੇ ਮੈਂਬਰ ਵੀ ਮੌਜੂਦ ਸਨ। ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟੀਮ ਨੇ ਵੀ ਆਮਿਰ ਖਾਨ ਦੀ ਫਿਲਮ ਨੂੰ ਪੂਰੀ ਤਰ੍ਹਾਂ ਦੇਖਿਆ ਸੀ ਅਤੇ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਸੀ।


 


ਫ਼ਿਲਮ ਲਾਲ ਸਿੰਘ ਚੱਢਾ ਵਿਵਾਦਾਂ 'ਚ ਕਿਉਂ ?


ਦਰਅਸਲ ਆਮਿਰ ਖਾਨ ਦੀ ਇਸ ਫਿਲਮ ਦਾ ਵਿਰੋਧ ਕਰਨ ਦਾ ਕਾਰਨ ਉਨ੍ਹਾਂ ਦਾ ਉਹ ਬਿਆਨ ਹੈ, ਜੋ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਦਿੱਤਾ ਸੀ। ਉਸ ਸਮੇਂ ਆਮਿਰ ਖਾਨ ਨੇ ਕਿਹਾ ਸੀ ਕਿ 'ਭਾਰਤ 'ਚ ਵਧਦੀ ਅਸਹਿਣਸ਼ੀਲਤਾ ਦੀਆਂ ਕਈ ਘਟਨਾਵਾਂ ਕਾਰਨ ਉਹ ਚੌਕਸ ਹੋ ਗਏ ਹਨ। ਉਸ ਸਮੇਂ ਪਤਨੀ ਕਿਰਨ ਰਾਓ ਨੇ ਉਨ੍ਹਾਂ ਨੂੰ ਦੇਸ਼ ਛੱਡਣ ਦਾ ਸੁਝਾਅ ਦਿੱਤਾ ਸੀ। ਆਮਿਰ ਖਾਨ ਦੇ ਉਸ ਬਿਆਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ।ਇਸ ਕਰਕੇ ਦੇਸ਼ ਭਗਤੀ ਦਾ ਰਾਗ ਅਲਾਪਣ ਵਾਲੇ ਨੁਮਾਇੰਦੇ ਆਮਿਰ ਖਾਨ ਨੂੰ ਦੇਸ਼ ਵਿਰੋਧੀ ਦੱਸ ਰਹੇ ਹਨ।ਆਮਿਰ ਖਾਨ ਦਾ ਬਿਆਨ ਗੈਰ ਸਮਾਜਿਕ ਦੱਸਿਆ ਜਾ ਰਿਹਾ ਹੇ ਜਿਸ ਕਰਕੇ ਫ਼ਿਲਮ ਦੇ ਬਾਈਕਾਟ ਦੀਆਂ ਚਰਚਾਵਾਂ ਚੱਲ ਰਹੀਆਂ ਹਨ।


 


WATCH LIVE TV