Punjab News: ਹਰਿਆਣਾ ਵਿੱਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਹਰਿਆਣਾ ਦੀ ਲੋਕ ਸਭਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਨੇ ਪੰਜਾਬ ਦੇ 10 ਮੰਤਰੀਆਂ ਨੂੰ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਪੰਜਾਬ ਦੇ ਚੇਅਰਮੈਨ ਅਤੇ ਵਿਧਾਨ ਸਭਾ ਇੰਚਾਰਜ ਨਿਯੁਕਤ ਕੀਤੇ ਗਏ ਹਨ।


COMMERCIAL BREAK
SCROLL TO CONTINUE READING

ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ 10 ਲੋਕ ਸਭਾ ਮੈਂਬਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਧਾਇਕ ਬਲਜਿੰਦਰ ਕੌਰ ਤੋਂ ਇਲਾਵਾ 9 ਮੰਤਰੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨਸ਼ੇੜੀਆਂ ਨੇ ਪੱਥਰਾਂ ਤੇ ਲਾਠੀਆਂ ਦੀ ਕੀਤੀ ਵਰਖਾ 


ਜਾਣੋ ਕਿਸ ਨੂੰ ਕਿੱਥੇ ਦੀ ਜ਼ਿੰਮੇਵਾਰੀ ਮਿਲੀ 


ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ- ਸੋਨੀਪਤ 
ਬਿਜਲੀ ਮੰਤਰੀ ਹਰਭਜਨ ਸਿੰਘ-ਕਰਨਾਲ 
ਡਾ. ਬਲਜਿੰਦਰ ਕੌਰ ਨੂੰ- ਹਿਸਾਰ 
ਚੇਤਨ ਸਿੰਘ ਜੋੜਾ- ਕੁਰੂਕਸ਼ੇਤਰ
ਕੁਲਦੀਪ ਸਿੰਘ ਧਾਲੀਵਾਲ - ਰੋਹਤਕ
ਅੰਬਾਲਾ ਤੋਂ ਅਨਮੋਲ ਗਗਨ ਮਾਨ
ਬ੍ਰਹਮ ਸ਼ੰਕਰ- ਫਰੀਦਾਬਾਦ 
ਲਾਲਜੀਤ ਸਿੰਘ ਭੁੱਲਰ ਨੂੰ ਭਿਵਾਨੀ ਅਤੇ ਮਹਿੰਦਰਗੜ੍ਹ
ਡੀਸੀਪੀ ਬਲਕਾਰ ਸਿੰਘ- ਸਿਰਸਾ