ਗੁਜਰਾਤ ’ਚ CM ਮਾਨ ਨੇ ਸਬੂਤ ਦੇ ਤੌਰ ’ਤੇ ਲੋਕਾਂ ਨੂੰ ਵਿਖਾਏ 25 ਹਜ਼ਾਰ ਬਿਜਲੀ ਦੇ `ਜ਼ੀਰੋ` ਬਿੱਲ
CM ਭਗਵੰਤ ਮਾਨ ਨੇ ਗੁਜਰਾਤ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜੇਕਰ `ਆਪ` ਸਰਕਾਰ ਪੰਜਾਬ ’ਚ ਵਾਅਦਾ ਪੂਰਾ ਕਰ ਸਕਦੀ ਹੈ ਤਾਂ ਉੱਥੇ ਦੇ ਲੋਕਾਂ ਨਾਲ ਕੀਤੇ ਵਾਅਦੇ ਵੀ ਨਿਭਾਏਗੀ।
Free Electricity in Gujarat: ਦਿੱਲੀ, ਪੰਜਾਬ ਤੋਂ ਬਾਅਦ ਹੁਣ ਗੁਜਰਾਤ ’ਚ ਆਮ ਆਦਮੀ ਪਾਰਟੀ ਵਲੋਂ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ’ਚ ਨਿਭਾਇਆ ਵਾਅਦਾ ਤਾਂ ਗੁਜਰਾਤ ’ਚ ਵੀ ਨਿਭਾਵਾਂਗੇ: ਮਾਨ
ਜਿਸਦੇ ਚੱਲਦਿਆਂ ਬੁੱਧਵਾਰ ਨੂੰ ਪੰਜਾਬ ਦੇ CM ਭਗਵੰਤ ਮਾਨ 25 ਹਜ਼ਾਰ ਬਿਜਲੀ ਦੇ 'ਜ਼ੀਰੋ ਬਿੱਲ' ਲੈਕੇ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ। ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜੇਕਰ 'ਆਪ' ਸਰਕਾਰ ਪੰਜਾਬ ’ਚ ਵਾਅਦਾ ਪੂਰਾ ਕਰ ਸਕਦੀ ਹੈ ਤਾਂ ਗੁਜਰਾਤ ਦੇ ਲੋਕਾਂ ਨਾਲ ਵੀ ਕੀਤੇ ਵਾਅਦੇ ਨਿਭਾਏਗੀ।
CM ਮਾਨ 25 ਹਜ਼ਾਰ ਬਿਜਲੀ ਦੇ 'ਜ਼ੀਰੋ ਬਿੱਲ' ਲੈਕੇ ਪਹੁੰਚੇ ਅਹਿਮਦਾਬਾਦ
ਇੱਥੇ ਦੱਸਣਾ ਬਣਦਾ ਹੈ ਕਿ ਗੁਜਰਾਤ ’ਚ ਵੀ ਆਮ ਆਦਮੀ ਪਾਰਟੀ ਨੇ ਆਪਣੇ ਚੋਣ-ਮਨੋਰਥ ਪੱਤਰ ’ਚ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਜਿਸ ਤੋਂ ਬਾਅਦ ਭਾਜਪਾ ਨੇ ਮੁਫ਼ਤ ਬਿਜਲੀ ਦੇਣ ਦੇ ਮੁੱਦੇ ’ਤੇ ਸਵਾਲ ਉਠਾਏ। ਇਸ ਸਵਾਲਾਂ ਦੇ ਜਵਾਬ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਜਲੀ ਬਿੱਲਾਂ ਦੇ ਸਬੂਤ ਲੈਕੇ ਅਹਿਮਦਾਬਾਦ ਪਹੁੰਚੇ ਸਨ।
CM ਮਾਨ ਨੇ ਨਾਮ ਅਤੇ ਪਤੇ ਰਾਹੀਂ ਜਾਂਚ ਕਰਵਾਉਣ ਦੀ ਦਿੱਤੀ ਚੁਣੌਤੀ
CM ਭਗਵੰਤ ਮਾਨ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਦੇ 75 ਲੱਖ ਘਰਾਂ ’ਚੋਂ 61 ਲੱਖ ਘਰਾਂ ਦਾ ਬਿਜਲੀ ਬਿੱਲ 'ਜ਼ੀਰੋ' ਆਇਆ ਹੈ। ਮਾਨ ਨੇ ਕਿਹਾ ਕਿ 'ਮੈਂ ਜ਼ੀਰੋ ਰਾਸ਼ੀ ਵਾਲੇ ਬਿਜਲੀ ਦੇ 25 ਹਜ਼ਾਰ ਬਿੱਲ ਨਾਲ ਲੈਕੇ ਆਇਆ ਹਾਂ, ਜਿਨ੍ਹਾਂ ’ਚ ਦਰਜ ਪਤੇ ਅਤੇ ਨਾਮ (Name and address) ਦੀ ਸਹਾਇਤਾ ਨਾਲ ਤੁਸੀਂ ਜਾਂਚ ਵੀ ਕਰਵਾ ਸਕਦੇ ਹੋ।
ਜਨਵਰੀ ’ਚ 71 ਲੱਖ ਲੋਕਾਂ ਦੇ ਬਿਜਲੀ ਬਿੱਲ ਆਉਣਗੇ 'ਜ਼ੀਰੋ': ਮਾਨ
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਗਲੇ ਮਹੀਨੇ 'ਜ਼ੀਰੋ' ਬਿੱਲਾਂ ਦੀ ਗਿਣਤੀ 61 ਲੱਖ ਨਹੀਂ ਬਲਕਿ 67 ਲੱਖ ਹੋ ਜਾਵੇਗੀ, ਕਿਉਂਕਿ ਸਰਦੀਆਂ ਦੇ ਮੌਸਮ ’ਚ ਬਿਜਲੀ ਦੀ ਖ਼ਪਤ ਘੱਟ ਜਾਂਦੀ ਹੈ। ਜਦੋਂਕਿ ਜਨਵਰੀ ਮਹੀਨੇ ’ਚ ਇਹ ਗਿਣਤੀ 71 ਲੱਖ ਤੱਕ ਪਹੁੰਚ ਸਕਦੀ ਹੈ।
ਗੁਜਰਾਤ ’ਚ ਸੜਕਾਂ ’ਤੇ ਟੋਏ ਨਹੀਂ ਬਲਕਿ ਟੋਇਆਂ ’ਤੇ ਸੜਕ: ਮਾਨ
ਗੁਜਰਾਤ ’ਚ ਭਾਜਪਾ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ CM ਮਾਨ ਨੇ ਕਿਹਾ ਕਿ ਜਦੋਂ ਸੂਬੇ ਦੇ ਰਾਜ-ਮਾਰਗਾਂ ਤੋਂ ਹੁੰਦਾ ਹੋਇਆ ਕੋਈ ਵਿਅਕਤੀ ਹੋਰਨਾ ਥਾਵਾਂ ’ਤੇ ਜਾਂਦਾ ਹੈ ਤਾਂ ਸੜਕਾਂ ’ਤੇ ਟੋਏ ਨਹੀਂ ਬਲਕਿ ਟੋਇਆਂ ’ਤੇ ਸੜਕ ਨਜ਼ਰ ਆਉਂਦੀ ਹੈ। ਮਾਨ ਨੇ ਕਿਹਾ ਕਿ ਗੁਜਰਾਤ ਦੇ 6 ਕਰੋੜ ਲੋਕ ਬਦਲਾਵ ਲਈ ਤਿਆਰ ਹਨ। ਬਿਲੁਕਲ ਉਹੀ ਸਥਿਤੀ ਨਜ਼ਰ ਆਉਂਦੀ ਹੈ, ਜਿਵੇਂ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਬਣੀ ਹੋਈ ਸੀ।
ਇਹ ਵੀ ਪੜ੍ਹੋ: ਵੇਖੋ, ਸੜਕ ’ਤੇ ਬੈਠੇ ਇਸ ਮੋਚੀ ਨੂੰ ਕਿਉਂ ਹਰ ਕੋਈ ਕਹਿ ਰਿਹਾ 'ਦਿਲ ਦਾ ਅਮੀਰ'