Abohar News: ਅਬੋਹਰ ਦੇ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਏਅਰ ਫੋਰਸ ਦੇ ਜਵਾਨ ਦੀ ਬੀਤੀ ਰਾਤ ਡਿਊਟੀ ਦੌਰਾਨ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚੁਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਬਿਹਾਰ ਵਾਸੀ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਏਅਰਫੋਰਸ ਸਟੇਸ਼ਨ ਤੋਂ ਫ਼ੋਨ ਆਇਆ ਕਿ ਡਿਊਟੀ ਦੌਰਾਨ ਸਾਰਜੈਂਟ ਸੰਜੀਤ ਕੁਮਾਰ ਸਿੰਘ ਦੀ ਆਪਣੀ ਹੀ ਸਰਵਿਸ ਰਾਈਫ਼ਲ ਤੋਂ ਚੱਲੀ ਗੋਲੀ ਕਾਰਨ ਅਚਾਨਕ ਮੌਤ ਹੋ ਗਈ ਹੈ। ਜਿਸ 'ਤੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚੁਰੀ 'ਚ ਰਖਵਾਇਆ ਦਿੱਤਾ ਹੈ। ਮ੍ਰਿਤਕ ਮੂਲ ਰੂਪ ਵਿੱਚ ਬਿਹਾਰ ਦਾ ਵਸਨੀਕ ਸੀ ਅਤੇ ਅਬੋਹਰ ਦੇ ਪ੍ਰਿਆ ਐਨਕਲੇਵ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਰ ਹੁਣ ਉਸਦਾ ਪਰਿਵਾਰ ਆਪਣੇ ਪਿੰਡ ਚਲਾ ਗਿਆ ਸੀ।