ਚੰਡੀਗੜ: ਪੰਜਾਬ ਸਰਕਾਰ ਖਿਡਾਰੀਆਂ ਲਈ ਹੁਣ ਵੱਡਾ ਕੰਮ ਕਰਨ ਜਾ ਰਹੀ ਹੈ।ਖਿਡਾਰੀਆਂ ਨੂੰ ਹਰ ਮਹੀਨੇ 6 ਤੋਂ 8 ਹਜ਼ਾਰ ਰੁਪਏ ਦਿੱਤੇ ਜਾਣਗੇ ਹਰ ਮਹੀਨੇ ਹੁਣ ਖਿਡਾਰੀਆਂ ਨੂੰ 8000 ਤੱਕ ਵਜ਼ੀਫ਼ੇ ਦੀ ਰਕਮ ਮਿਲੇਗੀ। ਪੰਜਾਬ ਦੇ ਖੇਡ ਵਿਭਾਗ ਨੇ ਇਸਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਦਾ ਨਾਂ ਦਿੱਤਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੁਦ ਇਸ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਲਈ ਖੇਡ ਵਿਭਾਗ ਪੰਜਾਬ ਕੋਲ 12.50 ਕਰੋੜ ਰੁਪਏ ਦਾ ਬਜਟ ਹੈ।


COMMERCIAL BREAK
SCROLL TO CONTINUE READING

 


ਕਿਹੜੇ ਖਿਡਾਰੀਆਂ ਨੂੰ ਮਿਲੇਗਾ ਸਕਾਲਰਸ਼ਿਪ ਸਕੀਮ ਦਾ ਲਾਭ


ਪੰਜਾਬ ਦਾ ਹਰ ਇਕ ਖਿਡਾਰੀ ਇਸ ਪੈਸੇ ਦਾ ਹੱਕਦਾਰ ਹੋਵੇਗਾ ਭਾਵੇਂ ਉਸਨੇ ਕੋਈ ਵੀ ਤਮਗਾ ਜਿੱਤਿਆ ਹੋਵੇ।ਪਰ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਜੋ ਸੀਨੀਅਰ ਖਿਡਾਰੀ ਨੈਸ਼ਨਲ ਲੈਵਲ 'ਤੇ ਖੇਡੇ ਹਨ ਉਹਨਾਂ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਅਤੇ ਜੋ ਜੂਨੀਅਰ ਨੈਸ਼ਨਲਜ਼ ਵਿਚ ਤਮਗਾ ਜਿੱਤੇ ਉਹਨਾਂ ਨੂੰ ਹਰ ਮਹੀਨੇ 6 ਹਜ਼ਾਰ ਰੁਪਏ ਇਕ ਸਾਲ ਤੱਕ ਦਿੱਤੇ ਜਾਣਗੇ।


 


ਖੇਡਾਂ ਲਈ ਲਿਆਂਦੀ ਜਾਵੇਗੀ ਨਵੀਂ ਨੀਤੀ


ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਸਕੀਮਾਂ ਚਲਾ ਰਹੀ ਹੈ।ਇਸੇ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਪ੍ਰਤਿਭਾ ਨੂੰ ਪਛਾਣਦਿਆਂ ਖੇਡ ਨੀਤੀ ਵਿਚ ਬਦਲਾਅ ਕਰੇਗੀ ਅਤੇ ਨਾਲ ਹੀ ਵੱਖੋ-ਵੱਖ ਮੁਕਾਬਲਿਆਂ ਲਈ ਪ੍ਰੇਰਿਤ ਕਰਦੀ ਰਹੇਗੀ। ਪੰਜਾਬ ਸਰਕਾਰ ਦਾ ਮਕਸਦਾ 2024 ਤੱਕ ਪੈਰਿਸ ਓਲੰਪਿਕ ਲਈ ਵੱਡੀਆਂ ਮੱਲਾਂ ਮਾਰਨਾ ਹੈ।


 


ਖਿਡਾਰੀਆਂ ਲਈ ਬੀਮਾ ਯੋਜਨਾ ਵੀ ਲਿਆਂਦੀ ਜਾਵੇਗੀ


ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਖੇਡਾਂ ਦਾ ਸਮਾਨ ਅਤੇ ਨਵੇਂ ਟ੍ਰੇਨਰ ਵੀ ਭਰਤੀ ਕੀਤੇ ਜਾ ਰਹੇ ਹਨ। ਖਿਡਾਰੀਆਂ ਲਈ ਅਜਿਹੀਆਂ ਸਕੀਮਾਂ ਸ਼ੁਰੂ ਕਰਕੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣੇਗਾ ਜੋ ਖਿਡਾਰੀਆਂ ਦੀ ਰਹਿਨੁਮਾਈ ਕਰੇਗਾ।


 


WATCH LIVE TV