Accident news:  ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਕਸਬਾ ਬਿਆਸ ਵਿੱਚ ਧੁੰਦ ਦੇ ਕਾਰਨ ਇੱਕ ਤੋਂ ਬਾਅਦ ਇੱਕ ਕਰ ਕੇ ਕਰੀਬ 10 ਗੱਡੀਆਂ ਦੀ ਟੱਕਰ ਹੋ ਗਈ। ਹਾਦਸਾ ਐਨਾ ਜ਼ਿਆਦਾ ਭਿਆਨਕ ਸੀ, ਕਿ ਇਸ ਦੌਰਾਨ ਇੱਕ ਸੀਮਿੰਟ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਫੈਲਾਈ ਓਵਰ ਤੋਂ ਹੇਠਾਂ ਕਰੀਬ 30 ਤੋਂ 40 ਫੁੱਟ ਜਾ ਡਿੱਗਿਆ।


COMMERCIAL BREAK
SCROLL TO CONTINUE READING

ਗ਼ਨੀਮਤ ਇਹ ਰਹੀ ਕਿ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਹੀ ਲੱਗੀਆਂ। ਇਸ ਦੇ ਨਾਲ ਹੀ ਮੁੱਖ ਸੜਕ ਦੇ ਉੱਤੇ ਕਰੀਬ ਨੌਂ ਹੋਰ ਵਾਹਨਾਂ ਦੀ ਅਲੱਗ-ਅਲੱਗ ਟੱਕਰ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।


ਮੌਕੇ 'ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਇਹ ਹਾਦਸਾ ਬਿਆਸ ਦੇ ਵਿੱਚ ਕਰੀਬ ਤਿੰਨ ਪੁਆਇੰਟਾਂ ਤੇ ਵੱਖ-ਵੱਖ ਜਗ੍ਹਾਂ ਤੇ ਵਾਪਰਿਆ ਹੈ, ਜਿੱਥੇ ਕਰੀਬ 10 ਗੱਡੀਆਂ ਆਪਸ ਵਿੱਚ ਇੱਕ ਤੋਂ ਬਾਅਦ ਇੱਕ ਜਾ ਵੱਜੀਆਂ ਗਈਆਂ ।


ਇਸ ਹਾਦਸੇ ਵਿੱਚ ਜਖ਼ਮੀ ਹੋਏ  ਇੱਕ ਚਾਲਕ ਨੇ ਦੱਸਿਆ ਕਿ ਪੂਰੇ ਰਾਸਤੇ ਸੰਘਣੀ ਧੁੰਦ ਪਈ ਹੋਈ ਸੀ, ਜਦੋਂ ਅਸੀ ਬਿਆਸ ਦਰਿਆ ਨੇੜੇ ਪਹੁੰਚੇ ਤਾਂ ਧੁੰਦੇ ਹੋਰ ਜਿਆਦਾ ਵੱਧ ਗਈ ਜਿਸ ਕਰਕੇ ਅੱਗੇ ਜਾ ਰਹੀ ਗੱਡੀ ਦਿਖਾਈ ਨਹੀਂ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਨਾਲ ਕਾਰ ਵਿੱਚ ਪਤੀ ਅਤੇ ਬੱਚੇ ਸਨ, ਜਿਨ੍ਹਾਂ ਦਾ ਸੱਟ-ਚੋਟ ਤੋਂ ਬਚਾ ਰਿਹਾ ।


ਇਹ ਵੀ ਪੜ੍ਹੋ: Punjab Accident news: ਧੁੰਦ ਦੇ ਕਾਰਨ ਪੰਜਾਬ ਵਿੱਚ ਵਾਪਰੇ ਦੋ ਵੱਡੇ ਹਾਦਸੇ


ਜ਼ਿਕਰਯੋਗ ਹੈ ਕਿ ਇਸ ਭਿਆਨਕ ਸੜਕ ਹਾਦਸੇ ਦਰਮਿਆਨ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਉੱਥੇ ਹੀ ਇਸ ਵੱਡੇ ਹਾਦਸੇ ਦਾ ਕਾਰਨ ਕਿਤੇ ਨਾ ਕਿਤੇ ਤੇਜ਼ ਰਫ਼ਤਾਰ ਹੋਣਾ ਮੰਨਿਆ ਜਾ ਰਿਹਾ ਹੈ। 


ਘਟਨਾ ਦੀ ਸੂਚਨਾ ਮਿਲਣ 'ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਦੇ ਥਾਣਾ ਮੁਖੀ ਐਸਐਚਓ ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਕ੍ਰੇਨ ਮੰਗਵਾ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਹਾਈਵੇ ਨੂੰ ਖਾਲੀ ਕਰਵਾ ਦਿੱਤਾ। ਟਰੈਫ਼ਿਕ ਜਾਮ ਨੂੰ ਖੁਲ੍ਹਵਾ ਕੇ ਹੌਲੀ ਹੌਲੀ ਵਾਹਨਾਂ ਨੂੰ ਅੱਗੇ ਭੇਜਣਾ ਸ਼ੁਰੂ ਕਰ ਦਿੱਤਾ।


ਇਹ ਵੀ ਪੜ੍ਹੋ: Abohar News: ਮਾਈਨਰ 'ਚ ਪਿਆ ਪਾੜ, ਕਿਸਾਨਾਂ ਦੀ ਕਈ ਏਕੜ ਫਸਲ ਪਾਣੀ 'ਚ ਡੁੱਬੀ