Punjab Crime News: ਪਿਛਲੇ ਦਿਨੀ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਬੰਗਾ ਅਧੀਨ ਆਉਂਦੇ ਪਿੰਡ ਹੀਓ ਵਿੱਚ ਨੌਜਵਾਨ ਉਪਰ ਗੋਲੀ ਚਲਾਉਣ ਵਾਲੇ ਇੱਕ ਨੌਜਵਾਨ ਨੂੰ ਸੀਆਈਏ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਡਾ. ਮੁਕੇਸ਼ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਮਈ 2023 ਨੂੰ ਮਹਿੰਦਰ ਰਾਮ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਕਿ 30 ਮਈ ਦੇ ਰਾਤ ਸਮੇਂ ਕਰੀਬ ਦੱਸ ਵਜੇ ਉਸ ਨੂੰ ਆਪਣੇ ਘਰ ਦੇ ਬਾਹਰ ਪਟਾਕੇ ਚੱਲਣ ਦੀ ਆਵਾਜ ਸੁਣਾਈ ਦਿੱਤੀ।


COMMERCIAL BREAK
SCROLL TO CONTINUE READING

ਫਿਰ ਉਹ ਘਰ ਗੇਟ ਤੋਂ ਬਾਹਰ ਆਇਆ ਤਾਂ ਤਿੰਨ ਚਾਰ ਹੋਰ ਆਵਾਜਾਂ ਸੁਣਾਈ ਦਿੱਤੀਆਂ ਜਿਵੇਂ ਕੋਈ ਫਾਇਰ ਕਰਦਾ ਹੋਵੇ, ਜਿੰਨੇ ਨੂੰ ਉਹ ਕੁਝ ਸਮਝ ਪਾਉਂਦਾ ਉਸ ਨੂੰ ਪਤਾ ਲੱਗਾ ਕਿ ਉਸਦੇ ਖੱਬੇ ਮੋਢੇ ਉਤੇ ਜ਼ਖ਼ਮ ਹੋ ਗਿਆ ਹੈ। ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਮਹਿੰਦਰ ਰਾਮ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਘਰ ਉਤੇ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਵਾਧਾ ਜੁਰਮ 307 ,120 ਆਈਪੀਸੀ ਅਤੇ 25 ਅਸਲਾ ਐਕਟ ਦਾ ਦਰਜ ਕੀਤਾ ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪ੍ਰੇਮ ਕੁਮਾਰ ਉਪ ਕਪਤਾਨ ਪੁਲਿਸ(ਡੀ) ਦੀ ਸੁਪਰਵੀਜ਼ਨ ਹੇਠ ਇੰਸਪੈਕਟਰ ਅਵਤਾਰ ਸਿੰਘ ਸੀਆਈਏ ਇੰਚਾਰਜ ਉਤੇ ਆਧਾਰਿਤ ਟੀਮ ਦਾ ਗਠਨ ਕੀਤਾ ਗਿਆ ਸੀ।


ਇਸ ਦੇ ਸਾਰਥਿਕ ਨਤੀਜੇ ਵਜੋਂ ਮਹਿੰਦਰ ਰਾਮ ਉਤੇ ਫਾਇਰ ਕਰਨ ਵਾਲੇ ਨੌਜਵਾਨ ਕਥਿਤ ਦੋਸ਼ੀ ਸੁਖਮਨਜੋਤ ਸਿੰਘ ਉਰਫ ਸੁਖਮਨ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਨੌਜਵਾਨ ਨੇ ਕਬੂਲ ਕੀਤਾ ਕਿ ਉਸਨੇ ਵਿਦੇਸ਼ ਵਿੱਚ ਬੈਠੇ ਸੋਨੂੰ ਖੱਤਰੀ ਦੇ ਕਹਿਣ ਉਤੇ ਜਸਪ੍ਰੀਤ ਸਿੰਘ ਜੱਸਾ ਵਾਸੀ ਪਿੰਡ ਮੋਹਣਵਾਲ ਥਾਣਾ ਗੜਸ਼ੰਕਰ ਅਤੇ ਗੁਰਮੀਤ ਸਿੰਘ ਗੀਤੂ ਵਾਸੀ ਧਾਲੀਵਾਲ ਬੇਟ ਥਾਣਾ ਢਿਲਵਾਂ ਜ਼ਿਲ੍ਹਾ ਕਪੂਰਥਲਾ ਦੇ ਜ਼ਰੀਏ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ 30 /5/23 ਨੂੰ ਮਹਿੰਦਰ ਰਾਮ ਨੂੰ ਮਾਰਨ ਦੀ ਨੀਅਤ ਨਾਲ ਉਸ ਉਤੇ ਫਾਇਰਿੰਗ ਕੀਤੀ ਸੀ।


ਇਹ ਵੀ ਪੜ੍ਹੋ : Parineeti Chopra and Raghav Chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਅੱਜ, ਜਾਣੋ ਵਿਆਹ ਦਾ ਪੂਰਾ ਸ਼ੈਡਿਊਲ


ਪੁਲਿਸ ਨੇ ਇਸ ਸਬੰਧੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਤੇ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ 'ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ