Babbu Maan News:  ਆਉਣ ਵਾਲੀ ਪੰਜਾਬੀ ਫਿਲਮ ਸੁੱਚਾ ਸੂਰਮਾ ਦੇ ਅਦਾਕਾਰ ਬੱਬੂ ਮਾਨ ਅੱਜ ਪਿੰਡ ਸਮਾਓ ਵਿੱਚ ਸੁੱਚਾ ਸਿੰਘ ਦੀ ਸਮਾਧ ਉਤੇ ਪਹੁੰਚੇ। ਸਮਾਧ ਉਪਰ ਬੱਬੂ ਮਾਨ ਨੇ ਸਿਜਦਾ ਕਰਦੇ ਹੋਏ ਫਿਲਮ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁੰਮਨਾਮ ਰਹੇ ਸੁੱਚਾ ਸਿੰਘ ਸੂਰਮਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਕਹਾਣੀ ਉਤੇ ਅਨੇਕ ਗੀਤ ਅਤੇ ਫਿਲਮਾਂ ਬਣੀਆਂ ਹਨ।


COMMERCIAL BREAK
SCROLL TO CONTINUE READING

ਹੁਣ ਬੱਬੂ ਮਾਨ ਸੁੱਚਾ ਸਿੰਘ ਸੂਰਮਾ ਦਾ ਰੋਲ ਅਦਾ ਕਰ ਰਹੇ। ਇਸ ਕਾਰਨ ਪਿੰਡ ਵਾਲਿਆਂ ਨੇ ਅਪੀਲ ਕੀਤੀ ਸੀ ਕਿ ਬੱਬੂ ਮਾਨ ਇਕ ਵਾਰ ਉਨ੍ਹਾਂ ਪਿੰਡ ਵਿੱਚ ਸੁੱਚਾ ਸਿੰਘ ਸੂਰਮਾ ਦੀ ਸਮਾਧ ਉਤੇ ਜ਼ਰੂਰ ਆਉਣ। ਸਮਾਓ ਪਿੰਡ ਵਿੱਚ ਸੁੱਚਾ ਸਿੰਘ ਸੂਰਮਾ ਦੇ ਪਰਿਵਾਰਕ ਮੈਂਬਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਮਾਧ ਵੀ ਬਣੀ ਹੋਈ ਹੈ।


ਇਹ ਵੀ ਪੜ੍ਹੋ : NDP Jagmeet Singh: ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ 'ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ


ਇਥੇ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਗੁਮਨਾਮ ਰਹੇ ਸੁੱਚਾ ਸਿੰਘ ਸੂਰਮਾ ਲੋਕਨਾਇਕ ਸਨ। ਉਨ੍ਹਾਂ ਨੇ ਜਿਥੇ ਬੁੱਚੜਾਂ ਤੋਂ ਬਹੁਤ ਸਾਰੀਆਂ ਗਾਵਾਂ ਛੁਡਾਈਆਂ ਸਨ ਅਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੇ। ਬਾਗੀ ਹੋਣ ਕਾਰਨ ਆਖਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ।


ਫਿਲਮ 'ਸੁੱਚਾ ਸੂਰਮਾ'  ਦਾ ਪਿਛਲੇ ਹਫਤੇ ਟ੍ਰੇਲਰ ਰਿਲੀਜ਼ ਹੋ ਗਿਆ ਸੀ। ਫ਼ਿਲਮ ਦੀ ਸ਼ਾਨਦਾਰ, ਪਹਿਲੀ ਝਲਕ ਨੇ ਹੀ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਟ੍ਰੇਲਰ ਵਿੱਚ ਪਿਆਰ, ਨਫ਼ਰਤ, ਬਹਾਦਰੀ, ਦੋਸਤੀ ਤੇ ਰਵਾਇਤੀ ਖੇਡਾਂ ਤੇ ਐਕਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ।  ਫ਼ਿਲਮ ਦੇ ਸ਼ਾਨਦਾਰ ਸਟਾਰ ਕਾਸਟ ਵੱਲੋਂ ਜ਼ਬਰਦਸਤ ਡਾਇਲਾਗ ਡਿਲੀਵਰੀ ਨੇ ਇਸ ਟ੍ਰੇਲਰ ਨੂੰ ਧਮਾਕੇਦਾਰ ਬਣਾ ਦਿੱਤਾ ਹੈ।


ਫ਼ਿਲਮ ਦੀ ਵੱਡੀ ਸਟਾਰ ਕਾਸਟ ਹੈ ਤੇ ਹਰ ਕਿਸੇ ਦਾ ਪ੍ਰਦਰਸ਼ਨ ਇਕ ਤੋਂ ਵੱਧ ਕੇ ਇਕ ਹੈ। ਹਰ ਇੱਕ ਕਿਰਦਾਰ ਫ਼ਿਲਮ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆ ਰਿਹਾ ਹੈ। ਇਹ ਫ਼ਿਲਮ ਸੁੱਚਾ ਸਿੰਘ ਦੇ ਜੀਵਨ ਤੇ ਉਨ੍ਹਾਂ ਘਟਨਾਵਾਂ 'ਤੇ ਰੋਸ਼ਨੀ ਪਾਏਗੀ, ਜਿਨ੍ਹਾਂ ਨੇ ਉਸ ਨੂੰ 'ਸੁੱਚਾ ਸੂਰਮਾ' ਬਣਨ ਲਈ ਪ੍ਰੇਰਿਤ ਕੀਤਾ। 


ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ