Sunny Deol in Amritsar News: ਅਭਿਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ (Sunny Deol ) ਆਪਣੀ ਆਉਣ ਵਾਲੀ ਫਿਲਮ ਗਦਰ-2 (Gadar 2) ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚ ਗਏ ਹਨ। ਸਵੇਰੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਸੰਨੀ ਦਿਓਲ ਅੰਮ੍ਰਿਤਸਰ ਗਏ ਅਤੇ ਫਿਰ ਹਰਿਮੰਦਰ ਸਾਹਿਬ ਪੁੱਜੇ। ਉਨ੍ਹਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਸੀ।  ਸੰਨੀ ਦਿਓਲ (Sunny Deol )  ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿਖੇ ਵੀ ਮੱਥਾ ਟੇਕਿਆ। ਸੰਨੀ ਦਸਤਾਰ ਅਤੇ ਕੁੜਤਾ ਪਜਾਮੇ ਵਿੱਚ ਵੀ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ। ਪਰ ਉਸ ਦੀ ਸੁਰੱਖਿਆ ਟੀਮ ਨੇ ਉਸ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਉਸ ਦੇ ਨੇੜੇ ਵੀ ਨਹੀਂ ਜਾਣ ਦਿੱਤਾ।


COMMERCIAL BREAK
SCROLL TO CONTINUE READING

ਸੰਨੀ ਦਿਓਲ (Sunny Deol ) ਨੇ ਫਿਲਮ ਗਦਰ-2 (Gadar 2) ਵਿੱਚ ਤਾਰਾ ਸਿੰਘ ਦਾ ਕਿਰਦਾਰ ਨਿਭਾਇਆ ਹੈ। ਸੰਨੀ ਨੇ ਕਿਹਾ ਕਿ ਉਹ ਇੱਥੇ ਗੁਰੂਆਂ ਦਾ ਆਸ਼ੀਰਵਾਦ ਲੈਣ ਅਤੇ ਆਉਣ ਵਾਲੀ ਫਿਲਮ ਲਈ ਅਰਦਾਸ ਕਰਨ ਆਏ ਹਨ।


ਇਹ ਵੀ ਪੜ੍ਹੋ: Gadar 2 Teaser Release: ਜਵਾਈ ਹੈ ਉਹ ਪਾਕਿਸਤਾਨ ਦਾ...ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਦਾ ਟੀਜ਼ਰ ਰਿਲੀਜ਼

ਸੰਨੀ ਨੇ ਕਿਹਾ ਕਿ ਉਸ ਨੂੰ ਗੁਰੂਘਰ ਆ ਕੇ ਹਮੇਸ਼ਾ ਆਨੰਦ ਆਉਂਦਾ ਹੈ। ਇੱਥੇ ਆ ਕੇ ਗੁਰੂਆਂ ਨਾਲ ਜੁੜਿਆ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ 'ਚ ਚੱਲ ਰਹੇ ਹਾਲਾਤ 'ਤੇ ਵੀ ਚਿੰਤਾ ਪ੍ਰਗਟਾਈ ਅਤੇ ਉਮੀਦ ਜਤਾਈ ਕਿ ਇੱਥੇ ਹਰ ਕੋਈ ਇਕੱਠੇ ਰਹਿਣ।


ਗਦਰ ਏਕ ਪ੍ਰੇਮ ਕਥਾ ਪਾਰਟ-1 ਦੀ ਰਿਲੀਜ਼ ਤੋਂ ਬਾਅਦ ਸੰਨੀ 'ਤੇ ਪਾਕਿਸਤਾਨ 'ਚ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹੇ 'ਚ ਉਹ ਅੱਜ ਰੀਟਰੀਟ ਸਮਾਰੋਹ ਦੇ ਸਮੇਂ ਅਟਾਰੀ ਸਰਹੱਦ 'ਤੇ ਵੀ ਪਹੁੰਚ ਜਾਣਗੇ। ਉਹ ਇਸ ਦੌਰਾਨ ਬੀਐਸਐਫ ਜਵਾਨਾਂ ਨਾਲ ਵੀ ਸਮਾਂ ਬਿਤਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਸਰਹੱਦ 'ਤੇ ਆਉਣ ਵਾਲੇ ਸੈਲਾਨੀਆਂ ਨਾਲ ਆਹਮੋ-ਸਾਹਮਣੇ ਗੱਲਬਾਤ ਹੋਵੇਗੀ।


ਇਹ ਵੀ ਪੜ੍ਹੋ: Sunny Deol Emotional Video: 'ਗਦਰ 2' ਦੇ ਟ੍ਰੇਲਰ ਲਾਂਚ ਦੌਰਾਨ ਭਾਵੁਕ ਹੋਏ ਸੰਨੀ ਦਿਓਲ, ਵੇਖੋ ਅਮੀਸ਼ਾ ਪਟੇਲ ਨੇ ਕੀ ਕੀਤਾ... .

 ਬਾਲੀਵੁੱਡ ਨੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਆਪਣੀ ਆਉਣ ਵਾਲੀ ਫਿਲਮ 'ਗ਼ਦਰ 2' ਦੀ ਪ੍ਰੋਮੋਸ਼ਨ 'ਚ ਰੁਝੇ ਹੋਏ ਹਨ। ਇਸ ਦੌਰਾਨ ਦੋਵੇਂ ਹਾਲ ਹੀ ਵਿੱਚ ਫਿਲਮ ਦੇ ਟਰੇਲਰ ਲਾਂਚ ਲਈ 'ਤਾਰਾ ਸਿੰਘ' ਤੇ 'ਸਕੀਨਾ' ਦੇ ਲਿਬਾਸ 'ਚ ਹੀ ਪਹੁੰਚੇ ਸੀ ਅਤੇ ਲੋਕਾਂ ਵੱਲੋਂ ਦੋਵੈਂ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਲੋਕਾਂ ਦਾ ਇਹ ਪਿਆਰ ਵੇਖ ਦੋਵੇਂ ਭਾਵੁਕ ਹੋ ਗਏ ਪਰ ਸੰਨੀ ਦਿਓਲ ਦੇ ਹੰਜੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ।