Aditya L1 Launch: ਆਦਿਤਿਆ-ਐਲ1 ਦੇ ਲਾਂਚ ਨੂੰ ਦੇਖਣ ਲਈ ਭਲਕੇ ਸ੍ਰੀਹਰੀਕੋਟਾ ਜਾਣਗੇ ਪੰਜਾਬ ਦੇ 23 ਵਿਦਿਆਰਥੀ
Aditya L1 Launch News: ਇਸਰੋ ਦੇਸ਼ ਦੇ ਪਹਿਲੇ ਮਿਸ਼ਨ ਸਨ `ਆਦਿਤਿਆ ਐਲ1` ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਭਲਕੇ ਸਵੇਰੇ 11:50 ਵਜੇ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।
Aditya L1 Launch News: ਹਾਲ ਹੀ ਵਿੱਚ ਚੰਦਰਯਾਨ 3 ਦੀ ਸਫਲ ਲੈਂਡਿੰਗ ਤੋਂ ਬਾਅਦ ਹੁਣ ISRO ਦੇਸ਼ ਦੇ ਪਹਿਲੇ ਮਿਸ਼ਨ ਸਨ 'ਆਦਿਤਿਆ ਐਲ1' ਦੇ ਲਈ ਤਿਆਰ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਪਲ ਹੋਏਗਾ ਅਤੇ ਇਸ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਭਲਕੇ ਸ੍ਰੀਹਰੀਕੋਟਾ ਜਾਣਗੇ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੱਸਿਆ ਗਿਆ ਕਿ "ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਦੇ ਸਕੂਲ ਆਫ਼ ਐਮੀਨੈਂਸ ਦੇ 23 ਵਿਦਿਆਰਥੀ ਭਲਕੇ ਸ੍ਰੀਹਰੀਕੋਟਾ ਤੋਂ ਆਦਿਤਿਆ-ਐਲ1 ਦੀ ਸ਼ੁਰੂਆਤ ਦੇ ਗਵਾਹ ਹੋਣਗੇ।"
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਸਾਰੇ ਲਾਂਚਾਂ ਲਈ ਨਿਯਮਿਤ ਤੌਰ 'ਤੇ ਆਪਣੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਸਰੋ ਭੇਜ ਰਹੀ ਹੈ।" ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਚੰਦਰਯਾਨ 3 ਦੇ ਲਾਂਚ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਭੇਜਿਆ ਗਿਆ ਸੀ। ਦੱਸ ਦਈਏ ਕਿ ਚੰਦਰਯਾਨ 3 ਨੇ 23 ਅਗਸਤ 2023 ਨੂੰ ਚੰਦਰਮਾ ਦੇ ਸਾਊਥ ਪੋਲ 'ਤੇ ਸਫਲ ਲੈਂਡਿੰਗ ਕੀਤੀ ਸੀ ਅਤੇ ਦੁਨੀਆਂ ਵਿੱਚ ਅਜਿਹਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਸੀ।
ਇਸਰੋ ਦੇਸ਼ ਦੇ ਪਹਿਲੇ ਮਿਸ਼ਨ ਸਨ 'ਆਦਿਤਿਆ ਐਲ1' ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਭਲਕੇ ਸਵੇਰੇ 11:50 ਵਜੇ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਆਦਿਤਿਆ-ਐਲ1 ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਲੁਰੁਪੇਟਾ ਦੇ ਸ਼੍ਰੀ ਚੇਂਗਲੰਮਾ ਪਰਮੇਸ਼ਵਰੀ ਮੰਦਰ 'ਚ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ।
ਦੱਸਣਯੋਗ ਹੈ ਕਿ ਆਦਿਤਿਆ-L1 ਪੁਲਾੜ ਯਾਨ ਸੂਰਜ ਦੇ ਕੋਰੋਨਾ ਦੇ ਰਿਮੋਟ ਦਾ ਨਿਰੀਖਣ ਕਰੇਗਾ ਅਤੇ L1 (ਸੂਰਜ ਤੇ ਧਰਤੀ ਲੈਗ੍ਰੈਂਜੀਅਨ ਪੁਆਇੰਟ) 'ਤੇ ਸੂਰਜੀ ਹਵਾ ਦਾ ਅਧਿਐਨ ਕਰੇਗਾ। ਦੱਸ ਦਈਏ ਕਿ ਇਹ ਪੁਆਇੰਟ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਹੈ।
(For more news apart from Aditya L1 Launch News, stay tuned to Zee PHH)