ਭਰਤ ਸ਼ਰਮਾ/ ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਖਰਕਾਰ ਡੇਢ ਸਾਲ ਬਾਅਦ ਡਾ. ਸਤਬੀਰ ਸਿੰਘ  ਗੋਸਲ ਦੇ ਰੂਪ ਵਿਚ ਨਵੇਂ ਉਪ ਕੁਲਪਤੀ ਮਿਲ ਚੁੱਕੇ ਹਨ। ਅੱਜ ਡਾ. ਸਤਬੀਰ ਸਿੰਘ ਨੇ ਰਸਮੀ ਤੌਰ ਤੇ ਆਪਣਾ ਅਹੁਦਾ ਸਾਂਭਿਆ ਇਸ ਦੌਰਾਨ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਿਠਾਈ ਖੁਆ ਕੇ ਉਨ੍ਹਾਂ ਨੂੰ ਕੁਰਸੀ ਤੇ ਬਿਠਾਇਆ ਗਿਆ ਅਤੇ ਉਨ੍ਹਾਂ ਨੂੰ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ।


COMMERCIAL BREAK
SCROLL TO CONTINUE READING

 


ਇਸ ਮੌਕੇ ਆਪਣਾ ਰਸਮੀ ਅਹੁਦਾ ਸਾਂਭਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਕੁਲਪਤੀ ਡਾ. ਗੋਸਲ ਨੇ ਦੱਸਿਆ ਕਿ ਡੇਢ ਸਾਲ ਬਾਅਦ ਯੂਨੀਵਰਸਿਟੀ ਨੂੰ ਨਵਾਂ ਉਪ ਕੁਲਪਤੀ ਮਿਲਿਆ ਹੈ। ਇਸ ਕਰਕੇ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਉਨ੍ਹਾਂ ਕਿਹਾ ਕਿ ਪਹਿਲੇ ਸਾਡੀ ਕੋਸ਼ਿਸ਼ ਰਹੇਗੀ ਕਿ ਯੂਨੀਵਰਸਿਟੀ ਦੀ ਖੂਬਸੂਰਤੀ ਲਈ ਪਹਿਲਾ ਕਦਮ ਚੁੱਕੇ ਜਾਣ। ਕਿਉਂਕਿ ਹਰ ਕੋਈ ਸਾਲ ਦੋ ਸਾਲ ਬਾਅਦ ਆਪਣੇ ਘਰ ਨੂੰ ਰੰਗ ਰੋਗਨ ਜ਼ਰੂਰ ਕਰਦਾ ਹੈ ਪਰ ਯੂਨੀਵਰਸਿਟੀ ਵਿਚ ਕਾਫੀ ਲੰਮੇ ਸਮੇਂ ਤੋਂ ਨਹੀਂ ਹੋਇਆ ਇਹ ਜ਼ਰੂਰੀ ਹੈ।


 


 


ਇਸ ਦੌਰਾਨ ਡਾ. ਗੋਸਲ ਨੇ ਦੱਸਿਆ ਕਿ ਖਾਸ ਤੌਰ 'ਤੇ ਰਿਸਰਚ ਨੂੰ ਲੈ ਕੇ ਉਨ੍ਹਾਂ ਵੱਲੋਂ ਜ਼ਰੂਰ ਕਦਮ ਚੁੱਕੇ ਜਾਣਗੇ ਕਿਉਂਕਿ ਰਿਸਰਚ ਨੂੰ ਲੈ ਕੇ ਵੀ ਕਾਫ਼ੀ ਲੰਮੇ ਸਮੇਂ ਤੋਂ ਕੰਮ ਬਕਾਇਆ ਪਏ ਹਨ। ਉਹਨਾਂ ਨੇ ਕਿਹਾ ਕਿ ਸਾਡੀ ਲਗਾਤਾਰ ਪਰਾਲੀ ਨੂੰ ਲੈ ਕੇ ਕਿਸਾਨਾਂ ਨੂੰ ਪ੍ਰਬੰਧਨ ਨੂੰ ਲੈ ਕੇ ਸਮੱਸਿਆਵਾਂ ਰਹਿੰਦੀਆਂ ਹਨ। ਉਸ ਨੂੰ ਲੈ ਕੇ ਵੀ ਕੰਮ ਕੀਤੇ ਜਾਣਗੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀਆਂ ਰਵਾਇਤੀ ਫਸਲਾਂ ਲਈ ਪਾਣੀ ਦੀ ਬਚਤ ਬਹੁਤ ਜ਼ਰੂਰੀ ਹੈ ਅਤੇ ਜੋ ਕਣਕ ਦਾ ਝਾੜ ਲਗਾਤਾਰ ਘਟਦਾ ਜਾ ਰਿਹਾ ਹੈ ਉਹ ਵੀ ਚਿੰਤਾ ਦਾ ਵਿਸ਼ਾ ਹੈ। ਉਸ ਨੂੰ ਲੈ ਕੇ ਵੀ ਕੰਮ ਜ਼ਰੂਰੀ ਨੇ ਕਿਉਂਕਿ ਸਾਰੇ ਪੰਜਾਬ ਦੇ ਕਿਸਾਨਾਂ ਦੀਆਂ ਨਜ਼ਰਾਂ ਯੂਨੀਵਰਸਿਟੀ ਤੇ ਟਿਕੀਆਂ ਹੋਈਆਂ ਨੇ ਇਸ ਕਰਕੇ ਅਸੀਂ ਇਸ ਖੇਤਰ ਵਿਚ ਕੰਮ ਕਰਾਂਗੇ।


 


ਉੱਥੇ ਹੀ ਧਰਤੀ ਹੇਠਲੇ ਘਟਦੇ ਜਾ ਰਹੇ ਪਾਣੀਆਂ ਨੂੰ ਲੈ ਕੇ ਵੀ ਵਾਈਸ ਚਾਂਸਲਰ ਨੇ ਕਿਹਾ ਕਿ ਪਹਿਲਾਂ ਖੂਹ ਚੱਲਦੇ ਸਨ। ਫਿਰ ਟਿਊਬਵੈੱਲ ਚੱਲ ਪਏ ਅਤੇ ਹੁਣ ਮੱਛੀ ਮੋਟਰਾਂ ਨੇ ਪੰਜਾਬ ਦੇ ਵਿੱਚ ਪਾਣੀ ਦੀ ਸਥਿਤੀ ਨੂੰ ਕਾਫੀ ਖਰਾਬ ਕਰ ਦਿੱਤਾ ਹੈ। ਇਸੇ ਕਰਕੇ ਅਸੀਂ ਇਸ ਸੰਬੰਧੀ ਕੰਮ ਕਰ ਰਹੇ ਹਾਂ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾ ਸਕੇ ਅਤੇ ਪਾਣੀ ਨੂੰ ਬਚਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਅੱਜ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।