ਚੰਡੀਗੜ੍ਹ: ਮਾਲ ਮੰਤਰੀ ਬ੍ਰਹਮ ਸ਼ੰਗਰ ਜਿੰਪਾ ਦੇ ਕਾਫ਼ਲੇ ’ਚ ਸ਼ਾਮਲ ਇੱਕ ਪਾਇਲਟ ਗੱਡੀ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। 


COMMERCIAL BREAK
SCROLL TO CONTINUE READING


ਦਰਅਸਲ ਮੰਤਰੀ ਜਿੰਪਾ ਜਦੋਂ ਮੰਗਲਵਾਰ ਨੂੰ ਲੁਧਿਆਣਾ ਪੱਛਮੀ ਦੀ ਤਹਿਸੀਲ ’ਚ ਆਏ ਤਾਂ ਉਨ੍ਹਾਂ ਦੀ ਸੁਰੱਖਿਆ ’ਚ ਚੱਲ ਰਹੀ ਇੱਕ ਪਾਇਲਟ ਜਿਪਸੀ ’ਚ ਸਵਾਰ ਮੁਲਾਜ਼ਮ ਬਿਜਲੀ ਦੇ ਟ੍ਰਾਂਸ-ਫਾਰਮਰ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬੱਚ ਗਏ। 



ਜਾਣਕਾਰੀ ਮੁਤਾਬਕ ਜਿਵੇਂ ਹੀ ਜਿਪਸੀ ਦਾ ਡਰਾਈਵਰ, ਜਿਪਸੀ ਨੂੰ ਲੈਕੇ ਅੱਗੇ ਵੱਧਣ ਲੱਗਾ ਤਾਂ ਟਰਾਂਸਫ਼ਾਰਮਰ ਦੀਆਂ ਤਾਰਾਂ ਦਾ ਗੁੱਛਾ ਜਿਪਸੀ ਦੇ ਉੱਪਰ ਲੱਗੀਆਂ ਲਾਈਟਾਂ ’ਚ ਅੜਕ ਗਿਆ। ਗਨੀਮਤ ਇਹ ਰਹੀ ਕਿ ਇਸ ਦੌਰਾਨ ਗੱਡੀ ’ਚ ਕਰੰਟ ਨਹੀਂ ਆਇਆ। ਜੇਕਰ ਤਾਰਾਂ ’ਚ ਕਰੰਟ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।  
ਇਸ ਦੌਰਾਨ ਏ. ਸੀ. ਪੀ. ਮਨਦੀਪ ਸਿੰਘ ਨੇ ਖ਼ੁਦ ਰਿਸਕ ਲੈਂਦਿਆਂ ਡੰਡੇ ਦੀ ਮਦਦ ਨਾਲ ਤਾਰਾਂ ਦੇ ਜਾਲ ਨੂੰ ਜਿਪਸੀ ਤੋਂ ਪਾਸੇ ਕੀਤਾ ਗਿਆ। ਇਸ ਤੋਂ ਬਾਅਦ ਜਿਪਸੀ ’ਚ ਸਵਾਰ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਕਾਫ਼ਲੇ ’ਚ ਐਸਕਾਰਟ ਜਿਪਸੀ ਨੇ ਐਕਟਿਵਾ ਸਵਾਲ ਲੜਕੇ-ਲੜਕੀ ਨੂੰ ਟੱਕਰ ਮਾਰ ਦਿੱਤੀ ਸੀ। ਦੋਹਾਂ ਨੂੰ ਇਲਾਜ ਤੋਂ ਬਾਅਦ ਸੈਕਟਰ 32 ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਜਖ਼ਮੀ ਅੰਕੁਸ਼ ਦੇ ਮਾਤਾ-ਪਿਤਾ ਨੇ ਦੱਸਿਆ ਕਿ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਲੜਕੀ ਨੂੰ ਇਲਾਜ ਲਈ ਦੂਜੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ’ਤੇ ਰਾਜੀਨਾਮੇ (Compromise) ਲਈ ਦਬਾਅ ਪਾਇਆ ਜਾ ਰਿਹਾ ਸੀ।  



ਹੁਣ ਇਸ ਮਾਮਲੇ ’ਚ ਚੰਡੀਗੜ੍ਹ ਪੁਲਿਸ ਨੇ ਗੱਡੀ ਚਾਲਕ ਖ਼ਿਲਾਫ਼ ਪੀੜਤ ਅੰਕੁਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਲ ਲਿਆ ਗਿਆ ਹੈ।