Ludhiana News: ਲੁਧਿਆਣਾ ਵਿੱਚ ਇੱਕ ਵਿਆਹੁਤਾ ਨੇ ਸ਼ੱਕੀ ਹਾਲਾਤ ਵਿੱਚ ਦੇਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਹਾਦਸੇ ਦਾ ਉਦੋਂ ਪਤਾ ਲੱਗਿਆ ਜਦ ਔਰਤ ਦਾ ਪਤੀ ਉਸ ਨੂੰ ਬੁਲਾਉਣ ਲਈ ਕਮਰੇ ਵਿੱਚ ਪੁੱਜਿਆ।


COMMERCIAL BREAK
SCROLL TO CONTINUE READING

ਉਸ ਨੇ ਦੇਖਿਆ ਕਿ ਪਤਨੀ ਦੀ ਲਾਸ਼ ਛੱਤ ਉਤੇ ਲੱਗੇ ਲੋਹੇ ਦੀ ਪਾਈਪ ਨਾਲ ਚੁੰਨੀ ਦੇ ਸਹਾਰੇ ਲਟਕ ਰਿਹਾ ਸੀ। ਪਤੀ ਨੇ ਤੁਰੰਤ ਫੈਕਟਰੀ ਮਾਲਕ ਅਤੇ ਹੋਰ ਲੋਕਾਂ ਨੂੰ ਸੂਚਿਤ ਕੀਤਾ। ਔਰਤ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ। ਔਰਤ ਦੀ ਪਛਾਣ ਖੁਸ਼ੀ ਵਜੋਂ ਹੋਈ ਹੈ।


ਮ੍ਰਿਤਕ ਔਰਤ ਢੰਡਾਰੀ ਰੇਲਵੇ ਸਟੇਸ਼ਨ ਦੇ ਸਾਹਮਣੇ ਏਕਤਾ ਮਾਰਕੀਟ ਵਿੱਚ ਪਤੀ ਦੇ ਨਾਲ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ। ਖੁਸ਼ੀ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਕਿਸੇ ਗੱਲ ਨੂੰ ਲੈ ਕੇ ਉਸ ਦੇ ਪਤੀ ਦੇ ਨਾਲ ਦੁਪਹਿਰ ਸਮੇਂ ਵਿਵਾਦ ਹੋ ਗਿਆ ਸੀ।


ਗੁੱਸੇ ਵਿੱਚ ਆ ਕੇ ਖੁਸ਼ੀ ਨੇ ਕਮਰੇ ਵਿੱਚ ਜਾ ਕੇ ਲੋਹੇ ਦੀ ਪਾਈਲ ਨਾਲ ਚੁੰਨੀ ਬੰਨ੍ਹ ਕੇ ਦੇਰ ਰਾਤ ਫਾਹਾ ਲੈ ਲਿਆ। ਔਰਤ ਦਾ ਪਤੀ ਜਦ ਉਸ ਕਮਰੇ ਵਿੱਚ ਬੁਲਾਉਣ ਗਿਆ ਤਾਂ ਉਸ ਨੇ ਲਾਸ਼ ਲਟਕਦੀ ਦੇਖ ਲੋਕਾਂ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ।


ਪੁਲਿਸ ਚੌਂਕੀ ਗਿਆਸਪੁਰਾ ਦੇ ਇੰਚਾਰਜ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ 23 ਸਾਲਾਂ ਖੁਸ਼ੀ ਵਜੋਂ ਹੋਈ ਹੈ। ਉਸ ਦੀ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਜਿਸ ਤੋਂ ਉਸ ਦੀ ਡੇਢ ਸਾਲ ਦੀ ਬੇਟੀ ਹੈ। ਉਹ ਮੂਲ ਰੂਪ ਨਾਲ ਬਿਹਾਰ ਦੇ ਪਟਨਾ ਸ਼ਹਿਰ ਦੇ ਰਹਿਣ ਵਾਲੇ ਹਨ।


ਬਾਅਦ ਦੁਪਹਿਰ ਪਤੀ-ਪਤਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਕਾਫੀ ਝਾੜ ਲਗਾਈ ਅਤੇ ਥੱਲੇ ਫੈਕਟਰੀ ਵਿੱਚ ਕੰਮ ਕਰਨ ਲਈ ਚਲਾ ਗਿਆ। ਜਦ ਦੇਰ ਰਾਤ ਉਹ ਕਮਰੇ ਵਿੱਚ ਪਹੁੰਚਿਆ ਤਾਂ ਪਤਨੀ ਖੌਫਨਾਕ ਕਦਮ ਉਠਾ ਚੁੱਕੀ ਸੀ।


ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਾ ਕਿ ਫਿਲਹਾਲ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਉਸ ਦੇ ਪਰਿਵਾਰਕ ਮੈਂਬਰ ਨੂੰ ਸੂਚਿਤ ਕਰ ਦਿੱਤਾ ਗਿਆ। ਜਿਨ੍ਹਾਂ ਦੇ ਆਉਣ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਅਗਲੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Chandigarh News: ਜ਼ੀ ਨਿਊਜ਼ ਦੀ ਰਿਪੋਰਟ ਦਾ ਵੱਡਾ ਅਸਰ, OPERATION ਦਵਾਈ ਦਿਖਾਉਣ ਤੋਂ ਬਾਅਦ 3 ਡਾਕਟਰਾਂ 'ਤੇ ਡਿੱਗੀ ਗਾਜ