ਭਾਰੀ ਮੀਂਹ ਤੋਂ ਬਾਅਦ ਸਬਜ਼ੀ ਦੀਆਂ ਕੀਮਤਾਂ ਨੂੰ ਲੱਗੀ ਅੱਗ, ਹਰੇ ਮਟਰਾਂ ਨੇ ਤਾਂ ਤੋੜ ਦਿੱਤੇ ਸਾਰੇ ਰਿਕਾਰਡ
ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ ਵਿਚ ਭਾਰੀ ਮੀਂਹ ਤੋਂ ਬਾਅਦ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਹਨ।ਸਬਜ਼ੀ ਮੰਡੀ ਵਿਚ ਥੋਕ ਤੇ ਵਿਕਣ ਵਾਲੀਆਂ ਸਬਜ਼ੀਆਂ ਦੇ ਭਾਅ ਵਿਚ ਵੀ ਵਾਧਾ ਹੋਇਆ ਹੈ।ਉਥੇ ਈ ਦੂਜੇ ਪਾਸੇ ਹਰੇ ਮਟਰਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਚੰਡੀਗੜ: ਲੰਘੇ ਦਿਨੀਂ ਪਈ ਭਾਰੀ ਬਰਸਾਤ ਤੋਂ ਬਾਅਦ ਸਬਜ਼ੀਆਂ ਦੇ ਰੇਟ ਨੂੰ ਅੱਗ ਲੱਗ ਗਈ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ ਵਿਚ ਸਬਜ਼ੀਆਂ ਦੇ ਭਾਅ ਇੰਨੇ ਜ਼ਿਆਦਾ ਵਧ ਗਏ ਹਨ ਕਿ ਆਮ ਲੋਕਾਂ ਨੂੰ ਇਸਦੀਆਂ ਕੀਮਤਾਂ ਅਦਾ ਕਰਨੀਆਂ ਔਖੀਆਂ ਹੋ ਗਈਆਂ ਹਨ। ਪਿਛਲੇ 1 ਹਫ਼ਤੇ ਤੋਂ ਚੰਡੀਗੜ ਵਿਚ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਸਬਜ਼ੀਆਂ ਦੀ ਕਾਸ਼ਤ ਅਤੇ ਸਪਲਾਈ ਪ੍ਰਭਾਵਿਤ ਹੋਈਆਂ ਹਨ।
ਇਹਨਾਂ ਸਬਜ਼ੀਆਂ ਦੇ ਵਧੇ ਰੇਟ
ਮੀਂਹ ਨੇ ਮੌਸਮੀ ਸਬਜ਼ੀਆਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਲਈ ਥੋਕ ਵਿਚ ਵਿਕਣ ਵਾਲੀਆਂ ਹਰੀਆਂ ਸਬਜ਼ੀਆਂ ਦੇ ਰੇਟ ਵਧ ਗਏ ਹਨ। ਜੇਕਰ ਫਲੀਆਂ ਅਤੇ ਖੀਰੇ ਦੀ ਗੱਲ ਕਰੀਏ ਤਾਂ ਇਹਨਾਂ ਦਾ ਰੇਟ 100 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਦਾ ਹੋ ਗਿਆ ਹੈ। ਫੁੱਲ ਗੋਭੀ ਦਾ ਰੇਟ ਪਹਿਲਾਂ 70 ਤੋਂ 80 ਰੁਪਏ ਕਿਲੋ ਦੇ ਵਿਚਕਾਰ ਸੀ ਹੁਣ ਵਧ ਕੇ 120 ਰੁਪਏ ਤੱਕ ਪਹੁੰਚ ਗਿਆ ਹੈ। ਹਰੇ ਮਟਰਾਂ ਨੇ ਤਾਂ ਰਿਕਾਰਡ ਹੀ ਤੋੜ ਦਿੱਤੇ ਹਨ ਇਹਨਾਂ ਦੀ ਕੀਮਤ 250 ਰੁਪਏ ਦਾ ਅੰਕੜਾ ਪਾਰ ਗਈ ਹੈ। ਜਦਕਿ ਟਮਾਟਰ 60 ਰੁਪਏ ਕਿਲੋ ਤੋਂ ਜ਼ਿਆਦਾ ਹਨ। ਇਸਦੇ ਨਾਲ ਹੀ ਕਰੇਲਾ 80 ਰੁਪਰੇ ਕਿਲੋ, ਗਾਜਰ 70 ਰੁਪਏ ਕਿਲੋ, ਮੂਲੀ 40 ਰੁਪਏ ਕਿਲੋ, ਨਿੰਬੂ 40 ਰੁਪਏ ਦੇ 250 ਗ੍ਰਾਮ। ਸਬਜ਼ੀਆਂ ਦੇ ਇਸ ਤਰ੍ਹਾਂ ਰੇਟ ਵਧਣ ਨਾਲ ਆਮ ਲੋਕਾਂ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਆਣੀਆਂ ਦਾ ਰਸੋਈ ਬਜਟ ਵਿਗੜ ਗਿਆ ਹੈ।
ਸਬਜ਼ੀ ਵਿਕਰੇਤਾਵਾਂ ਦੀ ਵੀ ਸੁਣੋ
ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਧਨੀਏ ਦਾ ਭਾਅ ਪ੍ਰਤੀ 100 ਗ੍ਰਾਮ ਤੋਂ ਵਧ ਕੇ 30 ਰੁਪਏ ਹੋ ਗਿਆ ਹੈ, ਜਦਕਿ ਹਰੀਆਂ ਮਿਰਚਾਂ ਦੇ ਭਾਅ ਵੀ ਵਧ ਗਏ ਹਨ। ਹਾਲਾਂਕਿ ਪਿਆਜ਼, ਆਲੂ ਦੀਆਂ ਕੀਮਤਾਂ ਵਿਚ ਕੋਈ ਬਹੁਤਾ ਬਦਲਾਅ ਨਹੀਂ ਹੋਇਆ ਹੈ।
WATCH LIVE TV