Sri Muktsar Sahib News: ਹਾਦਸੇ `ਚ ਪਤੀ ਹੋਇਆ ਨਕਾਰਾ ਪਤਨੀ ਬਣੀ ਘਰ ਦਾ `ਸਹਾਰਾ`; ਅਨੀਤਾ ਪਿੰਨੀਆਂ ਬਣਾ ਕੇ ਕਰ ਰਹੀ ਕਮਾਈ
Sri Muktsar Sahib News: ਸ੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਮੁਹੱਲੇ ਦੀ ਵਸਨੀਕ ਅਨੀਤਾ ਰਾਣੀ ਅਤੇ ਉਸ ਪਤੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
Sri Muktsar Sahib News (ਅਨਮੋਲ ਸਿੰਘ ਵੜਿੰਗ): ਸ੍ਰੀ ਮੁਕਤਸਰ ਸਾਹਿਬ ਦੀ ਅਨੀਤਾ ਨੇ ਆਪਣੇ ਪਰਿਵਾਰ ਦੀ ਆਰਥਿਕ ਤੰਗ ਨਾਲ ਲੜਣ ਲਈ ਬੇਸਣ ਦੀਆਂ ਪਿੰਨੀਆਂ ਬਣਾ ਕੇ ਵੇਚਣ ਲੱਗੀ ਹੈ। ਹੋਰ ਔਰਤਾਂ ਨੂੰ ਪੈਰਾਂ ਉਤੇ ਖੜ੍ਹਾ ਕਰ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਮੁਹੱਲੇ ਦੀ ਵਸਨੀਕ ਅਨੀਤਾ ਰਾਣੀ ਅਤੇ ਉਸ ਪਤੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
ਇਸ ਤੋਂ ਬਾਅਦ ਅਨੀਤਾ ਨੂੰ ਇਕ ਸਮੇਂ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ। ਇਸ ਮਗਰੋਂ ਅਨੀਤਾ ਰਾਣੀ ਨੇ ਹਿੰਮਤ ਨਾਲ ਹਾਰਦੇ ਹੋਏ ਆਪਣੇ ਪਤੀ ਦੇ ਪਿੰਨੀਆਂ ਬਣਾਉਣ ਦਾ ਕੰਮ ਅਪਣਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਅਨੀਤਾ ਨੇ ਆਪਣੇ ਆਲੇ-ਦੁਆਲੇ ਰਹਿਣ ਵਾਲੀਆਂ 6 ਹੋਰ ਔਰਤਾਂ ਨੂੰ ਰੁਜ਼ਗਾਰ ਉਤੇ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ : Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ
ਔਰਤਾਂ ਨੂੰ ਇਸ ਕੰਮ ਵਿੱਚ ਲਗਾ ਕੇ ਆਪਣੇ-ਆਪਣੇ ਪਰਿਵਾਰ ਦੀ ਆਰਥਿਕ ਤੰਗੀ ਦੂਰ ਕੀਤੀ ਹੈ। ਪਿਛਲੇ ਸਾਲ ਤੋਂ ਬੇਸਣ ਦੀਆਂ ਪਿੰਨੀਆਂ ਬਣਾ ਵੇਚਣ ਵਾਲੀ ਅਨੀਤਾ ਹੁਣ ਇਲਾਕੇ ਵਿੱਚ ਪਿੰਨੀਆਂ ਵਾਲੇ ਦੇ ਨਾਂ ਨਾਲ ਮਸ਼ਹੂਰ ਹੈ। ਅਨੀਤਾ ਨੇ ਪੰਜਾਬ ਸਰਕਾਰ ਦੇ ਸੈਲਫ ਹੈਲਪ ਗਰੁੱਪ ਦੀ ਮਦਦ ਨਾਲ ਇਸ ਕੰਮ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਕੀਤੀ ਤੇ ਅੱਜ ਹਰ ਦਿਨ ਆਪਣੇ ਘਰ ਵਿੱਚ 35 ਕਿਲੋ ਪਿੰਨੀਆਂ ਵੇਚ ਦਿੰਦੇ ਹਨ।
ਕਾਬਿਲੇਗੌਰ ਹੈ ਕਿ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸੂਬੇ ਵਿੱਚ ਬਣੇ ਸਵੈ ਸੇਵੀ ਗਰੁੱਪਾਂ ਵੱਲੋਂ ਜਿੱਥੇ ਬੜੀ ਸ਼ਿੱਦਤ ਨਾਲ ਬਣੇ ਵੱਖ-ਵੱਖ ਉਤਪਾਦਾਂ ਨੂੰ ਸੂਬੇ ਭਰ ’ਚ ਅਤੇ ਸੂਬੇ ਤੋਂ ਬਾਹਰ ਪਹੁੰਚਾ ਕੇ ਨਾਮ ਕਮਾਇਆ ਜਾ ਰਿਹਾ ਹੈ। ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਸਥਾਨਕ ਉਤਪਾਦ ਹੱਥੀਂ ਤਿਆਰ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋਈਆਂ ਹਨ। ਇਨ੍ਹਾਂ ਗਰੁੱਪਾਂ ਨੇ ਪ੍ਰਸ਼ਾਸਨ ਦੇ ਸਹਿਯੋਗ ਲਈ ਜਿੱਥੇ ਹਜ਼ਾਰਾਂ ਮਾਸਕ ਬਣਾਏ ਹਨ, ਉਥੇ ਇਹ ਬੀਬੀਆਂ ਦਰੀਆਂ ਬੁਣਨ, ਚਾਦਰਾਂ ਕੱਢਣ, ਪੱਖੀਆਂ ਬਣਾਉਣ, ਘਰਾਂ ਦਾ ਸਾਜ਼ੋ-ਸਾਮਾਨ ਬਣਾਉਣ ਤੋਂ ਲੈ ਕੇ ਕੋਟੀਆਂ, ਸਵਾਟਰਾਂ, ਪਿੰਨੀਆਂ ਤਿਆਰ ਕਰਨ ਅਤੇ ਹੋਰ ਅਜਿਹਾ ਸਾਮਾਨ ਤਿਆਰ ਕਰ ਰਹੀਆਂ ਹਨ, ਜਿਸ ਦੀ ਵਿਕਰੀ ਬਹੁਤ ਹੀ ਵਾਜਬ ਕੀਮਤਾਂ ਉਤੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab News: “ਮਿਸ਼ਨ ਨਿਸਚੈ” ਤਹਿਤ ਕਰਵਾਈ ਗਈ ਸਾਈਕਲਿੰਗ ਮੈਰਾਥਨ, ਜੇਤੂਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ