ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ’ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁਕਤਸਰ ਸਾਹਿਬ-ਮਲੋਟ ਰੋਡ ’ਤੇ ਪੈਂਦੇ ਪਿੰਡ ਔਲਖ ’ਚ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ 4 ਜੀਆਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ। 


COMMERCIAL BREAK
SCROLL TO CONTINUE READING

 



ਸੁੱਤੇ ਪਏ ਘਰ ਦੇ ਜੀਆਂ ’ਤੇ ਤਲਵਾਰ ਨਾਲ ਕੀਤਾ ਹਮਲਾ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 34 ਸਾਲਾਂ ਦੇ ਅਮਰਿੰਦਰ ਸਿੰਘ ਨੇ ਆਪਣੀ ਘਰਵਾਲੀ, ਮਾਂ, ਭੈਣ ਅਤੇ ਭੂਆ ਦੀ ਨੂੰਹ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਗੰਭੀਰ ਰੂਪ ’ਚ ਜਖ਼ਮੀ ਕਰ ਦਿੱਤਾ। ਇਨ੍ਹਾਂ ਚਾਰਾਂ ’ਚੋਂ 1 ਔਰਤ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ ਹੈ, ਜਦੋਂਕਿ ਬਾਕੀ ਬਠਿੰਡਾ ਤੇ ਫ਼ਰੀਦਕੋਟ ਦੇ ਹਸਪਤਾਲ ’ਤ ਜ਼ੇਰੇ ਇਲਾਜ ਹਨ। 


 



ਜ਼ਮੀਨ ਹੋ ਸਕਦੀ ਹੈ ਪਰਿਵਾਰਕ ਮੈਬਰਾਂ ਦੇ ਕਤਲ ਦੀ ਵਜ੍ਹਾ
ਦੱਸਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਖੇਤੀਬਾੜੀ ਜ਼ਮੀਨ ਦਾ ਮਾਲਕ ਸੀ। ਇਹ ਜ਼ਮੀਨ ਦਾ ਝਗੜਾ ਹੀ ਪਰਿਵਾਰ ਦੇ ਜੀਆਂ ਦੇ ਕਤਲ ਦਾ ਕਾਰਨ ਬਣੀ, ਇਸ ਮਸਲੇ ਨੂ ਸੁਲਝਾਉਣ ਲਈ ਹੀ ਰਿਸ਼ਤੇਦਾਰ ਇਕੱਠੇ ਹੋਏ ਸਨ। ਪਰ ਅੱਜ ਦਿਨ ਚੜ੍ਹਨ ਤੋਂ ਪਹਿਲਾਂ ਹੀ ਅਮਰਿੰਦਰ ਨੇ ਘਰ ’ਚ ਸੁੱਤੀ ਪਈ ਮਾਂ, ਭੈਣ, ਘਰਵਾਲੀ ਅਤੇ ਭੂਆ ਦੀ ਨੂੰਹ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਪਰਿਵਾਰ ਮੈਬਰਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਖ਼ੁਦ ਵੀ ਫਾਹਾ ਲੈਕੇ ਜੀਵਨ ਲੀਲਾ ਖ਼ਤਮ ਕਰ ਲਈ।  



ਜ਼ਖਮੀ ਹੋਈਆਂ ਔਰਤਾਂ ’ਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ।