ਵਿਨੋਦ ਗੋਇਲ/ਮਾਨਸਾ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਸਿੱਧੂ ਦੇ ਮਾਤਾ ਸਰਪੰਚ ਚਰਨ ਕੌਰ ਵੱਲੋਂ ਅੱਜ ਪਿੰਡ ਮੂਸਾ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਪਹੁੰਚੇ ਮਾਤਾ ਚਰਨ ਕੌਰ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ ਕਿਉਂਕਿ ਸਿੱਧੂ ਦੀ ਸੋਚ ਸੀ ਕਿ ਉਸਦਾ ਪਿੰਡ ਵਿਕਾਸ ਪੱਖੋਂ ਪੂਰੇ ਪੰਜਾਬ ਵਿੱਚ ਮੋਹਰੀ ਹੋਵੇ।


COMMERCIAL BREAK
SCROLL TO CONTINUE READING

 


 


ਉਨ੍ਹਾਂ ਕਿਹਾ ਕਿ ਸਿੱਧੂ ਦੇ ਬਹੁਤ ਸੁਪਨੇ ਸਨ ਪਰ ਸ਼ਾਇਦ ਗੁਰੂ ਮਹਾਰਾਜ ਦੀ ਮਰਜੀ ਨਾਲ ਉਹ ਪੂਰੇ ਨਹੀਂ ਹੋ ਸਕੇ ਅਤੇ ਅਸੀਂ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੱਧੂ ਕਤਲ ਮਾਮਲੇ ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਫੈਸਲਾ ਆਉਣ ਤੇ ਪਤਾ ਲੱਗੇਗਾ ਕਿ ਸਾਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ।


 


 


ਪਿੰਡ ਮੂਸਾ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸ਼ੁਰੂ ਤੋਂ ਹੀ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਸੀ ਅਤੇ ਉਸਦਾ ਸੁਪਨਾ ਸੀ ਕਿ ਉਸਦਾ ਪਿੰਡ ਸੋਹਣਾ ਹੋਵੇ ਤੇ ਪਿੰਡ ਵਿੱਚ ਚੰਗਾ ਖੇਡ ਸਟੇਡੀਅਮ ਹੋਵੇ ਅਤੇ ਸਹੂਲਤਾਂ ਪੱਖੋਂ ਪਿੰਡ ਮੋਹਰੀ ਹੋਵੇ।


 


 


ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਪਨਾ ਸੀ ਕਿ ਇਲਾਕੇ ਵਿੱਚ ਕੈਂਸਰ ਹਸਪਤਾਲ ਹੋਵੇ ਕਿਉਂਕਿ ਉਸਨੇ ਪਹਿਲਾਂ ਪਿੰਡ ਵਿਚ ਕੈਂਸਰ ਦੇ ਮਰੀਜ਼ਾਂ ਲਈ ਚੈੱਕਅਪ ਕੈਂਪ ਵੀ ਲਗਵਾਏ ਸਨ। ਉਨ੍ਹਾਂ ਕਿਹਾ ਕਿ ਸਿੱਧੂ ਚਾਹੁੰਦਾ ਸੀ ਕਿ ਇਲਾਕੇ ਵਿੱਚ ਕੋਈ ਵਧੀਆ ਯੂਨੀਵਰਸਿਟੀ ਹੋਵੇ ਤਾਂ ਜੋ ਸਾਡੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਬਾਹਰਲੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਸਿੱਧੂ ਕਤਲ ਮਾਮਲੇ ਤੇ ਉਨ੍ਹਾਂ ਕਿਹਾ ਕਿ ਫੈਸਲਾ ਆਉਣ ਤੇ ਹੀ ਪਤਾ ਲੱਗੇਗਾ ਕਿ ਸਾਨੂੰ ਇਨਸਾਫ਼ ਮਿਲਦਾ ਹੈ ਜਾਂ ਨਹੀਂ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


 


WATCH LIVE TV