ਚੰਡੀਗੜ: ਕਾਂਗਰਸ ਪਾਰਟੀ ਦੇ ਵਿਚ ਇਕ ਤੋਂ ਬਾਅਦ ਇਕ ਆਗੂ ਪਾਰਟੀ ਨੂੰ ਝਟਕਾ ਦੇ ਰਹੇ ਹਨ। ਲੰਘੇ ਦਿਨੀਂ ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਤੋਂ ਬਾਅਦ ਤਾਂ ਕਾਂਗਰਸ ਦੀ ਸਿਆਸੀ ਜ਼ਮੀਨ ਖੁੱਸਦੀ ਵਿਖਾਈ ਦੇ ਰਹੀ ਹੈ।ਕਈ ਕਾਂਗਰਸੀ ਅਤੇ ਸਾਬਕਾ ਕਾਂਗਰਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।ਇਸ ਵਰਤਾਰੇ 'ਤੇ ਪੰਜਾਬ ਤੋਂ ਸਾਂਸਦ ਮਨੀਸ਼ ਤਿਵਾੜੀ ਵੀ ਆਪਣੀ ਹੀ ਪਾਰਟੀ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ।


COMMERCIAL BREAK
SCROLL TO CONTINUE READING

 


ਪਾਰਟੀ ਸੁਪਰੀਮੋ ਨੂੰ ਭੇਜਿਆ ਪੱਤਰ


ਮਨੀਸ਼ ਤਿਵਾੜੀ ਨੇ ਜੀ-23 ਨੇ ਪਾਰਟੀ ਦੀ ਹਾਲਤ ਬਾਰੇ ਕਾਂਗਰਸ ਸੁਪਰੀਮੋ ਨੂੰ ਸਖਤ ਸ਼ਬਦਾਂ ਵਿਚ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਇਸ ਪਾਸੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਅਜਿਹੀ ਸਥਿਤੀ ਪੈਦਾ ਨਾ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਕਿਰਾਏਦਾਰ ਨਹੀਂ, ਸਗੋਂ ਇਸ ਪਾਰਟੀ ਦਾ ਮੈਂਬਰ ਹਾਂ।


 


2 ਸਾਲ ਪਹਿਲਾਂ ਜੀ-23 ਨੇਤਾਵਾਂ ਨੇ ਕੀਤੀ ਸੀ ਸੋਨੀਆ ਗਾਂਧੀ ਕੋਲ ਪਹੁੰਚ


ਦੋ ਸਾਲ ਪਹਿਲਾਂ ਸਾਡੇ ਵਿਚੋਂ 23 ਆਗੂਆਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਪਾਰਟੀ ਦੀ ਹਾਲਤ ਚਿੰਤਾਜਨਕ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਸ ਪੱਤਰ ਤੋਂ ਬਾਅਦ ਕਾਂਗਰਸ ਸਾਰੀਆਂ ਵਿਧਾਨ ਸਭਾ ਚੋਣਾਂ ਹਾਰ ਗਈ। ਮਨੀਸ਼ ਤਿਵਾੜੀ ਨੇ ਸਾਫ਼ ਸ਼ਬਦਾਂ ਵਿਚ ਕਿਹਾ ਅਜਿਹਾ ਲੱਗਦਾ ਹੈ ਕਿ 1885 ਤੋਂ ਮੌਜੂਦ ਕਾਂਗਰਸ ਪਾਰਟੀ ਅਤੇ ਭਾਰਤ ਵਿਚਾਲੇ ਤਾਲਮੇਲ ਵਿਚ ਦਰਾਰ ਆ ਗਈ ਹੈ। ਆਤਮ ਨਿਰੀਖਣ ਦੀ ਲੋੜ ਸੀ।


 


WATCH LIVE TV