Twitter ਤੋਂ ਬਾਅਦ ਹੁਣ Facebook ਵੀ ਲਵੇਗੀ ਪੈਸੇ! ਯੂਜ਼ਰਸ ਨੂੰ ਬਲੂ ਟਿਕ ਬਲੂ ਲਈ ਦੇਣੇ ਪੈਣਗੇ ਇੰਨੇ ਡਾਲਰ
Facebook Blue Badge: ਫੇਸਬੁੱਕ ਨੇ ਫਿਲਹਾਲ ਇਹ ਸੇਵਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ `ਚ ਸ਼ੁਰੂ ਕਰ ਦਿੱਤੀ ਹੈ ਪਰ ਜ਼ੁਕਰਬਰਗ ਨੇ ਆਪਣੀ ਪੋਸਟ `ਚ ਕਿਹਾ ਹੈ ਕਿ ਜਲਦ ਹੀ ਇਹ ਸੇਵਾ ਦੂਜੇ ਦੇਸ਼ਾਂ `ਚ ਵੀ ਸ਼ੁਰੂ ਕੀਤੀ ਜਾਵੇਗੀ।
Facebook Blue Badge: ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਵੀ ਉਸੇ ਰਾਹ ਉੱਤੇ ਚੱਲ ਰਿਹਾ ਹੈ। ਕੰਪਨੀ ਨੇ ਐਲਾਨ ਕੀਤਾ ਕਿ ਇਸ ਹਫ਼ਤੇ ਅਸੀਂ Meta Verified ਲਾਂਚ ਕਰ ਰਹੇ ਹਾਂ। ਇਹ ਇੱਕ ਸਬਸਕ੍ਰਿਪਸ਼ਨ ਸੇਵਾ ਹੈ ਜੋ ਤੁਹਾਡੇ ਲਈ ਸਰਕਾਰੀ ਆਈਡੀ ਪਰੂਫ਼ ਨਾਲ ਤੁਹਾਡੇ ਖਾਤੇ ਦੀ ਪੁਸ਼ਟੀ ਕਰਨ ਅਤੇ ਬਲੂ ਟਿੱਕ ਪ੍ਰਾਪਤ ਕਰਨ (Facebook Blue Badge)ਲਈ ਸ਼ੁਰੂ ਕੀਤੀ ਗਈ ਹੈ।
ਕੰਪਨੀ ਦੀ ਇਸ ਸੇਵਾ ਦਾ ਐਲਾਨ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ (Mark Zuckerberg) ਨੇ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ਪੋਸਟ 'ਚ ਦਿੱਤੀ ਹੈ।ਇਸ ਬਾਰੇ ਮਾਰਕ ਜ਼ੁਕਰਬਰਗ ਨੇ ਇਕ ਫੇਸਬੁੱਕ (Facebook Blue Badge) ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਪੋਸਟ ਵਿੱਚ ਲਿਖਿਆ, "ਇਸ ਹਫ਼ਤੇ ਅਸੀਂ ਮੈਟਾ ਵੈਰੀਫਾਈਡ, ਇੱਕ ਸਬਸਕ੍ਰਿਪਸ਼ਨ ਸੇਵਾ ਲਾਂਚ ਕਰ ਰਹੇ ਹਾਂ ਜੋ ਤੁਹਾਨੂੰ ਇੱਕ ਸਰਕਾਰੀ ਆਈਡੀ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੇਵੇਗੀ।"
ਇੱਕ ਉਪਭੋਗਤਾ ਨੂੰ ਵੈੱਬ-ਅਧਾਰਿਤ ਤਸਦੀਕ ਲਈ ਪ੍ਰਤੀ ਮਹੀਨਾ $ 11.99 (992.36 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਅਤੇ iOS 'ਤੇ ਸੇਵਾ ਲਈ $14.99 (ਰੁਪਏ 1240.65) ਪ੍ਰਤੀ ਮਹੀਨਾ।
ਇਹ ਵੀ ਪੜ੍ਹੋ: Punjab Weather Update: ਫਰਵਰੀ ਮਹੀਨੇ 'ਚ ਹੀ ਮਈ ਵਾਲੀ ਗਰਮੀ! ਪਹਾੜਾਂ 'ਤੇ ਵੀ ਛੁੱਟੇ ਲੋਕਾਂ ਦੇ ਪਸੀਨੇ
ਮਾਰਕ ਜ਼ੁਕਰਬਰਗ ਨੇ ਦੱਸਿਆ ਕਿ ਮੈਟਾ ਦਾ ਇਹ ਫੀਚਰ ਇਸ (Mark Zuckerberg) ਹਫ਼ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਇਹ ਸੇਵਾ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਸੇਵਾ ਭਾਰਤ ਵਿੱਚ ਕਦੋਂ ਸ਼ੁਰੂ ਹੋਵੇਗੀ ਅਤੇ ਕੀ ਪੁਰਾਣੇ ਪ੍ਰਮਾਣਿਤ ਖਾਤਾ ਧਾਰਕ ਇਸ ਸੇਵਾ ਦੇ ਅਧੀਨ ਆਉਣਗੇ ਜਾਂ ਨਹੀਂ। ਦੱਸ ਦੇਈਏ ਕਿ ਟਵਿੱਟਰ ਨੂੰ ਹਾਸਲ ਕਰਨ ਤੋਂ ਬਾਅਦ, ਐਲੋਨ ਮਸਕ ਨੇ ਕੰਪਨੀ ਵਿੱਚ ਇੱਕ ਸੁਧਾਰਵਾਦੀ ਕਦਮ ਦੇ ਹਿੱਸੇ ਵਜੋਂ ਪ੍ਰਮਾਣਿਤ ਸਬਸਕ੍ਰਿਪਸ਼ਨ ਸੇਵਾ ਲਿਆਂਦੀ ਸੀ। ਟਵਿੱਟਰ ਨੇ ਵੱਖ-ਵੱਖ ਦੇਸ਼ਾਂ 'ਚ ਬਲੂ ਬੈਜ ਲਈ ਵੱਖ-ਵੱਖ ਫੀਸ ਰੱਖੀ ਹੈ। ਭਾਰਤ ਵਿੱਚ, ਤੁਸੀਂ ਆਮ ਤੌਰ 'ਤੇ 900 ਰੁਪਏ ਖਰਚ ਕੇ ਟਵਿੱਟਰ ਦਾ ਬਲੂ ਟਿੱਕ ਪ੍ਰਾਪਤ ਕਰ ਸਕਦੇ ਹੋ।