Bathinda News: ਏਮਜ਼ ਬਠਿੰਡਾ ਨੂੰ ਕਿਡਨੀ ਟ੍ਰਾਂਸਪਲਾਂਟ ਸੇਵਾ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਲੋੜੀਂਦਾ ਲਾਇਸੰਸ ਮਿਲ ਗਿਆ ਹੈ। ਅੱਜ ਏਮਜ਼ ਬਠਿੰਡਾ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਡਾ. ਡੀ.ਕੇ. ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ। ਡਾ.ਡੀ.ਕੇ. ਸਿੰਘ ਨੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਤੋਂ ਬਾਅਦ ਅੰਗ ਬਦਲਣ ਦੀ ਇਹ ਸੁਵਿਧਾ ਪੰਜਾਬ ਅਤੇ ਹਰਿਆਣਾ ਵਿੱਚ ਏਮਜ਼ ਜਿਹੇ ਸਰਕਾਰੀ ਸੰਸਥਾਨ ਵਿੱਚ ਆਉਣ ਨਾਲ ਲੋਕਾਂ ਨੂੰ ਵੱਡੇ ਪੱਧਰ ''ਤੇ ਲਾਭ ਮਿਲੇਗਾ।


COMMERCIAL BREAK
SCROLL TO CONTINUE READING

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਏਮਜ਼ ਬਠਿੰਡਾ ਵਿਖੇ ਯੂਰੋਲੋਜੀ ਵਿਭਾਗ ਦੇ ਮੁਖੀ ਡਾ: ਕਵਲਜੀਤ ਸਿੰਘ ਕੌੜਾ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਕਿਡਨੀ ਟ੍ਰਾਂਸਪਲਾਂਟ ਦਾ ਖਰਚਾ 10-15 ਲੱਖ ਤੋਂ ਉੱਪਰ ਚਲਾ ਜਾਂਦਾ ਹੈ। ਜਦੋਂ ਕਿ ਹੁਣ ਏਮਜ਼ ਵਿੱਚ ਸ਼ੁਰੂ ਹੋਣ ਨਾਲ ਇਹ ਟ੍ਰਾਂਸਪਲਾਂਟ ਨਾਮਾਤਰ ਖਰਚੇ ਵਿੱਚ ਹੋ ਸਕਿਆ ਕਰੇਗੀ ਅਤੇ ਆਯੂਸ਼ਮਾਨ ਭਾਰਤ ਕਾਰਡ ਦੇ ਅੰਤਰਗਤ ਇਹ ਬਿਲਕੁਲ ਮੁਫ਼ਤ ਹੋਵੇਗਾ।


ਇਹ ਵੀ ਪੜ੍ਹੋ: Amritsar News: ਡੀਜੀਪੀ ਅਰਪਿਤ ਸ਼ੁਕਲਾ ਨੇ SSP ਦਿਹਾਤੀ, CP ਅੰਮ੍ਰਿਤਸਰ ਤੇ ਹੋਰ ਜ਼ਿਲ੍ਹਿਆਂ ਦੇ SSPs ਦੇ ਨਾਲ ਕੀਤੀ ਮੀਟਿੰਗ


ਡਾ. ਕੌੜਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਅੰਦਾਜ਼ਨ ਦੋ ਲੱਖ ਦੇ ਕਰੀਬ ਲੋਕਾਂ ਨੂੰ ਹਰ ਸਾਲ ਕਿਡਨੀ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਕੇਸਾਂ ਵਿੱਚ ਮਰੀਜ਼ਾਂ ਦੇ ਕਰੀਬੀ ਰਿਸ਼ਤੇਦਾਰ ਗੁਰਦਾ ਦਾਨ ਕਰਨ ਨੂੰ ਵੀ ਤਿਆਰ ਹੁੰਦੇ ਹਨ ਪਰ ਖਰਚਾ ਜਿਆਦਾ ਹੋਣ ਕਾਰਨ ਉਹ ਟ੍ਰਾਂਸਪਲਾਂਟ ਨਹੀਂ ਕਰਵਾ ਪਾਉਂਦੇ ਜਿਸ ਕਾਰਨ ਮਰੀਜ਼ਾਂ ਦੀ ਜਾਨ ਚਲੀ ਜਾਂਦੀ ਹੈ।


ਇਹ ਵੀ ਪੜ੍ਹੋ: Manish Sisodia: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ