Air India Flight Emergency Landing:  ਮੈਡੀਕਲ ਐਮਰਜੈਂਸੀ ਕਾਰਨ ਏਅਰ ਇੰਡੀਆ ਦੇ ਜਹਾਜ਼ ਨੂੰ ਕਰਾਚੀ 'ਚ ਲੈਂਡ ਕਰਨਾ ਪਿਆ। ਇਹ ਜਹਾਜ਼ ਦੁਬਈ ਤੋਂ ਉਡਾਣ ਭਰ ਕੇ ਅੰਮ੍ਰਿਤਸਰ ਆ ਰਿਹਾ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੀ ਦੁਬਈ-ਅੰਮ੍ਰਿਤਸਰ ਫਲਾਈਟ ਦਾ ਇੱਕ ਯਾਤਰੀ ਫਲਾਈਟ ਦੌਰਾਨ ਅਚਾਨਕ ਬਿਮਾਰ ਹੋ ਗਿਆ। ਮੈਡੀਕਲ ਪੇਚੀਦਗੀਆਂ ਕਾਰਨ ਚਾਲਕ ਦਲ ਨੇ ਫਲਾਈਟ ਨੂੰ ਮੋੜਨ ਦਾ ਫੈਸਲਾ ਕੀਤਾ। ਚਾਲਕ ਦਲ ਨੇ ਜਹਾਜ਼ ਨੂੰ ਕਰਾਚੀ ਵੱਲ ਮੋੜਨ (Air India Flight Emergency Landing) ਦਾ ਫੈਸਲਾ ਕੀਤਾ ਕਿਉਂਕਿ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਭ ਤੋਂ ਨੇੜਲਾ ਸਥਾਨ ਕਰਾਚੀ ਸੀ।


COMMERCIAL BREAK
SCROLL TO CONTINUE READING

ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਪਾਕਿ ਏਅਰ ਸਪੇਸ ਨੂੰ ਐਮਰਜੈਂਸੀ ਇਜਾਜ਼ਤ ਦਿੱਤੀ ਜੋ ਪਿਛਲੇ ਛੇ ਸਾਲਾਂ ਤੋਂ ਭਾਰਤੀ ਜਹਾਜ਼ਾਂ ਲਈ ਬੰਦ ਸੀ। ਇੰਨਾ ਹੀ ਨਹੀਂ ਹਵਾਈ ਅੱਡੇ 'ਤੇ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਘਟਨਾ 14 ਅਕਤੂਬਰ ਦੀ ਦੱਸੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ, ਉਸਦੀ ਫਲਾਈਟ ਨੰਬਰ IX-192 ਦੁਬਈ ਦੇ ਸਮੇਂ ਅਨੁਸਾਰ ਸਵੇਰੇ 8.51 ਵਜੇ ਰਵਾਨਾ ਹੋਈ ਸੀ। ਪਰ ਇਸ ਦੌਰਾਨ ਇੱਕ ਯਾਤਰੀ ਦੀ ਸਿਹਤ ਵਿਗੜਨ ਲੱਗੀ। ਹਾਲਾਤ ਅਜਿਹੇ ਸਨ ਕਿ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।


ਚਾਲਕ ਦਲ ਨੇ ਨਜ਼ਦੀਕੀ ਹਵਾਈ ਅੱਡਾ ਲੱਭਿਆ, ਜੋ ਕਿ ਪਾਕਿਸਤਾਨ ਦਾ ਕਰਾਚੀ ਹਵਾਈ ਅੱਡਾ ਸੀ। ਐਮਰਜੈਂਸੀ ਨੂੰ ਸਮਝਦੇ ਹੋਏ, ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ ਨੇ ਭਾਰਤੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿੱਚ ਦਾਖਲ ਹੋਣ ਅਤੇ ਕਰਾਚੀ ਵਿੱਚ ਉਤਰਨ ਦੀ ਆਗਿਆ ਦਿੱਤੀ। ਉਡਾਣ ਦੁਪਹਿਰ 12.30 ਵਜੇ ਕਰਾਚੀ ਹਵਾਈ ਅੱਡੇ 'ਤੇ ਉਤਰੀ।


ਏਅਰਲਾਈਨ ਨੇ ਹਵਾਈ ਅੱਡੇ ਅਤੇ ਸਥਾਨਕ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਕੀਤਾ ਅਤੇ ਲੈਂਡਿੰਗ  (Air India Flight Emergency Landing) ਤੋਂ ਬਾਅਦ ਯਾਤਰੀ ਨੂੰ ਤੁਰੰਤ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।


ਇਹ ਵੀ ਪੜ੍ਹੋ: Mohali Triple Murder: ਰਾਤ ਦੇ ਹਨੇਰੇ 'ਚ ਮਾਂ ਤੇ ਪੁੱਤਰ ਦਾ ਕੀਤਾ ਅੰਤਿਮ ਸੰਸਕਾਰ, ਪਿੰਡ ਵਿੱਚ ਸੋਗ ਦੀ ਲਹਿਰ

ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਕਰਾਚੀ ਵਿੱਚ ਹਵਾਈ ਅੱਡੇ ਦੇ ਡਾਕਟਰ ਨੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਅਤੇ ਡਾਕਟਰੀ ਜਾਂਚ ਤੋਂ ਬਾਅਦ, ਯਾਤਰੀ ਨੂੰ ਹਵਾਈ ਅੱਡੇ ਦੀ ਮੈਡੀਕਲ ਟੀਮ ਦੁਆਰਾ ਉਡਾਣ ਵਿੱਚ ਸਵਾਰ ਹੋਣ ਲਈ ਮਨਜ਼ੂਰੀ ਦਿੱਤੀ ਗਈ। ਫਲਾਈਟ ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ ਕਰਾਚੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ।


(ਪਰਮਬੀਰ ਸਿੰਘ ਔਲਖ ਦੀ ਰਿਪੋਰਟ)