Ajnala News: ਅਜਨਾਲਾ `ਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਦਲਿਤ ਪਰਿਵਾਰ ਦੇ ਘਰ ਖਾਂਦੀ ਰੋਟੀ
Ajnala News: ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਵੱਲੋਂ ਬਣਾਈ ਟੀਂਡੇ ਦੀ ਸਬਜ਼ੀ ਨੇ ਉਹਨਾਂ ਦੇ ਦਿਲ ਨੂੰ ਮੋਹ ਲਿਆ ਹੈ ਅਤੇ ਅਜਿਹੇ ਟੀਂਡੇ ਉਹਨਾਂ ਨੇ ਦੁਨੀਆਂ ਭਰ ਵਿੱਚ ਕਿਤੇ ਵੀ ਨਹੀਂ ਖਾਦੇ। ਉਹਨਾਂ ਨੂੰ ਕਿਹਾ ਕਿ ਉਹ ਲੋਕ ਸਭਾ ਚੋਣ ਵਿੱਚ ਜਿੱਤ ਹਾਸਿਲ ਕਰਕੇ ਜੂਨ ਵਿੱਚ ਉਹਨਾਂ ਦੇ ਘਰ ਮੁੜ ਭੋਜਨ ਛਕਣ ਜਰੂਰ ਆਉਣਗੇ।
Ajnala News: ਅਜਨਾਲਾ ਸ਼ਹਿਰ ਅੰਦਰ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਅਮਰੀਕਾ 'ਚ ਭਾਰਤ ਦੇ ਸਾਬਕਾ ਅੰਬੈਸਡਰ ਅਤੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਬਜ਼ੁਰਗ ਮਾਤਾ ਸੁਖਵੰਤ ਕੌਰ ਘਰੇ ਪਹੁੰਚੇ। ਜਿੱਥੇ ਉਹਨਾਂ ਵੱਲੋਂ ਮਾਤਾ ਸੁਖਵੰਤ ਕੌਰ ਵੱਲੋਂ ਬਣੇ ਭੋਜਨ ਨੂੰ ਖਾਧਾ ਅਤੇ ਮਾਤਾ ਸੁਖਵੰਤ ਕੌਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਮਾਤਾ ਸੁਖਵੰਤ ਕੌਰ ਦੇ ਹੱਥਾਂ ਦੀ ਬਣਾਈ ਟੀਂਡੇ ਦੀ ਸਬਜ਼ੀ ਬਹੁਤ ਹੀ ਜਿਆਦਾ ਸਵਾਦ ਲੱਗੀ। ਜਿਸ ਨੂੰ ਲੈ ਕੇ ਤਰਨਜੀਤ ਸੰਧੂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮਾਤਾ ਵੱਲੋਂ ਬਣਾਈ ਟੀਂਡੇ ਦੀ ਸਬਜ਼ੀ ਨੇ ਉਹਨਾਂ ਦੇ ਦਿਲ ਨੂੰ ਮੋਹ ਲਿਆ ਹੈ ਅਤੇ ਅਜਿਹੇ ਟੀਂਡੇ ਉਹਨਾਂ ਨੇ ਦੁਨੀਆਂ ਭਰ ਵਿੱਚ ਕਿਤੇ ਵੀ ਨਹੀਂ ਖਾਦੇ। ਉਨ੍ਹਾਂ ਮਾਤਾ ਸੁਖਵੰਤ ਕੌਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਉਹ ਲੋਕ ਸਭਾ ਚੋਣ ਵਿੱਚ ਜਿੱਤ ਹਾਸਿਲ ਕਰਕੇ ਜੂਨ ਵਿੱਚ ਉਹਨਾਂ ਦੇ ਘਰ ਮੁੜ ਭੋਜਨ ਛਕਣ ਜਰੂਰ ਆਉਣਗੇ। ਉਹਨਾਂ ਨੇ ਕਿਹਾ ਕਿ ਉਹ ਦਲਿਤ ਭਾਈਚਾਰੇ ਲਈ ਹਮੇਸ਼ਾ ਖੜੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਸਕੀਮ ਨੂੰ ਗਲੀ 'ਚ ਦਲਿਤ ਭਾਈਚਾਰੇ ਤੱਕ ਪਹੁੰਚਦਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Celebrity In Politics: ਤੂੰਬੀ ਛੱਡਕੇ ਕਲਾਕਾਰ ਇੰਝ ਮਾਰ ਰਹੇ ਨੇ ਸਿਆਸੀ ਲਲਕਾਰੇ, ਹੋਰ ਹੋਣਗੀਆਂ ਨਵੀਂ ਐਟਰੀਆਂ!
ਇਸ ਮੌਕੇ ਮਾਤਾ ਸੁਖਵੰਤ ਕੌਰ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਤਰਨਜੀਤ ਸਿੰਘ ਸੰਧੂ ਅਤੇ ਬੋਨੀ ਅਜਨਾਲਾ ਦੇ ਲਈ ਬੜੇ ਚਾਅ ਦੇ ਨਾਲ ਭੋਜਨ ਬਣਾ ਰਹੇ ਸਨ। ਉਹਨਾਂ ਕਿਹਾ ਕਿ ਅਜਿਹਾ ਕਦੀ ਵੀ ਨਹੀਂ ਹੋਇਆ ਕਿ ਕਿਸੇ ਵੱਡਾ ਆਗੂ ਨੇ ਉਨ੍ਹਾਂ ਦੇ ਘਰੇ ਆ ਕੇ ਰੋਟੀ ਖਾਂਦੀ ਹੋਵੇ। ਉਹਨਾਂ ਕਿਹਾ ਕਿ ਜਲਦੀ-ਜਲਦੀ ਵਿੱਚ ਉਨ੍ਹਾਂ ਲਈ ਲਸੂੜੇ ਦਾ ਅਚਾਰ ਬਣਾਉਣਾ ਹੀ ਭੁੱਲ ਗਏ ਪਰ ਦੁਬਾਰਾ ਜਦੋਂ ਉਹ ਵਾਪਿਸ ਆਉਣਗੇ ਤਾਂ ਉਨ੍ਹਾਂ ਲਈ ਉਚੇਚੇ ਤੌਰ ਤੇ ਲਸੂੜੇ ਦਾ ਅਚਾਰ ਬਣਾ ਕੇ ਦੇਣਗੇ।
ਇਹ ਵੀ ਪੜ੍ਹੋ: Punjabi News: ਸੂਬੇ ਭਰ ਵਿੱਚ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ: ਅਨੁਰਾਗ ਵਰਮਾ
Taranjit Singh Sandhu Social Media Score
Scores | |
---|---|
Digital Listening Score | 52 |
Facebook Score | 0 |
Instagram Score | 60 |
YouTube Score | 0 |
Twitter Score | 64 |
Over all Score | 40 |