Ajnala Robbery News: ਅਜਨਾਲਾ `ਚ ਡਕੈਤੀ ਦੇ ਮਾਮਲੇ `ਚ ਪੁਲਿਸ ਨੇ ਲੁੱਟੀ ਰਕਮ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ
Ajnala Robbery News: ਅਜਨਾਲਾ ਵਿੱਚ ਇੱਕ ਕਰਿਆਨਾ ਵਪਾਰੀ ਦੇ ਘਰ ਕੁਝ ਲੋਕਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰਿਆਨਾ ਵਪਾਰੀ ਤੇ ਉਸ ਦੀ ਪਤਨੀ ਦੇ ਮੂੰਹ ਤੇ ਹੱਥਾਂ ਉੱਪਰ ਟੇਪ ਲਪੇਟ ਕੇ ਪਿਸਤੌਲ ਦੀ ਨੋਕ ਉਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
Ajnala Robbery News (ਭਰਤ ਸ਼ਰਮਾ) : ਅਜਨਾਲਾ ਸ਼ਹਿਰ ਅੰਦਰ ਪਿਛਲੇ ਦਿਨੀ ਦਿਨ ਤੜਕਸਾਰ ਇੱਕ ਕਰਿਆਨਾ ਵਪਾਰੀ ਦੇ ਘਰ ਕੁਝ ਲੋਕਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਰਿਆਨਾ ਵਪਾਰੀ ਅਤੇ ਉਸ ਦੀ ਪਤਨੀ ਦੇ ਮੂੰਹ ਅਤੇ ਹੱਥਾਂ ਉੱਪਰ ਟੇਪ ਲਪੇਟ ਕੇ ਪਿਸਤੌਲ ਦੀ ਨੋਕ ਉਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਦੌਰਾਨ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵੱਲੋਂ ਕਰਿਆਨਾ ਵਪਾਰੀ ਦੇ ਘਰੋਂ ਲੱਖਾਂ ਰੁਪਏ ਕੈਸ਼ ਅਤੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ। ਕਰਿਆਨਾ ਵਪਾਰੀ ਘਰ ਹੋਈ ਡਕੈਤੀ ਦੇ ਮਾਮਲੇ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਲੁੱਟੀ ਹੋਈ ਰਕਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਕੈਰਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਐਚਐਸ ਗਿੱਲ ਨੇ ਕਿਹਾ ਕਿ ਪਿਛਲੇ ਦਿਨੀਂ ਅਜਨਾਲਾ ਸ਼ਹਿਰ ਅੰਦਰ ਇੱਕ ਕਰਿਆਨਾ ਵਪਾਰੀ ਦੇ ਘਰੋਂ ਡਕੈਤੀ ਦੀ ਵਾਰਦਾਤ ਨੂੰ ਕੁਝ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਉਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : CM Bhagwant Mann News: ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ
ਉਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਲੁੱਟੀ ਹੋਈ ਰਕਮ ਅਤੇ ਖਿਡਾਉਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਸ਼ੋਕ ਕੁਮਾਰ, ਪਵਨ ਸ਼ਰਮਾ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਨਰੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab Sad Candidates List: ਅਕਾਲੀ ਦਲ ਨੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦੇ ਨਾਂਅ ਕੀਤੇ ਫਾਇਨਲ!