Khemkaran News: ਔਰਤ ਨੂੰ ਨਿਰਵਸਤਰ ਘੁਮਾਉਣ ਦਾ ਮਾਮਲਾ; ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਨੇ ਪੀੜਤਾ ਨਾਲ ਕੀਤੀ ਮੁਲਾਕਾਤ
Khemkaran News: ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਕਸਬੇ ਵਿੱਚ ਬੀਤੇ ਦਿਨ ਵਾਪਰੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਮਗਰੋਂ ਮਹਿਲਾ ਕਮਿਸ਼ਨ ਦੀ ਮੈਂਬਰ ਵਲਟੋਹਾ ਪੁੱਜੀ।
Khemkaran News: ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਕਸਬੇ ਵਿੱਚ ਬੀਤੇ ਦਿਨ ਵਾਪਰੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਮਗਰੋਂ ਮਹਿਲਾ ਕਮਿਸ਼ਨ ਦੀ ਮੈਂਬਰ ਵਲਟੋਹਾ ਪੁੱਜੀ। ਦਰਅਸਲ ਵਿੱਚ ਇੱਕ ਲੜਕੇ ਵੱਲੋਂ ਗੁਆਂਢੀ ਵਿੱਚ ਰਹਿੰਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਲੜਕੇ ਦੀ ਮਾਂ ਨੂੰ ਨਿਵਰਸਤਰ ਕਰਕੇ ਘੁਮਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲੀਨਾ ਖੋਂਗਡੁਪ ਨੇ ਇਸ ਮਾਮਲੇ ਵਿੱਚ ਪੀੜਤਾ ਨਾਲ ਮੁਲਾਕਾਤ ਕੀਤੀ। ਇੱਥੇ ਉਨ੍ਹਾਂ ਬੰਦ ਕਮਰੇ ਵਿੱਚ ਪੀੜਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਘਟਨਾ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਹੈ। ਇਸ ਦੌਰਾਨ ਖੋਂਗਡੁਪ ਨੇ ਪੀੜਤ ਔਰਤ ਨੂੰ ਕੱਪੜੇ ਦੇਣ ਅਤੇ ਦੋਸ਼ੀ ਨੂੰ ਵੀਡੀਓ ਬਣਾਉਣ ਤੋਂ ਰੋਕਣ ਵਾਲੇ ਦੁਕਾਨਦਾਰ ਨਾਲ ਵੀ ਗੱਲ ਕੀਤੀ।
ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਪਹੁੰਚੇ। ਉਨ੍ਹਾਂ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ। ਸਾਂਪਲਾ ਨੇ ਇਸ ਦੌਰਾਨ ਪੰਜਾਬ ਪੁਲੀਸ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ : Sidhu Moosewala: ਬਾਪੂ ਬਲਕੌਰ ਸਿੰਘ ਨੇ ਪਾਲ ਸਮਾਓ ਦੇ ਪੈਰੀ ਆਪਣੇ ਹੱਥੀਂ ਪਾਈ ਜੁੱਤੀ, ਖੁਸ਼ੀਆਂ ਵਾਪਿਸ ਆਉਣ ਦਾ ਲਿਆ ਸੀ ਪ੍ਰਣ
ਵਿਜੇ ਸਾਂਪਲਾ ਨੇ ਦੱਸਿਆ ਕਿ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਉਹ ਪੀੜਤ ਨੂੰ ਮਿਲਣ ਤਰਨਤਾਰਨ ਪਹੁੰਚੇ ਹਨ। ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਜਾਵੇਗੀ। ਇੰਨਾ ਹੀ ਨਹੀਂ ਔਰਤ ਦੀ ਹਰ ਸੰਭਵ ਮਦਦ ਵੀ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਹੋਰ ਨੂੰ ਫੜਿਆ ਗਿਆ ਹੈ, ਜਦੋਂ ਕਿ ਇੱਕ ਮੁਲਜ਼ਮ ਅਜੇ ਫਰਾਰ ਹੈ।
ਇਹ ਵੀ ਪੜ੍ਹੋ : Faridkot Encounter News: ਫ਼ਰੀਦਕੋਟ 'ਚ ਗੈਂਗਸਟਰ ਤੇ ਸੀਆਈਏ ਸਟਾਫ ਵਿਚਾਲੇ ਮੁਕਾਬਲਾ; ਦੋ ਮੁਲਜ਼ਮ ਗ੍ਰਿਫਤਾਰ