Prem Singh Chandumajra: ਅਕਾਲੀ ਦਲ ਨੇ ਲੋਹੰਡ ਖੱਡ ਤੋਂ ਕਪੂਰੀ ਤੱਕ ਐਸਵਾਈਐਲ ਦੀ ਪਹਿਰੇਦਾਰੀ ਕਰਨ ਦਾ ਕੀਤਾ ਐਲਾਨ
Prem Singh Chandumajra: ਸ਼੍ਰੋਮਣੀ ਅਕਾਲੀ ਦਲ ਨੇ ਐਸਵਾਈਐਲ ਨਹਿਰ ਦੀ ਪਹਿਰੇਦਾਰੀ ਕਰਨ ਦਾ ਐਲਾਨ ਕੀਤਾ ਹੈ।
Prem Singh Chandumajra: ਨੰਗਲ ਪਹੁੰਚੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਕਿਹਾ ਹੈ ਕਿ ਐਸਵਾਈਐਲ ਦੇ ਮੁੱਦੇ ਉਤੇ ਪੰਜਾਬ ਸਰਕਾਰ ਕਿਉਂ ਨਹੀਂ ਬੋਲ ਰਹੀ। ਜਦੋਂ ਕਿ ਉਨ੍ਹਾਂ ਪਤਾ ਲੱਗਾ ਹੈ ਕਿ ਇੱਕ ਨਵੰਬਰ ਨੂੰ ਐਸਵਾਈਐਲ ਦੇ ਸਰਵੇਖਣ ਦੇ ਲਈ ਇੱਕ ਟੀਮ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਿੱਥੋਂ ਐਸਵਾਈਐਲ ਸ਼ੁਰੂ ਹੁੰਦੀ ਹੈ ਅਤੇ ਜਿੱਥੇ ਖਤਮ ਹੁੰਦੀ ਹੈ ਉੱਥੇ ਪਹਿਰੇਦਾਰੀ ਕਰੇਗੀ।
ਸਰਬ ਪਾਰਟੀ ਮੀਟਿੰਗ ਕਰਕੇ ਮੁੱਖ ਮੰਤਰੀ ਨੂੰ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਕਿ ਇੱਕ ਨਵੰਬਰ ਨੂੰ ਐਸਵਾਈਐਲ ਦੇ ਸਰਵੇ ਲਈ ਪੰਜਾਬ ਆਉਣ ਵਾਲੀ ਟੀਮ ਨੂੰ ਕਿਸ ਤਰ੍ਹਾਂ ਰੋਕਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਬਰਸਾਤ ਦੇ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਗਿਰਦਾਵਰੀ ਵੀ ਨਹੀਂ ਕਰਵਾਈ ਗਈ ਤੇ ਨਾ ਹੀ ਮੁਆਵਜ਼ੇ ਦਾ ਇੱਕ ਵੀ ਪੈਸਾ ਕਿਸਾਨਾਂ ਨੂੰ ਮਿਲਿਆ ਹੈ।
ਨੰਗਲ ਪਹੁੰਚੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਫਸੋਸ ਹੈ ਕਿ ਸੁਪਰੀਮ ਕੋਰਟ ਵੱਲੋਂ ਭੇਜੀ ਸਰਵੇਖਣ ਟੀਮ ਨੂੰ ਰੋਕਣ ਲਈ ਸਾਂਝੀ ਰਣਨੀਤੀ ਤੇ ਵਿਉਂਤਬੰਦੀ ਕਰਕੇ ਕੋਈ ਰਾਹ ਬਣਾਉਣ ਦੀ ਥਾਂ ਇੱਕ ਦੂਜੇ ਉਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ।
ਇੱਕ ਨਵੰਬਰ ਨੂੰ ਜੋ ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਉਹ ਵਿਰੋਧੀਆਂ ਨੂੰ ਖੁਸ਼ ਕਰਨ ਲਈ ਹੈ ਨਾ ਕਿ ਪੰਜਾਬ ਦਾ ਇਸ ਵਿੱਚ ਕੋਈ ਭਲਾ ਹੋ ਸਕਦਾ। ਜਾਣਕਾਰੀ ਅਨੁਸਾਰ ਲੋਹੰਡ ਖੱਡ ਜਿੱਥੋਂ ਐਸਵਾਈਐਲ ਸ਼ੁਰੂ ਹੁੰਦੀ ਹੈ ਤੇ ਕਪੂਰੀ ਜਿੱਥੇ ਪੰਜਾਬ ਦੀ ਹੱਦ ਹੈ ਸ਼੍ਰੋਮਣੀ ਅਕਾਲੀ ਦਲ ਨੇ ਉਥੇ ਤੱਕ ਪਹਿਰੇਦਾਰੀ ਕਰਨ ਦੀ ਯੋਜਨਾ ਬਣਾਈ ਹੈ। ਉਹ ਸਰਵੇਖਣ ਟੀਮਾਂ ਨੂੰ ਸਰਵੇਖਣ ਕਰਨ ਤੋਂ ਰੋਕਣ ਲਈ ਤਿਆਰੀ ਕਰ ਰਹੇ ਹਨ।
ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੰਗਲ ਤੇ ਬਾਕੀ ਹੋਰ ਖੇਤਰਾਂ ਦਾ ਦੌਰਾ ਕੀਤਾ ਤੇ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਤੱਕ ਹੜ੍ਹ ਪੀੜਤ ਲੋਕਾਂ ਨੂੰ ਕੋਈ ਮੁਆਵਜ਼ੇ ਦੇ ਰੂਪ ਵਿੱਚ ਰਾਸ਼ੀ ਨਹੀਂ ਦਿੱਤੀ ਗਈ ਬਲਕਿ ਗਿਰਦਾਵਰੀ ਤੱਕ ਵੀ ਨਹੀਂ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਤੁਰੰਤ ਆਪਣੇ ਪਟਵਾਰੀਆਂ ਨੂੰ ਭੇਜ ਕੇ ਗਿਰਦਾਵਰੀ ਕਰਨ ਤੇ ਜਿਹੜੀ ਸਿਲਟ ਪਈ ਹੈ ਜਾਂ ਸਰਕਾਰ ਆਪ ਚੁੱਕੇ ਜਾ ਲੋਕਾਂ ਨੂੰ ਚੁੱਕਣ ਦੀ ਖੁੱਲ੍ਹ ਦੇਵੇ। ਪਹਿਲਾ ਕਣਕ ਦਾ ਮੁਆਵਜ਼ਾ ਨਹੀਂ ਦਿੱਤਾ ਲੋਕਾਂ ਨੂੰ ਵੱਡਾ ਨੁਕਸਾਨ ਹੋਇਆ ਸੀ। ਅੱਜ ਤੱਕ ਪੰਜਾਬ ਸਰਕਾਰ ਨੇ ਜਿੰਨੀਆਂ ਵੀ ਕੁਦਰਤੀ ਆਫਤਾਂ ਆਈਆਂ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਸਰਕਾਰ ਨੂੰ ਆਪਣੇ ਵੱਲੋਂ ਵੀ ਹਿੱਸਾ ਪਾਉਣ ਦੀ ਜ਼ਰੂਰਕ ਹੈ ਤਾਂ ਕਿ ਜਿੰਨਾ ਨੁਕਸਾਨ ਹੋਇਆ ਉਹਦੀ ਭਰਪਾਈ ਹੋ ਸਕੇ।
ਇਹ ਵੀ ਪੜ੍ਹੋ : Sukhpal khaira News: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ