Chandigarh News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਫ਼ਦ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਦੇ ਮੁਲਾਕਾਤ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਅਮਨ ਅਰੋੜਾ, ਬਲਕਾਰ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਵੱਲੋਂ 26 ਜਨਵਰੀ ਮੌਕੇ ਝੰਡਾ ਫਹਿਰਾਏ ਜਾਣ ਨੂੰ ਲੈ ਕੇ ਸਵਾਲ ਚੁੱਕੇ ਹਨ।


COMMERCIAL BREAK
SCROLL TO CONTINUE READING

ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਾਲੀ ਆਗੂ ਨੇ ਕਿਹਾ ਕਿ ਗੁਣਤੰਤਰ ਦਿਵਸ ਦੀ ਸਾਡੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲਾਲ ਚੰਦ ਕਟਾਰੂਚੱਕ ਅਤੇ ਮੰਤਰੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਬਾਰੇ ਸਮੇਤ ਸਬੂਤਾਂ ਜਾਣਕਾਰੀ ਰਾਜਪਾਲ ਪੰਜਾਬ ਨੂੰ ਦਿੱਤੀ ਹੈ। ਅਤੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਦੋਵੇਂ ਮੰਤਰੀਆਂ ਨੂੰ ਝੰਡਾ ਲਹਿਰਾਉਣ ਤੋਂ ਰੋਕਿਆ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੋ ਇਲਜ਼ਾਮ ਮੰਤਰੀਆਂ ਤੇ ਲੱਗੇ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਤੁਰੰਤ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾਇਆ ਜਾਣਾ ਚਾਹੀਦਾ ਹੈ।


ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਇਸ ਮਸਲੇ ਤੇ ਦੋ ਵਾਰ ਪੀਸੀ ਕਰ ਚੁੱਕੇ ਹਨ ਜਿਸ ਵਿੱਚ ਉਹਨਾਂ ਨੇ ਇੱਕ ਮੰਤਰੀ ਦੀ ਅਜਿਹੀ ਵੀਡੀਓ ਹੋਣ ਦਾ ਦਾਅਵਾ ਕੀਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਜੇਕਰ ਮੁੱਖਮੰਤਰੀ ਇਹ ਵੀਡੀਓ ਦੇਖ ਲੈਣਗੇ ਤਾਂ ਉਹ ਵੀਡੀਓ ਵਾਲੇ ਮੰਤਰੀ ਨਾਲ ਹੱਥ ਤੱਕ ਨਹੀਂ ਮਿਲਾਉਣਗੇ।


ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ "ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਫੋਨ ਵੀ ਕੀਤਾ ਸੀ, ਤਾਂ ਜੋ ਵੀਡੀਓ ਉਨ੍ਹਾਂ ਨੂੰ ਸੌਂਪੀ ਜਾਵੇ, ਪਰ ਉਨ੍ਹਾਂ ਨੇ ਫੋਨ ਦਾ ਜਵਾਬ ਨਹੀਂ ਦਿੱਤਾ"। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਵਿਅਕਤੀ ਕੋਲ ਇਹ ਵੀਡੀਓ ਹੈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚਦੀ ਜਰੂਰ ਕਰ ਦਵੇ। ਤਾਂ ਕੀ ਉਸ ਮੰਤਰੀ 'ਤੇ ਕਾਰਵਾਈ ਹੋ ਸਕੇ।


ਮਜੀਠੀਆ ਨੇ ਕਿਹਾ ਕਿ ਮੰਤਰੀ ਲਾਲਚੰਦ ਕਟਾਰੂਚੱਕ ਦੇ ਮਾਮਲੇ ‘ਚ ਜੋ ਹੋਇਆ ਉਹ ਸਭ ਸਹਾਮਣੇ ਹੈ। ਇਸ ਮਾਮਲੇ ‘ਚ ਐਸ ਆਈ ਟੀ ਵੀ ਬਣਾਈ ਗਈ ਅਤੇ ਜਿਸ ਨੇ ਕਟਾਰੂਚੱਕ ਨੂੰ ਕਲੀਅਰੈਂਸ ਦੇ ਦਿੱਤੀ ਅਤੇ ਅਖੀਰ ਜੋ ਨੌਜਵਾਨ ਪੀੜਤ ਸੀ ਅਤੇ ਨੌਕਰੀ ਦੇ ਝਾਂਸੇ ‘ਚ ਆ ਗਿਆ ਤੇ ਉਸ ਨਾਲ ਇਹ ਗਲਤ ਹੋਇਆ ਸੀ। ਅਖੀਰ ਉਸ ਨੇ ਸਟੇਟ ਤੋਂ ਡਰਦੇ ਹੋਏ ਆਪਣੀ ਸ਼ਿਕਾਇਤ ਵਾਪਿਸ ਲੈ ਲਈ।


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਨ ਅਰੋੜਾ ਤਾਂ ਇਸ ਵੇਲੇ ਮੰਤਰੀ ਛੱਡੋ ਵਿਧਾਇਕ ਹੀ ਨਹੀਂ ਹਨ, ਉਹ ਜਿਹੜੇ ਹੱਕ ਦਾ ਨਾਲ ਝੰਡਾ ਲਹਿਰਾਉਣਗੇ ਮੈਨੂੰ ਸਮਝ ਨਹੀਂ ਆ ਰਿਹਾ। ਇਸ ਲਈ ਅਕਾਲੀ ਦਲ ਨੇ ਗੁਣਤੰਤਰ ਦਿਵਸ ਦੀ ਮਹੱਤਤਾ ਨੂੰ ਦੇਖਦੇ ਹੋਏ ਇਨ੍ਹਾਂ ਮੰਤਰੀਆਂ ਵੱਲੋਂ ਤਿਰੰਗਾ ਲਹਿਰਾਏ ਜਾਣ ਦੇ ਵਿਰੋਧ ਵਿੱਚ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਇਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਅਤੇ ਝੰਡਾ ਲਹਿਰਾਉਣ ਤੋਂ ਰੋਕ ਜਾਣ ਦੀ ਮੰਗੀ ਕੀਤੀ ਹੈ।