ਕੁਝ ਇਸ ਤਰ੍ਹਾਂ ਆਲੀਆ ਭੱਟ ਆਪਣੀ ਬੇਟੀ `ਰਾਹਾ` ਨੂੰ ਸੁਲਾਉਂਦੀ ਹੈ, ਸੋਸ਼ਲ ਮੀਡਿਆ `ਤੇ ਸ਼ੇਅਰ ਕੀਤੀ ਪੋਸਟ
Alia Bhatt Daughter News: ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਮਾਤਾ-ਪਿਤਾ ਦੀ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਹਨ। ਆਲੀਆ ਭੱਟ ਨੇ ਹਾਲ ਹੀ ਵਿੱਚ ਆਪਣੀ ਬੇਟੀ ਨੂੰ ਕਿਵੇਂ ਸੁਲਾਉਂਦੀ ਹੈ ਇਸ ਵਾਰੇ ਆਪਣੀ ਸੋਸ਼ਲ ਮੀਡਿਆ ਤੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ।
Alia Bhatt Daughter News: ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਮਾਤਾ-ਪਿਤਾ ਹੋਣ ਦਾ ਪੂਰਾ ਆਨੰਦ ਲੈ ਰਹੇ ਹਨ। ਆਲੀਆ ਭੱਟ ਨੇ ਹਾਲ ਹੀ ਵਿੱਚ ਆਪਣੀ ਬੇਟੀ ਨੂੰ ਕਿਵੇਂ ਸੁਲਾਉਂਦੀ ਹੈ। ਇਸ ਬਾਰੇ ਆਪਣੀ ਸੋਸ਼ਲ ਮੀਡਿਆ ਉੱਤੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਬਾਲੀਵੁੱਡ ਦੇ ਪਿਆਰੇ ਜੋੜਿਆਂ ਵਿੱਚੋਂ ਇੱਕ, ਰਣਬੀਰ ਕਪੂਰ ਅਤੇ ਆਲੀਆ ਭੱਟ 14 ਅਪ੍ਰੈਲ, 2022 ਨੂੰ ਇੱਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ ਕੁਝ ਮਹੀਨਿਆਂ ਦੇ ਅੰਦਰ, 6 ਨਵੰਬਰ, 2022 ਨੂੰ, ਇਸ ਜੋੜੇ ਨੂੰ ਇੱਕ ਨਿੱਕੀ ਪਰੀ (Alia Bhatt Daughter News) ਦੀ ਬਖਸ਼ਿਸ਼ ਹੋਈ ਜਿਸ ਦਾ ਨਾਂ 'ਰਾਹਾ ਕਪੂਰ' (Raha Kapoor) ਰੱਖਿਆ ਗਿਆ। ਉਦੋਂ ਤੋਂ, ਉਹ ਮਾਤਾ-ਪਿਤਾ ਦੇ ਜਿੰਮੇਵਾਰੀ ਵਾਲੇ ਸਮੇਂ ਦਾ ਪੂਰਾ ਆਨੰਦ ਲੈ ਰਹੇ ਹਨ ਅਤੇ ਉਨ੍ਹਾਂ ਦੀ ਬੇਟੀ ਦੀ ਹਰ ਨਿੱਕੀ ਝਲਕ ਵਾਇਰਲ ਹੋ ਜਾਂਦੀ ਹੈ।
ਆਲੀਆ-ਰਣਬੀਰ ਦੀ ਬੇਟੀ (Raha Kapoor) ਹੁਣ 3 ਮਹੀਨਿਆਂ ਦੀ ਹੋ ਗਈ ਹੈ। ਆਲੀਆ ਭੱਟ (Alia Bhatt Daughter News) ਸੋਸ਼ਲ ਮੀਡੀਆ ਖਾਸ ਕਰਕੇ ਇੰਸਟਾਗ੍ਰਾਮ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਕੁਝ ਸਮਾਂ ਪਹਿਲਾਂ, ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਧੀ, ਰਾਹਾ ਕਪੂਰ ਨੂੰ ਸੌਣ ਲਈ ਕੀ ਕਰਦੀ ਹੈ। ਇੰਸਟਾਗ੍ਰਾਮ 'ਤੇ ਇਕ ਸਟੋਰੀ ਪਾ ਕੇ ਆਲੀਆ ਨੇ ਦੱਸਿਆ ਕਿ ਉਹ ਰਣਬੀਰ ਅਤੇ ਉਸਦੀ ਲਾਡਲੀ ਬੇਟੀ ਨੂੰ ਸੌਣ (Raha Kapoor) ਲਈ ਕੁਝ ਖਾਸ ਗੀਤ ਸੁਣਦੀ ਹੈ ਅਤੇ ਬੇਟੀ ਰਾਹਾ ਨੂੰ (Raha Kapoor) ਵੀ ਸੁਣਾਉਂਦੀ ਹੈ।
ਇਹ ਵੀ ਪੜ੍ਹੋ: ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ; ਇੱਕ ਨੌਜਵਾਨ ਦੀ ਮੌਤ
ਇਸ ਫੋਟੋ ਵਿੱਚ ਤੁਸੀਂ ਇੱਕ ਸੰਗੀਤ ਸਟ੍ਰੀਮਿੰਗ ਪਲੇਟਫਾਰਮ ਦਾ ਇੱਕ ਸਕ੍ਰੀਨਸ਼ੌਟ ਦੇਖ ਸਕਦੇ ਹੋ ਜਿਸ ਵਿੱਚ ਅਭਿਨੇਤਰੀ ਨੇ ਇੱਕ ਪਲੇਲਿਸਟ ਖੋਲ੍ਹੀ ਹੈ -(Top 20 Songs for Newborn Babies)। ਇਸ ਪਲੇਲਿਸਟ ਦਾ ਇੱਕ ਗੀਤ (Hush Little Baby) ਚੱਲ ਰਿਹਾ ਸੀ, ਜਿਸ ਨੂੰ ਆਲੀਆ ਖੁਦ ਵੀ ਸੁਣ ਰਹੀ ਸੀ ਅਤੇ ਆਪਣੀ ਧੀ ਨੂੰ ਵੀ ਸੁਣਾ ਰਹੀ ਸੀ। ਆਲੀਆ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- 'ਮੂਡ'! ਆਲੀਆ ਅਜਿਹੇ ਬੱਚਿਆਂ ਵਾਲੇ ਗੀਤ ਸੁਣਾ ਕੇ ਆਪਣੀ ਬੇਟੀ ਰਾਹਾ ਨੂੰ ਸੁਆਉਂਦੀ ਹੈ।
ਇਸ ਦੇ ਨਾਲ ਹੀ ਆਲੀਆ-ਰਣਬੀਰ ਨੇ ਮੀਡਿਆ ਨੂੰ ਬੇਨਤੀ ਵੀ ਕੀਤੀ ਹੈ ਕਿ ਮੀਡਿਆ ਉਹਨਾਂ ਦੀ ਬੇਟੀ ਦੀ ਫ਼ੋਟੋ ਉਦੋਂ ਤੱਕ ਨਾ ਖਿੱਚੇ ਜਦੋਂ ਤੱਕ ਰਾਹਾ ਕਪੂਰ (Raha Kapoor) 2 ਸਾਲ ਦੀ ਨਾ ਹੋ ਜਾਵੇ।