ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ; ਇੱਕ ਨੌਜਵਾਨ ਦੀ ਮੌਤ
Advertisement
Article Detail0/zeephh/zeephh1567261

ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ; ਇੱਕ ਨੌਜਵਾਨ ਦੀ ਮੌਤ

Patiala Accident News: ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਇੱਕ ਸੜਕੀ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਮ੍ਰਿਤਕ ਦਾ ਸਿਰ ਵੀ ਨਾਲ ਲੈ ਗਏ।

 

ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ; ਇੱਕ ਨੌਜਵਾਨ ਦੀ ਮੌਤ

Patiala Accident News: ਪੰਜਾਬ ਵਿਚ ਸੜਕ ਹਾਦਸੇ ਲਗਾਤਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਪਟਿਆਲਾ ਦੇ ਮਿੰਨੀ ਸੈਕਟਰੀਏਟ ਰੋਡ 'ਤੇ ਇੱਕ ਸੜਕੀ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਮ੍ਰਿਤਕ ਦਾ ਸਿਰ ਵੀ ਨਾਲ ਲੈ ਗਏ।

ਜ਼ਿਕਰਯੋਗ ਹੈ ਕਿ ਨਵਦੀਪ ਕੁਮਾਰ ਨਾਮੀ ਨੌਜਵਾਨ ਅਜੋਕੀ ਆਪਣੇ ਕੰਮ ਨੂੰ ਸਮਾਪਤ ਕਰਕੇ ਸਾਈਕਲ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸ ਦੇ ਪਿੱਛੇ ਆ ਰਹੀ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਇਸ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਤੇ ਸਵਾਰ ਨਵਦੀਪ ਕੁਮਾਰ ਨਾਮੀ ਨੌਜਵਾਨ ਦਾ ਸਿਰ ਧੜ ਤੋਂ ਅਲੱਗ ਹੋ ਕੇ ਗੱਡੀ ਦੇ ਸ਼ੀਸ਼ੇ ਵਿਚ ਫਸ ਗਿਆ ਪਰ ਇਨਸਾਨੀਅਤ ਉਸ ਵੇਲੇ ਸ਼ਰਮਸ਼ਾਰ ਹੋ ਗਈ ਜਦੋਂ ਉਕਤ ਸਕੋਰਪੀਓ ਤੇ ਸਵਾਰ ਪੰਜ ਵਿਅਕਤੀਆਂ ਨੇ ਗੱਡੀ ਰੁਕਣ ਦੀ ਬਜਾਏ ਮ੍ਰਿਤਕ ਨੌਜਵਾਨ ਦੇ ਸਿਰ ਨੂੰ ਨਾਲ ਲੈ ਕੇ ਫਰਾਰ ਹੋਣਾ ਬੇਹਤਰ ਸਮਝਿਆ ਇੱਥੇ ਹੀ ਬੱਸ ਨਹੀਂ।

ਇਸ ਘਟਨਾ ਤੋਂ ਬਾਅਦ ਸਕੋਰਪੀਉ 'ਤੇ ਸਵਾਰ ਇਹਨਾਂ ਪੰਜ ਵਿਅਕਤੀਆਂ ਨੇ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਨੂੰ ਤੋੜ ਕੇ ਗੱਡੀ ਨੂੰ ਕਿਸੇ ਅਜਿਹੀ ਜਗ੍ਹਾ ਤੇ ਛੂਪਾ ਦਿੱਤਾ ਜਿੱਥੇ ਇਹਨਾਂ ਦੀ ਸ਼ਨਾਖ਼ਤ ਨਾ ਹੋ ਸਕੇ ਪਰ ਇਸ ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਮ੍ਰਿਤਕ ਨੌਜਵਾਨ ਦੇ ਮੋਬਾਈਲ ਫੋਨ ਤੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਮੌਜੂਦ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਖੁਦ ਹੀ ਇਸ ਮਾਮਲੇ ਦੀ ਤਪਤੀਸ਼ ਕਰਦੇ ਹੋਏ ਗੱਡੀ ਤੱਕ ਤਾਂ ਪਹੁੰਚ ਕਰ ਲਈ ਪਰ ਉਹਨਾਂ ਨੂੰ ਆਪਣੇ ਮਿਰਤਕ ਮੈਂਬਰ ਦਾ ਧੜ ਤੋਂ ਅਲੱਗ ਹੋਇਆ ਸਿਰ ਨਾ ਮਿਲ ਸਕਿਆ।

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਦੁਬਾਰਾ ਕਰਨਾ ਚਾਹੁੰਦੀ ਹੈ ਪਿਆਰ; ਕਹਿੰਦੀ ਬਣਾਉਣਾ ਹੈ ਬੁਆਏ ਫਰੈਂਡ!

ਉੱਥੇ ਹੀ ਗੱਡੀ ਉੱਤੇ ਸਵਾਰ ਇਹਨਾਂ ਨੌਜਵਾਨਾਂ ਨੇ ਮ੍ਰਿਤਕ ਨਵਨੀਤ ਕੁਮਾਰ ਦੇ ਸਿਰ ਨੂੰ ਕਿੱਥੇ ਖੁਰਦ ਬੁਰਦ ਕੀਤਾ ਇਸ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਦੱਸ ਦਈਏ ਕਿ ਮਿਰਤਕ ਨਵਦੀਪ ਕੁਮਾਰ ਦੇ ਦੋ ਬੱਚੇ ਨੇ ਅਤੇ ਇਹ ਘਰ ਵਿੱਚ ਇਕੱਲਾ ਕਮਾਈ ਕਰਕੇ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਸੀ ਅਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਅਤੇ ਮ੍ਰਿਤਕ ਨੌਜਵਾਨ ਦੇ ਧੜ ਤੋਂ ਅਲੱਗ ਹੋਏ ਸਿਰ ਨੂੰ ਲੱਭਣ ਲਈ ਪ੍ਰਸ਼ਾਸ਼ਨ ਤੋਂ ਗੁਹਾਰ ਲਗਾਈ ਹੈ। ਦੂਜੇ ਪਾਸੇ ਇਸ ਸੜਕੀ ਹਾਦਸੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਕਤ ਗੱਡੀ ਚਾਲਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Trending news