Alia Bhatt Latest Pic: ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਨੇ 6 ਨਵੰਬਰ ਨੂੰ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਮਾਂ ਬਣਨ ਤੋਂ ਬਾਅਦ ਆਲੀਆ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਪ੍ਰਸ਼ੰਸਕਾਂ ਨਾਲ ਆਪਣੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਆਲੀਆ ਜਦੋਂ ਤੋਂ ਮਾਂ ਬਣੀ ਹੈ, ਹੁਣ ਉਸ ਦੀ ਬੇਟੀ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੀ ਉਤਸੁਕਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕਪੂਰ ਪਰਿਵਾਰ ਦੇ ਘਰ ਆਈ ਇਸ ਛੋਟੀ ਬੱਚੀ ਦੀ ਇਕ ਝਲਕ ਦੇਖਣ ਲਈ ਲੋਕ ਬੇਤਾਬ ਹਨ। ਫਿਲਹਾਲ ਨੰਨ੍ਹੀ ਪਰੀ ਤਾਂ ਨਹੀਂ ਪਰ, ਨਵੀਂ ਮਾਂ ਆਲੀਆ ਭੱਟ ਦੀ ਪਹਿਲੀ ਝਲਕ ਜ਼ਰੂਰ ਸਾਹਮਣੇ ਆਈ ਹੈ।


COMMERCIAL BREAK
SCROLL TO CONTINUE READING

ਦਰਅਸਲ, ਆਲੀਆ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਇੱਕ ਧੁੰਦਲੀ ਤਸਵੀਰ ਹੈ, ਜਿਸ ਵਿੱਚ ਆਲੀਆ ਹੱਥ ਵਿੱਚ ਕੌਫੀ ਦਾ ਮਗ ਫੜੀ ਕੈਮਰੇ ਦੇ ਸਾਹਮਣੇ ਫੋਕਸ ਕਰ ਰਹੀ ਹੈ। ਇਸ ਫੋਟੋ 'ਚ ਆਲੀਆ ਦੀ ਤਸਵੀਰ ਕਾਫੀ ਧੁੰਦਲੀ ਨਜ਼ਰ ਆ ਰਹੀ ਹੈ। ਫੋਟੋ 'ਚ ਆਲੀਆ ਦੇ ਇਸ ਭੂਰੇ ਰੰਗ ਦੇ ਕੱਪ 'ਤੇ ਚਿੱਟੇ ਰੰਗ 'ਚ 'ਮਾਮਾ' ਲਿਖਿਆ ਹੋਇਆ ਹੈ। ਆਲੀਆ ਦੀ ਇਸ ਧੁੰਦਲੀ ਤਸਵੀਰ 'ਚ ਅਭਿਨੇਤਰੀ ਭੂਰੇ ਰੰਗ ਦੀ ਟੀ-ਸ਼ਰਟ ਪਾਈ ਨਜ਼ਰ ਆ ਰਹੀ ਹੈ।


ਇਹ ਵੀ ਪੜ੍ਹੋ: FAN ਕੋਲੋਂ ਮੂਸੇਵਾਲਾ ਦਾ ਗੀਤ ਸੁਣ ਭਾਵੁਕ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ,  ਕਿਹਾ -ਸਿੱਧੂ ਸਾਡੇ ਲਈ ਤਾਂ ਖ਼ੁਦਾ ਸੀ


 


ਦੱਸ ਦੇਈਏ ਕਿ ਆਲੀਆ ਭੱਟ ਨੇ ਮਾਂ ਬਣਨ ਤੋਂ ਬਾਅਦ ਇਹ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਲਿਖਿਆ- 'ਇਟ ਮੀ'। ਹੁਣ ਆਲੀਆ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਇਸ ਸਾਲ ਅਪ੍ਰੈਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਇਸ ਤੋਂ ਬਾਅਦ 27 ਜੂਨ ਨੂੰ ਅਦਾਕਾਰਾ ਨੇ ਆਪਣੇ ਮਾਂ ਬਣਨ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਹੁਣ ਦੋਹਾਂ ਕੋਲ ਇੱਕ ਛੋਟੀ ਰਾਜਕੁਮਾਰੀ ਆਈ ਹੈ, ਜਿਸ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।