Punjab News: ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...ਹੁਣ ਥਾਣਿਆਂ `ਚ ਲੱਗਣਗੇ ਅਲਕੋਮੀਟਰ
Police stations in Punjab News: ਪੰਜਾਬ ਪੁਲਿਸ ਨੇ ਪਹਿਲੇ ਪੜਾਅ ਵਿੱਚ ਲਗਭਗ 2300 ਅਲਕੋਮੀਟਰਾਂ ਦੀ ਖਰੀਦ ਵੱਲ ਪਹਿਲਾ ਕਦਮ ਚੁੱਕਿਆ ਹੈ। ਇਨ੍ਹਾਂ ਦੀ ਵਰਤੋਂ ਨਾਕਿਆਂ ਅਤੇ ਥਾਣਿਆਂ ਲਈ ਕੀਤੀ ਜਾਵੇਗੀ।
Police stations in Punjab News: ਪੰਜਾਬ ਦੇ ਥਾਣਿਆਂ 'ਚ ਸ਼ਰਾਬ ਪੀ ਕੇ ਟੱਲੀ ਹੋਣ ਵਾਲੇ ਪੁਲਿਸ ਮੁਲਾਜ਼ਮ ਅਕਸਰ ਰਾਤ ਨੂੰ ਡਿਊਟੀ ਨਹੀਂ ਦੇ ਪਾਉਂਦੇ ਹਨ। ਇਸ ਨਾਲ ਕਈ ਵਾਰ ਪੁਲਿਸ ਮੁਲਾਜ਼ਮ ਕਿਸੇ ਵੱਡੇ ਹਾਦਸੇ ਵਿੱਚ ਨਹੀਂ ਪਹੁੰਚਦੇ ਹਨ ਅਤੇ ਫਿਰ ਪੁਲਿਸ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਇਸ ਲਈ ਹੁਣ ਲੋਕਾਂ ਦੀ ਸਹੂਲਤ ਲਈ ਜਲਦੀ ਹੀ ਸੜਕਾਂ 'ਤੇ ਨਾਕਿਆਂ ਦੀ ਤਰਜ਼ 'ਤੇ ਥਾਣਿਆਂ 'ਚ ਅਲਕੋਮੀਟਰ ਲਗਾਏ ਜਾਣਗੇ। ਡਿਊਟੀ ਜੁਆਇਨ ਕਰਨ ਸਮੇਂ ਮੁਲਾਜ਼ਮਾਂ ਦੀ ਚੈਕਿੰਗ ਕੀਤੀ ਜਾਵੇਗੀ।
ਵਿਧਾਨ ਸਭਾ ਦੇ ਗ੍ਰਹਿ ਵਿਭਾਗ ਦੀ ਕਮੇਟੀ ਦੀ ਸਿਫਾਰਿਸ਼ 'ਤੇ ਪੁਲਿਸ ਨੇ ਇਸ ਦਿਸ਼ਾ 'ਚ ਕਦਮ ਚੁੱਕੇ ਹਨ। ਉਮੀਦ ਹੈ ਕਿ ਜਲਦੀ ਹੀ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਇਨਸਾਫ਼ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਪਹਿਲ ਦੇ ਆਧਾਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।
ਇਹ ਵੀ ਪੜ੍ਹੋ: Punjab News: BSF ਨੇ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਖੇਤ 'ਚੋਂ 5.5 ਕਿਲੋ ਹੈਰੋਇਨ ਬਰਾਮਦ
ਪੰਜਾਬ ਪੁਲਿਸ ਨੇ ਪਹਿਲੇ ਪੜਾਅ ਵਿੱਚ ਲਗਭਗ 2300 ਅਲਕੋਮੀਟਰਾਂ ਦੀ ਖਰੀਦ ਦੀ ਦਿਸ਼ਾ ਵਿੱਚ ਕਦਮ ਚੁੱਕੇ ਹਨ। ਇਨ੍ਹਾਂ ਦੀ ਵਰਤੋਂ ਨਾਕਿਆਂ ਅਤੇ ਥਾਣਿਆਂ ਲਈ ਕੀਤੀ ਜਾਵੇਗੀ। ਇਸ ਸਕੀਮ ਤਹਿਤ 412 ਪੁਲਿਸ ਸਟੇਸ਼ਨ ਕਵਰ ਕੀਤੇ ਜਾਣਗੇ। ਪੁਲਿਸ ਵਿਭਾਗ ਦੇ ਅਧਿਕਾਰੀ ਹੁਣ ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।
ਇਸ ਸਬੰਧੀ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਭਾਵੇਂ ਉਹ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸਮਝਦੇ ਹਨ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੋ ਵੀ ਕਰਮਚਾਰੀ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਅਤੇ ਲੋਕਾਂ ਨਾਲ ਦੁਰਵਿਵਹਾਰ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਕੁਝ ਸਮਾਂ ਪਹਿਲਾਂ ਵਿਧਾਨ ਸਭਾ ਕਮੇਟੀ ਨੇ ਥਾਣਿਆਂ ਦਾ ਦੌਰਾ ਕੀਤਾ ਸੀ। ਕਮੇਟੀ ਨੇ ਉਸ ਸਮੇਂ ਨੋਟ ਕੀਤਾ ਸੀ ਕਿ ਰਾਤ ਨੂੰ ਡਿਊਟੀ ਦੌਰਾਨ ਕੁਝ ਅਧਿਕਾਰੀ ਅਤੇ ਕਰਮਚਾਰੀ ਨਸ਼ੇ ਦੀ ਹਾਲਤ ਵਿੱਚ ਪਾਏ ਗਏ ਸਨ। ਇਸ ਦੌਰਾਨ ਉਹ ਲੋਕਾਂ ਦਾ ਮਾਮਲਾ ਸੁਲਝਾਉਣ ਦੀ ਬਜਾਏ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢਦੇ ਹਨ।