Ajnala News(ਭਰਤ ਸ਼ਰਮਾ): ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ। ਹਰ ਕਿਸੇ ਪਾਰਟੀ ਵੱਲੋਂ ਇਸ ਸਮੇਂ ਆਪਣੇ ਵੱਧ ਤੋਂ ਵੱਧ ਸਰਪੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ 2027 ਦੀ ਚੋਣ ਦਾ ਮੁੱਢ ਬੰਨ੍ਹਿਆ ਜਾ ਸਕੇ । ਪੰਜਾਬ ਦੇ 13229 ਪਿੰਡਾਂ ਵਿੱਚ ਸਰਪੰਚਾਂ ਦੀ ਚੋਣ ਹੋਣ ਜਾ ਰਹੀ ਹੈ।


COMMERCIAL BREAK
SCROLL TO CONTINUE READING

ਪੰਜਾਬ ਦੇ ਹਰ ਇੱਕ ਪਿੰਡ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਵੱਲੋਂ ਚੋਣ ਜਿੱਤਣ ਲਈ ਹਰ ਤਰੀਕੇ ਦਾ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ। ਤਾਜਾ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਕਮੀਰਪੁਰਾ ਵਿੱਚੋਂ ਸਾਹਮਣੇ ਆਇਆ। ਜਿੱਥੇ ਦੋ ਧਿਰਾਂ ਸਰਪੰਚੀ ਦੀ ਚੋਣ ਲੜਨ ਜਾ ਰਹੀਆਂ ਹਨ,ਇਕ ਧਿਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਜੀ ਧਿਰ ਉੱਤੇ ਦੋਸ਼ ਲਗਾਏ ਕਿ ਇਨ੍ਹਾਂ ਨੇ ਨਾਬਾਲਗਾਂ ਦੀਆਂ, ਬਾਹਰੀ ਵਿਅਕਤੀਆਂ ਦੀਆਂ ਸੈਕਟਰੀ ਜਾਂ ਬੀਐਲਓ ਨਾਲ ਮਿਲੀਭੁਗਤ ਕਰਕੇ ਜਾਅਲੀ ਵੋਟਾਂ ਬਣਾਈਆਂ ਹਨ। ਇਨ੍ਹਾਂ ਵੱਲੋਂ ਇਕ ਵਿਅਕਤੀ ਦੀਆਂ ਵੱਖ-ਵੱਖ ਵਾਰਡਾਂ ਵਿੱਚ ਦੋ ਵਾਰ ਵੋਟਾਂ ਬਣਾਈਆਂ ਗਈਆਂ ਹਨ।


ਇਸ ਸਬੰਧੀ ਦੋਸ਼ ਲਗਾਉਂਦਿਆਂ ਮਹਿਲ ਸਿੰਘ ਤੇ ਹਰਮੀਤ ਸਿੰਘ ਲਾਡੀ ਵਾਸੀ ਕਮੀਰਪੁਰਾ ਨੇ ਦੱਸਿਆ ਰਸ਼ਪਾਲ ਸਿੰਘ ਪੁੱਤਰ ਹਰੀ ਸਿੰਘ, ਪਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਮੀਰਾਕੋਟ ਵਿੱਚ ਰਹਿ ਹਨ ਪਰ ਇਨ੍ਹਾਂ ਦੀਆਂ ਵੋਟਾਂ ਕਮੀਰਪੁਰਾ ਵਿੱਚ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਇਨ੍ਹਾਂ ਵੱਲੋਂ ਸੈਕਟਰੀ ਜਾਂ ਬੀਐਲਓ ਨਾਲ ਰਲ ਕੇ ਅੱਠ ਨੌ ਜਾਅਲੀ ਵੋਟਾਂ ਬਣਾਈਆਂ ਹਨ,ਜਿਨ੍ਹਾਂ ਬੱਚਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਜਿਨ੍ਹਾਂ ਦੇ ਉਨ੍ਹਾਂ ਕੋਲ ਸਬੂਤ ਹਨ। 


ਉਨ੍ਹਾਂ ਨੇ ਅੱਗੇ ਕਿਹਾ ਸਾਬਕਾ ਸਰਪੰਚ ਅਮਨਦੀਪ ਕੌਰ ਅਤੇ ਉਸ ਦੇ ਭਰਾ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਜਦੋਂ ਕਿ ਉਨ੍ਹਾਂ ਵੱਲੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਵਿੱਚ ਵੋਟਾਂ ਪਾਈਆਂ ਗਈਆਂ ਹਨ। ਜਦੋਂ ਕਿ ਐਮਪੀ ਦੀ ਵੋਟਰ ਸੂਚੀ ਵਿੱਚ ਸਾਰਿਆਂ ਦੀਆਂ ਵੋਟਾਂ ਮੌਜੂਦ ਹਨ। ਉਨ੍ਹਾਂ ਨੇ ਅੱਗੇ ਕਿਹਾ ਜੋ ਜਾਅਲੀ ਵੋਟਾਂ ਬਣੀਆਂ ਹਨ,ਉਹ ਵੋਟਾਂ ਕੱਟੀਆਂ ਜਾਣ ਅਤੇ ਜੋ ਵੋਟਾਂ ਠੀਕ ਹਨ ਉਹ ਬਣਾਈਆਂ ਜਾਣ।


ਉਨ੍ਹਾਂ ਨੇ ਅੱਗੇ ਕਿਹਾ ਇਕ ਬੱਚੇ ਦੀ ਵਾਰਡ ਨੰਬਰ ਦੋ ਵਿੱਚ ਵੋਟਾਂ ਹਨ ਉਸੇ ਬੱਚੇ ਦੀ ਵੋਟ ਚਾਰ ਨੰਬਰ ਵਾਰਡ ਵਿੱਚ ਵੀ ਵੋਟ ਹੈ। ਉਨ੍ਹਾਂ ਨੇ ਅੱਗੇ ਕਿਹਾ ਅਸੀਂ ਇਲੈਕਸ਼ਨ ਵਾਲੇ ਦਿਨ ਗਲਤ ਵੋਟ ਨਹੀਂ ਪੈਣ ਦਵਾਂਗੇ। ਬੀਡੀਪੀਓ ਸੁਖਜੀਤ ਨੇ ਕਿਹਾ ਜੋ 18 ਸਾਲ ਤੋਂ ਘੱਟ ਵੋਟਾਂ ਬਣਾਉਣ ਸਬੰਧੀ ਸ਼ਿਕਾਇਤ ਆਈ ਸੀ, ਜਿਸ ਦੀ ਪੜਤਾਲ ਦੌਰਾਨ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਵਿੱਚ ਪੋਲੋਗ੍ਰਾਮ ਨਹੀਂ ਮਿਲਿਆ ਜਿਸ ਤੋਂ ਸਾਨੂੰ ਜਾਪਦਾ ਹੈ ਇਹ ਸਰਟੀਫਿਕੇਟ ਅਸਲੀ ਨਹੀਂ ਹੈ।


ਉਨ੍ਹਾਂ ਨੇ ਅੱਗੇ ਕਿਹਾ ਦੋ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬੀਡੀਪੀਓ ਸੁਖਜੀਤ ਨੇ ਅੱਗੇ ਕਿਹਾ ਜਿਸ ਵਿਅਕਤੀ ਦੀਆਂ ਦੋ ਵਾਰਡਾਂ ਵਿਚ ਵੋਟ ਹਨ ਉਸ ਦੀ ਇੱਕ ਵੋਟ ਕੱਟ ਦਿੱਤੀ ਜਾਵੇਗੀ। ਬੀਡੀਪੀਓ ਨੇ ਅੱਗੇ ਕਿਹਾ ਜਿਨ੍ਹਾਂ ਵਿਅਕਤੀਆਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਉਹ ਫਾਰਮ ਨੰਬਰ ਇੱਕ ਭਰ ਕੇ ਐਸਡੀਐਮ ਸਾਹਿਬ ਨੂੰ ਦੇ ਕੇ ਆਪਣੀ ਵੋਟ ਬਣਵਾ ਸਕਦੇ ਹਨ।