Pargat Singh: ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਗਲਤ-ਪਰਗਟ ਸਿੰਘ
Pargat Singh: ਲੋਕਤੰਤਰ ਇੱਕ ਮਹੀਨੇ ਦਾ ਸੋਸ਼ਲ ਮੀਡੀਆ ਦਾ ਮੇਲਾ ਨਹੀਂ ਜਿਸ ਨੂੰ ਦੇਖਕੇ ਵੋਟ ਪਾਈ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
Pargat Singh: ਲੋਕਤੰਤਰ ਇੱਕ ਮਹੀਨੇ ਦਾ ਸੋਸ਼ਲ ਮੀਡੀਆ ਦਾ ਮੇਲਾ ਨਹੀਂ ਜਿਸ ਨੂੰ ਦੇਖਕੇ ਵੋਟ ਪਾਈ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 10 ਸਾਲ ਪਹਿਲਾਂ ਲੋਕਾਂ ਨੇ ਭਾਜਪਾ ਤੋਂ ਚੰਗੇ ਕੰਮ ਦੀ ਆਸ ਕੀਤੀ।
ਲੋਕਾਂ ਨੂੰ ਉਮੀਦ ਸੀ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਪਰ ਇਸ ਦੇ ਉਲਟ ਦੇਸ਼ ਉਤੇ ਕਰਜ਼ ਹੋਰ ਵਧਿਆ ਹੈ। ਦੇਸ਼ ਵਿੱਚ ਰੁਜ਼ਗਾਰ ਦੇਣ ਦੀ ਗੱਲ ਹੋਈ ਅਤੇ ਉਹ ਵੀ ਪੂਰੀ ਨਹੀਂ ਹੋਈ। ਭਾਜਪਾ ਜੋ ਇੱਕ ਕੈਡਰ ਵਾਲੀ ਪਾਰਟੀ ਸੀ ਉਹ 125 ਉਮੀਦਵਾਰ ਦੂਜੀ ਪਾਰਟੀ ਤੋਂ ਲੈ ਕੇ ਆਈ ਹੈ। ਇਸ ਵਿਚੋਂ 25 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਉਤੇ 5 ਹਜ਼ਾਰ ਕਰੋੜ ਤੋਂ ਈਡੀ ਅਤੇ ਸੀਬੀਆਈ ਦੇ ਦੋਸ਼ ਹਨ। ਦੇਸ਼ ਵਿੱਚ ਕੇਂਦਰੀ ਏਜੰਸੀ ਅਤੇ ਪੰਜਾਬ ਵਿੱਚ ਵਿਜੀਲੈਂਸ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 92 ਵਿਧਾਇਕ ਮਿਲੇ ਪਰ ਅੱਜ ਜੋ ਭਾਜਪਾ ਚਾਹੁੰਦੀ ਹੈ ਉਹ ਅੱਜ ਪੰਜਾਬ ਵਿਚ ਹੋ ਰਿਹਾ ਹੈ। ਪੰਜਾਬ ਵਿੱਚ ਖ਼ਾਲਿਸਤਾਨ ਦੀ ਮੰਗ ਕਿਸ ਨੇ ਕੀਤੀ ਪਰ ਕਿਸਾਨਾਂ ਨੂੰ ਖ਼ਾਲਿਸਤਾਨੀ ਦੇ ਨਾਲ ਜੋੜ ਕੇ ਦਿਖਾਇਆ ਗਿਆ ਹੈ।
ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ। ਕੋਵਿਡਸ਼ੀਲਡ ਨੇ ਮੰਨਿਆ ਕਿ ਉਨ੍ਹਾਂ ਦੀ ਦਵਾਈ ਵਿੱਚ ਸਮੱਸਿਆ ਹੈ ਪਰ ਫਿਰ ਵੀ ਭਾਰਤ ਵਿੱਚ ਇਸ ਦਾ ਇਸਤੇਮਾਲ ਕੀਤਾ ਗਿਆ ਹੈ। ਕਾਂਗਰਸ ਦੇ ਨਾਲ ਕੁਝ ਲੋਕਾਂ ਦੀ ਨਾਰਾਜ਼ਗੀ ਹੋਵੇਗੀ ਪਰ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ।
ਹਰ ਪਾਰਟੀ ਦੀ ਅਤੇ ਹਰ ਜਗ੍ਹਾ ਉਤੇ ਕੁਝ ਸਮੱਸਿਆ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ। ਸਾਨੂੰ ਹਰ ਚੀਜ਼ ਦਾ ਜਵਾਬ ਵੋਟ ਦੇ ਨਾਲ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਸਟੈਂਡ ਰਾਹੁਲ ਗਾਂਧੀ ਨੇ ਆਰਐਸਐਸ ਖਿਲਾਫ਼ ਲਿਆ ਹੈ ਉਹ ਕਿਸੇ ਲੀਡਰ ਨੇ ਨਹੀਂ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗਲਤ ਹੈ ਤਾਂ ਉਸ ਨੂੰ ਵੋਟ ਨਾ ਪਾਓ ਬੇਸ਼ੱਕ ਉਹ ਕਾਂਗਰਸ ਹੀ ਹੋਵੇ। ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਗਠਜੋੜ ਗਲਤ ਹੈ। ਜੇਕਰ ਭਾਜਪਾ ਨੂੰ ਲੋੜ ਪਈ ਤਾਂ ਆਮ ਆਦਮੀ ਪਾਰਟੀ ਭਾਜਪਾ ਦੇ ਨਾਲ ਜਾਵੇਗੀ।
ਇਹ ਵੀ ਪੜ੍ਹੋ : Modi in Punjab: ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਪੰਜਾਬ ਆਉਣਗੇ- ਵਿਜੇ ਰੂਪਾਨੀ