Aman Arora News:  ਕੈਬਿਨਟ ਮੰਤਰੀ ਅਮਨ ਅਰੋੜਾ ਦੀ ਆਪਣੇ ਜੀਜੇ ਰਜਿੰਦਰ ਦੀਪਾ ਨਾਲ ਪਰਿਵਾਰਕ ਲੜਾਈ ਹੋ ਗਈ ਸੀ, ਜਿਸ ਚ ਅੱਜ ਸੁਨਾਮ ਕੋਰਟ ਨੇ ਅਮਨ ਅਰੋੜਾ ਨੂੰ 2 ਸਾਲ ਦੀ ਸਜਾ ਸੁਣਾ ਦਿੱਤੀ ਹੈ। ਜਦੋਂ ਕਿ ਬਾਕੀ 8 ਦੋਸ਼ੀਆਂ ਨੂੰ ਵੀ 2 ਸਾਲ ਦੀ ਸਜਾ ਸੁਣਾਈ ਹੈ।


COMMERCIAL BREAK
SCROLL TO CONTINUE READING

ਸੁਨਾਮ ਕੋਰਟ ਆਪਣੇ ਪਰਿਵਾਰ ਸਮੇਤ ਪਹੁੰਚੇ ਅਮਨ ਅਰੋੜਾ ਨੇ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ 85 ਸਾਲਾ ਮਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ, ਮੈਂ ਇਸ ਦਾ ਸਵਾਗਤ ਕਰਦਾ ਹਾਂ, ਪਰ ਇਸ ਦੀ ਫੈਸਲੇ ਦੀ ਅਪੀਲ ਮੈਂ ਜ਼ਿਲ੍ਹਾ ਅਦਾਲਤ ਵਿੱਚ ਕਰਾਂਗਾ।


ਅਮਨ ਅਰੋੜਾ ਨੇ ਕਿਹਾ ਕਿ ਰਜਿੰਦਰ ਦੀਪਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਹ ਪੂਰੀ ਤਰ੍ਹਾਂ ਗਲਤ ਹਨ, ਉਸ ਦਿਨ ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸੀ, ਸਗੋਂ ਮੇਰੇ ਜੀਜੇ ਵੱਲੋਂ ਹੀ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਮੈਂ ਵੀ ਜ਼ਖ਼ਮੀ ਹੋ ਗਿਆ ਸੀ ਅਤੇ ਹਸਪਤਾਲ 'ਚ ਦਾਖਿਲ ਹੋਇਆ ਸੀ।


ਇਹ ਵੀ ਪੜ੍ਹੋ: Navjot Sidhu News: ਮੁੜ ਚਰਚਾ 'ਚ ਨਵਜੋਤ ਸਿੰਘ ਸਿੱਧੂ, ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ !


ਦੱਸ ਦਈਏ ਕਿ ਇਹ ਮਾਮਲਾ 15 ਸਾਲ ਪੁਰਾਣਾ ਹੈ, ਅਮਨ ਅਰੋੜਾ ਦਾ ਆਪਣੇ ਜੀਜੇ ਰਜਿੰਦਰ ਦੀਪਾ ਦੇ ਨਾਲ ਝਗੜਾ ਹੋ ਗਿਆ ਸੀ। ਰਜਿੰਦਰ ਦੀਪਾ ਨੇ ਪੁਲਿਸ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ, ਕਿ ਅਮਨ ਅਰੋੜਾ ਨੇ ਕਈ ਲੋਕਾਂ ਨਾਲ ਮਿਲ ਕੇ ਉਸ ਦੇ ਘਰ ਉਤੇ ਹਮਲਾ ਕੀਤਾ ਹੈ।


ਜਿਸ ਵਿੱਚ ਸੁਨਾਮ ਕੋਰਟ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਧਾਰਾ 452 ਤਹਿਤ 2 ਸਾਲ ਦੀ ਸਜ਼ਾ ਹੋਈ ਹੈ ਅਤੇ 5000 ਰੁਪਏ ਦਾ ਜੁਰਮਾਨਾ ਹੋਇਆ ਹੈ। ਨਾਲ ਹੀ ਧਾਰਾ 323 ਅਤੇ 149 ਤਹਿਤ 1 ਸਾਲ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਹੈ।


ਇਸ ਤੋਂ ਇਲਾਵਾ ਧਾਰਾ 148 ਤਹਿਤ 2 ਸਾਲ ਸਜ਼ਾ ਅਤੇ 4 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਾਰੀਆਂ ਸਜ਼ਾਵਾਂ ਇੱਕ ਸਾਰ ਚੱਲਣਗੀਆਂ।