Anandpur Sahib: ਅਮਰਜੀਤ ਸਿੰਘ ਚਾਵਲਾ ਨੇ ਚਰਨਜੀਤ ਬਰਾੜ ਵੱਲੋਂ SGPC ਪ੍ਰਧਾਨ ਨੂੰ ਕੀਤੇ ਸਵਾਲਾਂ ਦਾ ਦਿੱਤਾ ਠੋਕਵਾਂ ਜਵਾਬ
Anandpur Sahib: ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਨੇ ਜੋ ਵੀ ਸਵਾਲ ਕਮੇਟੀ ਪ੍ਰਧਾਨ ਉੱਤੇ ਚੁੱਕੇ ਹਨ ਉਹ ਕੇਵਲ ਸਿਆਸਤ ਤੋਂ ਪ੍ਰੇਰਿਤ ਹਨ ਕਿਉਂਕਿ ਸਾਫ ਸੁਥਰੀ ਛਵੀ ਦੇ ਮਾਲਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੇਵਲ ਇਸ ਗੱਲ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Anandpur Sahib(ਬਿਮਲ ਕੁਮਾਰ): ਜਥੇਦਾਰਾਂ ਦੇ ਹੱਕ ਵਿੱਚ ਨਾ ਖੜਨ ਬਾਰੇ ਚਰਨਜੀਤ ਬਰਾੜ ਵੱਲੋਂ ਕੀਤੇ ਗਏ ਸਵਾਲ ਤੇ ਤਿੱਖਾ ਜਵਾਬ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ 'ਚ ਦਖਲ ਦੇਣਾ ਚਾਹੀਦਾ ਸੀ ਉਹਨਾਂ ਨੇ ਇੱਕਦਮ ਇਸ ਮਾਮਲੇ ਵਿੱਚ ਦਖਲ ਦਿੱਤਾ । ਭਾਈ ਚਾਵਲਾ ਨੇ ਕਿਹਾ ਕਿ ਨਿਮਰਤਾ ਹਲੀਮੀ ਵਾਲੀ ਵੱਡੀ ਸ਼ਖਸ਼ੀਅਤ ਹਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪੰਥਕ ਮੁੱਦਿਆਂ ਤੇ ਹਮੇਸ਼ਾ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਨੇ ਤੇ ਜਦੋਂ ਜਥੇਦਾਰਾਂ ਦੇ ਮੁੱਦੇ ਤੇ ਬੋਲਣ ਦੀ ਲੋੜ ਸੀ ਤਾਂ ਉਹਨਾਂ ਪੂਰਾ ਠੋਕ ਵਜਾ ਕੇ ਆਪਣੀ ਗੱਲ ਰੱਖੀ ਤੇ ਆਪਣਾ ਸਟੈਂਡ ਸਾਫ ਅਤੇ ਸਪਸ਼ਟ ਕੀਤਾ।
ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜੋ ਵੀ ਮੁੱਦੇ ਪ੍ਰੈੱਸ ਕਾਨਫਰੰਸ ਦੇ ਵਿੱਚ ਚਰਨਜੀਤ ਸਿੰਘ ਬਰਾੜ ਵੱਲੋਂ ਚੁੱਕੇ ਗਏ ਹਨ। ਉਹ ਕੇਵਲ ਸਿਆਸਤ ਤੋਂ ਪ੍ਰੇਰਿਤ ਹਨ ਕਿਉਂਕਿ ਸਾਫ ਸੁਥਰੀ ਛਵੀ ਦੇ ਮਾਲਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੇਵਲ ਇਸ ਗੱਲ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇੱਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨਗੇ ਅਤੇ ਵਿਰੋਧੀਆਂ ਦੇ ਮੂੰਹ ਬੰਦ ਕਰਾਉਣਗੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕੀਤੇ ਵੱਡੇ ਕਾਰਜ, ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰੇ ਦੇਸ਼ ਅੰਦਰ ਖੜੀ ਕੀਤੀ ਇੱਕ ਮੂਵਮੈਂਟ, ਭਾਈ ਅੰਮ੍ਰਿਤ ਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਕੀਤੀ ਕਾਨੂੰਨੀ ਚਾਰਾਜੋਈ, ਧਰਮ ਪ੍ਰਚਾਰ ਲਹਿਰ ਦੇ ਤਹਿਤ ਸ਼ਤਾਬਦੀਆਂ ਨੂੰ ਵੱਡੇ ਪੱਧਰ ਤੇ ਮਨਾਇਆ ਗਿਆ, ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਅਦਾਰੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਰ ਰਹੇ ਨੇ ਤਰੱਕੀ, ਇਸ ਤੋਂ ਇਲਾਵਾ ਹਰ ਪੰਥਕ ਮੁੱਦੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਰੀ ਦ੍ਰਿੜਤਾ ਦੇ ਨਾਲ ਆਵਾਜ਼ ਬੁਲੰਦ ਕੀਤੀ ਹੈ ।