Manhattan Fire: ਅਮਰੀਕਾ `ਚ ਇੱਕ ਉੱਚੀ ਇਮਾਰਤ ਨੂੰ ਲੱਗੀ ਭਿਆਨਕ ਅੱਗ, 38 ਲੋਕ ਝੁਲਸੇ, 2 ਦੀ ਹਾਲਤ ਗੰਭੀਰ
America fire News: ਅਮਰੀਕਾ ਦੇ ਨਿਊਯਾਰਕ ਤੋਂ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ ਦੇ ਮੈਨਹਟਨ ਵਿੱਚ ਇੱਕ ਉੱਚੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ `ਚ ਕਰੀਬ 38 ਲੋਕ ਜ਼ਖਮੀ ਹੋਏ ਹਨ।
America fire News: ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੈਨਹਟਨ 'ਚ ਸ਼ਨੀਵਾਰ ਸਵੇਰੇ (Manhattan High Rise Fire) ਇਕ ਉੱਚੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਬਚਾਅ ਲਈ ਕਈ ਫਾਇਰ ਟੈਂਡਰ ਮੌਕੇ 'ਤੇ ਮੌਜੂਦ ਸਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਸ ਘਟਨਾ ਦੇ ਵੀਡੀਓਜ਼ 'ਚ ਲੋਕ ਅਪਾਰਟਮੈਂਟ ਦੀਆਂ ਖਿੜਕੀਆਂ ਨਾਲ ਲਟਕਦੇ ਦਿਖਾਈ ਦੇ ਰਹੇ ਹਨ ਅਤੇ ਅੱਗ ਬੁਝਾਊ ਕਰਮਚਾਰੀ ਧੂੰਏਂ ਨਾਲ ਭਰੀ ਇਮਾਰਤ 'ਚੋਂ ਰੱਸੀਆਂ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਰਹਿਣ ਵਾਲੇ ਕੁਝ ਲੋਕ ਛੱਤ ਰਾਹੀਂ ਬਾਹਰ ਆ ਗਏ। ਨਿਊਯਾਰਕ ਫਾਇਰ ਡਿਪਾਰਟਮੈਂਟ ਦੀ ਕਮਿਸ਼ਨਰ ਲੌਰਾ ਕੈਵਾਨੌਗ ਨੇ ਕਿਹਾ ਕਿ ਅੱਗ 20ਵੀਂ ਮੰਜ਼ਿਲ 'ਤੇ ਇਕ ਅਣਪਛਾਤੇ ਯੰਤਰ 'ਚ ਵਰਤੀ ਗਈ ਲਿਥੀਅਮ ਬੈਟਰੀ ਤੋਂ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।
ਅਧਿਕਾਰੀਆਂ ਮੁਤਾਬਕ ਈਸਟ 52ਵੀਂ ਸਟਰੀਟ 'ਤੇ ਸਥਿਤ ਇਮਾਰਤ 'ਚ ਸਵੇਰੇ 10:30 ਵਜੇ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਮਾਈਕ੍ਰੋ-ਮੋਬਿਲਿਟੀ ਡਿਵਾਈਸ ਨਾਲ ਜੁੜੀ ਲਿਥੀਅਮ-ਆਇਨ ਬੈਟਰੀ ਦੱਸਿਆ ਜਾਂਦਾ ਹੈ। ਚੀਫ ਏਅਰ ਮਾਰਸ਼ਲ ਡੈਨ ਫਲਿਨ ਨੇ ਕਿਹਾ ਕਿ ਅੱਗ ਲਿਥੀਅਮ ਆਇਨ ਬੈਟਰੀ ਕਾਰਨ ਲੱਗੀ ਹੈ। ਇਹ ਅੱਗ ਬਿਨਾਂ ਚੇਤਾਵਨੀ ਦੇ ਆਉਂਦੀ ਹੈ ਅਤੇ ਤੇਜ਼ੀ ਨਾਲ ਫੈਲਦੀ ਹੈ।
ਇਹ ਵੀ ਪੜ੍ਹੋ: Alia- Ranbir Baby: ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਆਲੀਆ ਤੇ ਰਣਬੀਰ ਦੇ ਘਰ ਆਈ ਨੰਨ੍ਹੀ ਪਰੀ
ਦੱਸਣੋਗ ਹੈ ਕਿ ਇਸ ਸਾਲ ਇਨ੍ਹਾਂ ਬੈਟਰੀਆਂ ਨੂੰ ਅੱਗ ਲੱਗਣ ਕਾਰਨ 6 ਮੌਤਾਂ ਦਰਜ ਕੀਤੀਆਂ ਗਈਆਂ ਹਨ। ਗਵਰਨਰ ਕੈਥੀ ਹੋਚੁਲ ਨੇ ਟਵੀਟ ਕਰਕੇ ਜ਼ਖਮੀਆਂ ਲਈ ਹਮਦਰਦੀ ਜਤਾਈ ਅਤੇ ਫਾਇਰ ਵਿਭਾਗ ਦਾ ਧੰਨਵਾਦ ਕੀਤਾ। "ਮੈਨਹਟਨ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਵਿੱਚ ਜ਼ਖਮੀ ਹੋਏ ਲੋਕਾਂ ਲਈ ਪ੍ਰਾਰਥਨਾਵਾਂ। ਸਾਡੇ ਬਹਾਦਰ ਫਾਇਰ ਬ੍ਰਿਗੇਡ ਦਾ ਧੰਨਵਾਦ ਜਿਸ ਨੇ ਬਹਾਦਰੀ ਨਾਲ ਜਾਨਾਂ ਬਚਾਈਆਂ," ।