Amitabh Bachchan Injured: ਫ਼ਿਲਮ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਹੋਏ ਜ਼ਖ਼ਮੀ, ਸਾਹ ਲੈਣ `ਚ ਹੋ ਰਹੀ ਦਿੱਕਤ
Amitabh Bachchan Injured News: ਹੈਦਰਾਬਾਦ `ਚ ਫ਼ਿਲਮ ਪ੍ਰੋਜੈਕਟ ਕੇ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਪਸਲੀਆਂ `ਚ ਸੱਟ ਲੱਗੀ ਹੈ ਅਤੇ ਉਹ ਫ਼ਿਲਮ ਦੀ ਸ਼ੂਟਿੰਗ ਰੱਦ ਕਰਕੇ ਮੁੰਬਈ ਪਰਤ ਆਏ ਹਨ।
Amitabh Bachchan Injured News: ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ ਹਨ। ਅਮਿਤਾਭ ਬੱਚਨ ਨੇ ਇਹ ਜਾਣਕਾਰੀ (Amitabh Bachchan Injured) ਖ਼ੁਦ ਸਾਂਝੀ ਕੀਤੀ ਹੈ। ਅਮਿਤਾਭ ਬੱਚਨ ਨੇ ਦੱਸਿਆ, 'ਹੈਦਰਾਬਾਦ 'ਚ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਸ਼ੂਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਜ਼ਖ਼ਮੀ ਹੋ ਗਏ। ਪਸਲੀ ਦਾ ਕਾਰਟੀਲੇਜ ਟੁੱਟ ਗਿਆ ਹੈ ਅਤੇ ਸੱਜੀ ਪਸਲੀ ਦੇ ਪਿੰਜਰੇ ਦੀ ਮਾਸਪੇਸ਼ੀ ਵੀ ਜ਼ਖ਼ਮੀ ਹੈ। ਹੁਣ ਸ਼ੂਟ ਰੱਦ ਕਰ ਦਿੱਤਾ ਗਿਆ ਹੈ। ਡਾਕਟਰ ਦੀ ਸਲਾਹ ਲਈ ਗਈ ਹੈ।
ਹੈਦਰਾਬਾਦ ਦੇ ਏਆਈਜੀ ਹਸਪਤਾਲ ਵਿੱਚ ਵੀ (Amitabh Bachchan Injured) ਸਕੈਨ ਕੀਤਾ ਗਿਆ ਹੈ। ਮੈਂ ਘਰ ਵਾਪਿਸ ਆ ਗਿਆ ਹਾਂ... ਤੁਰਨਾ ਬਹੁਤ ਦੁਖਦਾਈ ਹੈ। ਚੀਜ਼ਾਂ ਨੂੰ ਆਮ ਵਾਂਗ ਹੋਣ ਵਿੱਚ ਕੁਝ ਸਮਾਂ ਲੱਗੇਗਾ। ਦਰਦ ਲਈ ਕੁਝ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਜੋ ਵੀ ਕੰਮ ਹੋਣਾ ਸੀ, ਉਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਜਦੋਂ ਤੱਕ ਸਥਿਤੀ ਆਮ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਹਿਲਜੁਲ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: Karan Aujla Wedding: ਪੰਜਾਬੀ ਗਾਇਕ ਕਰਨ ਔਜਲਾ ਨੇ ਗਰਲਫਰੈਂਡ ਪਲਕ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
ਅਭਿਨੇਤਾ ਲਿਖਦੇ ਹਨ ਕਿ ਉਨ੍ਹਾਂ ਨੂੰ ਚੱਲਣ (Amitabh Bachchan Injured) ਅਤੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਇਸਨੂੰ ਆਮ ਵਾਂਗ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ। ਇਸ ਦੌਰਾਨ ਉਹਨਾਂ ਨੇ ਲਿਖਿਆ ਕਿ ਡਾਕਟਰਾਂ ਨੇ ਦਰਦ ਲਈ ਕੁਝ ਦਵਾਈ ਵੀ ਦਿੱਤੀ ਹੈ।
'ਪ੍ਰੋਜੈਕਟ ਕੇ' ਇੱਕ ਐਕਸ਼ਨ ਫਿਲਮ ਹੈ। ਇਸ ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ। ਫ਼ਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ (Amitabh Bachchan Injured)ਪ੍ਰਭਾਸ, ਦੀਪਿਕਾ ਪਾਦੂਕੋਣ ਅਤੇ ਦਿਸ਼ਾ ਪਟਨੀ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ ਦੀ ਰਿਲੀਜ਼ ਡੇਟ 12 ਜਨਵਰੀ 2024 ਹੈ। ਇਹ ਇੱਕ ਜ਼ਬਰਦਸਤ ਐਕਸ਼ਨ ਫ਼ਿਲਮ ਹੈ ਜਿਸ ਵਿੱਚ ਉੱਚ ਪੱਧਰੀ ਐਕਸ਼ਨ ਦੇਖਣ ਨੂੰ ਮਿਲੇਗੀ। ਅਜਿਹਾ ਹੀ ਐਕਸ਼ਨ ਸੀਨ ਸ਼ੂਟ ਕਰਦੇ ਸਮੇਂ ਅਮਿਤਾਭ ਬੱਚਨ ਜ਼ਖਮੀ ਹੋ ਗਏ।