ਅਜਨਾਲਾ ਕਾਂਡ `ਤੇ ਅੰਮ੍ਰਿਤਪਾਲ ਸਿੰਘ ਦਾ ਬਿਆਨ, ਕਿਹਾ `ਝੁਕਣ ਲਈ ਤਿਆਰ ਹਾਂ, ਪਰ ਪਹਿਲਾਂ ਕੋਈ ਸਾਬਿਤ ਕਰੇ ਕੀ...`
ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ ਅਤੇ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਮੁੜ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ।
Amritpal Singh on Ajnala violence case news: 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਸਦੇ ਨਾਲ ਹਥਿਆਰਾਂ ਨਾਲ ਲੈਸ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਸਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਅੰਮ੍ਰਿਤਪਾਲ ਸਿੰਘ (Amritpal Singh at Golden Temple) ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ ਅਤੇ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਮੁੜ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ।
ਇਸ ਦੌਰਾਨ ਉਨ੍ਹਾਂ ਅਜਨਾਲਾ ਘਟਨਾ ਨੂੰ ਲੈ ਕੇ ਇੱਕ ਵੱਡਾ ਬਿਆਨ ਵੀ ਦਿੱਤਾ ਕਿ ਜੇਕਰ ਕੋਈ ਸਿਧਾਂਤਕ ਤੌਰ 'ਤੇ ਉਸਨੂੰ ਗਲਤ ਸਾਬਤ ਕਰ ਦਵੇ ਤਾਂ ਉਹ ਝੁਕਣ ਲਈ ਵੀ ਤਿਆਰ ਹੈ। 'ਵਾਰਸ ਪੰਜਾਬ ਦੇ' ਦੇ ਮੁਖੀ ਦਾ ਇਹ ਵੀ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਹੈ ਅਤੇ ਇਸ ਤੋਂ ਇਲਾਵਾ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਵੇਗਾ।
ਅਮ੍ਰਿਤਪਾਲ ਨੇ ਅੱਗੇ ਕਿਹਾ ਕਿ ਉਹ ਕੋਈ ਭਗੋੜਾ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ, 'ਮੈਂ ਪੰਜਾਬ ਦਾ ਵਾਸੀ ਹਾਂ ਤੇ ਜਿਸ ਨੂੰ ਇਸ ਤੋਂ ਦਿੱਕਤ ਹੈ ਉਹ ਬਾਹਰ ਚਲਾ ਜਾਵੇ। ਪੰਜਾਬ ਸਾਡੀ ਧਰਤੀ ਹੈ ਤੇ ਸਾਡੇ ਬਜ਼ੁਰਗਾਂ ਨੇ ਇੱਥੇ ਲਹੂ ਡੋਲ੍ਹਿਆ ਹੈ।"
ਵਾਰਿਸ ਪੰਜਾਬ ਦੇ' ਦੇ ਮੁਖੀ ਨੇ ਹੋਰ ਕਿਹਾ ਕਿ ਗੱਡੀ ਪੰਥ ਦੀ ਹੈ ਤੇ ਇਹ ਕਿਸ ਨੇ ਖ਼ਰੀਦੀ ਕਿੰਨੇ ਵਿੱਚ ਵੇਚੀ, ਇਹ ਛੋਟੇ-ਮੋਟੇ ਵਿਵਾਦ ਹਨ ਤੇ ਸਾਨੂੰ ਇਨ੍ਹਾਂ ਵਿਵਾਦਾਂ ਵਿੱਚ ਨਹੀਂ ਪੈਣਾ ਚਾਹੀਦਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ: Punjab Budget Session 2023: "ਗਲਤ ਸ਼ਬਦਾਂ ਦੀ ਵਰਤੋਂ ਤੇ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ," ਰਾਜਪਾਲ ਦਾ ਵਿਧਾਨ ਸਭਾ ਨੂੰ ਸੰਬੋਧਨ
ਉਸਨੇ ਕਿਹਾ ਕਿ ਨੈਸ਼ਨਲ ਮੀਡੀਆ ਉਸਨੂੰ ਅੱਤਵਾਦੀ ਐਲਾਨ ਰਿਹਾ ਹੈ ਤੇ ਜੇਕਰ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਨਸ਼ਾ ਛੁਡਾਉਣ ਵਾਲੇ ਲੋਕ ਅੱਤਵਾਦੀ ਹਨ ਤਾਂ ਉਹ ਅੱਤਵਾਦੀ ਹੈ। ਇਸ ਦੌਰਾਨ ਉਸਨੇ ਨਸ਼ਿਆਂ ਦੇ ਖ਼ਾਤਮੇ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਸਲਾਹ ਵੀ ਦਿੱਤੀ।
ਇਸ ਦੌਰਾਨ ਉਸ ਤੋਂ ਜਾਨ ਨੂੰ ਖਤਰੇ ਬਾਰੇ ਵੀ ਸਵਾਲ ਕੀਤਾ ਗਿਆ ਤਾਂ ਉਸਨੇ ਕਿਹਾ ਕਿ, 'ਜਿਸ ਦੀ ਪ੍ਰਮਾਤਮਾ ਰਾਖੀ ਕਰੇ, ਉਸ ਨੂੰ ਡਰਨ ਦੀ ਲੋੜ ਨਹੀਂ ਤੇ ਉਸਨੂੰ ਉਨ੍ਹਾਂ ਏਜੰਸੀਆਂ ਤੋਂ ਖਤਰਾ ਹੈ, ਜੋ ਉਸਨੂੰ ਜਾਨ ਦਾ ਖ਼ਤਰਾ ਦੱਸ ਰਹੀਆਂ ਹਨ।
ਇਹ ਵੀ ਪੜ੍ਹੋ: Punjab Budget Session 2023: ਸ਼ੁਰੂ ਹੋਇਆ ਪੰਜਾਬ ਦਾ ਬਜਟ ਸੈਸ਼ਨ, ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸ ਨੇ ਕੀਤਾ ਵਾਕਆਉਟ
(For more news apart from Amritpal Singh's Golden Temple visit and his take on Ajnala violence case, stay tuned to Zee PHH)