Amritpal Singh News:  ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਲ ਬੰਦ ਗੁਰਮੀਤ ਸਿੰਘ ਬੁੱਕਣਵਾਲਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਪੂਰੀ ਨਾਲ ਨਾਜਾਇਜ਼ ਕਰਾਰ ਦਿੰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਉਤੇ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ।


COMMERCIAL BREAK
SCROLL TO CONTINUE READING

ਪਟੀਸ਼ਨ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ ਨੇ ਹਾਈ ਕੋਰਟ ਨੂੰ ਅਪੀਲ ਕਰਦੇ ਹੋਏ ਆਪਣੀ ਗ੍ਰਿਫਤਾਰੀ ਦੇ ਹੁਕਮਾਂ ਨੂੰ ਰੱਦ ਕਰਨ ਅਤੇ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੰਦੇ ਹੋਏ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। 27 ਅਪ੍ਰੈਲ ਨੂੰ ਬੁੱਕਣਵਾਲਾ ਦਾ ਪਰਿਵਾਰ ਤੇ ਵਕੀਲ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਉਸ ਨੂੰ ਮਿਲ ਕੇ ਆਏ ਸਨ ਤੇ ਉਸ ਨੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੂੰ ਗਲਤ ਫਸਾਇਆ ਗਿਆ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਮੁਲਜ਼ਮਾਂ ਦੇ ਵਕੀਲ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਮਿਲੇ ਸਨ। ਇਸ ਦੇ ਨਾਲ ਹੀ ਬੰਦੀ ਬਣਾਉਣ ਦੇ ਆਧਾਰ ਬਾਰੇ ਵੀ ਜਾਣਕਾਰੀ ਲਈ ਗਈ ਸੀ। ਇਸ ਮਗਰੋਂ ਵਕੀਲਾਂ ਵੱਲੋਂ ਨਜ਼ਰਬੰਦੀ ਦੇ ਆਧਾਰ 'ਤੇ ਸਲਾਹਕਾਰ ਬੋਰਡ ਦੀ ਰਿਪੋਰਟ ਤੋਂ ਬਾਅਦ ਐਨਐਸਏ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾਈ ਗਈ ਸੀ।


ਹਾਸਲ ਜਾਣਕਾਰੀ ਮੁਤਾਬਕ ਨਜ਼ਰਬੰਦੀ ਦੇ ਸੱਤ ਹਫ਼ਤਿਆਂ ਦੇ ਅੰਦਰ ਐਡਵਾਈਜ਼ਰੀ ਬੋਰਡ ਨੂੰ ਰਿਪੋਰਟ ਦੇਣੀ ਪੈਂਦੀ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ ਐਡਵਾਈਜ਼ਰੀ ਬੋਰਡ ਨੂੰ ਐਨਐਸਏ ਲਾਉਣ ਦੇ ਕਾਰਨ ਦੱਸੇ ਹਨ।


ਇਹ ਵੀ ਪੜ੍ਹੋ : Odisha Train Accident : ਕਿਵੇਂ ਵਾਪਰਿਆ ਕੋਰੋਮੰਡਲ ਐਕਸਪ੍ਰੈਸ ਹਾਦਸਾ, ਜਾਣੋ ਹਰ ਸਵਾਲ ਦਾ ਜਵਾਬ, ਹੁਣ ਤੱਕ 233 ਲੋਕਾਂ ਦੀ ਮੌਤ


ਗੌਰਤਲਬ ਹੈ ਕਿ ਐਡਵੋਕੇਟ ਸਿਆਲਕਾ ਨੇ ਦੱਸਿਆ ਸੀ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਲਈ ਪਿਛਲੇ ਦਿਨੀਂ ਇਜਾਜ਼ਤ ਲਈ ਗਈ ਸੀ, ਜਿਸ ਤਹਿਤ ਮੁਲਾਕਾਤ ਦਾ ਕਰਵਾਈ ਗਈ ਸੀ। ਡਿਬਰੂਗੜ੍ਹ ਵਿੱਚ ਜੇਲ੍ਹ 'ਚ ਨਜ਼ਰਬੰਦ 10 ਨੌਜਵਾਨਾਂ 'ਚੋਂ ਕੁਲਵੰਤ ਸਿੰਘ ਧਾਲੀਵਾਲ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ ਜੱਲੂਪੁਰ ਖੈੜਾ, ਭਗਵੰਤ ਸਿੰਘ ਬਾਜੇਕੇ, ਬਸੰਤ ਸਿੰਘ, ਗੁਰਇੰਦਰਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮੁਲਾਕਾਤ ਲਈ ਅਸਾਮ ਲੈ ਕੇ ਪਹੁੰਚੇ ਸਨ। ਇਸ ਮੁਲਾਕਾਤ ਦੌਰਾਨ ਗੁਰਮੀਤ ਸਿੰਘ ਬੁੱਕਣਵਾਲਾ ਨੇ ਕਈ ਖੁਲਾਸੇ ਕੀਤੇ ਸਨ।


ਇਹ ਵੀ ਪੜ੍ਹੋ : Amritsar News: ਹਰਿਮੰਦਰ ਸਾਹਿਬ ਨੇੜੇ ਬੰਬ ਰੱਖਣ ਦੀ ਸੂਚਨਾ ਨਿਕਲੀ ਅਫਵਾਹ, ਪੂਰੇ ਪੰਜਾਬ 'ਚ ਅਲਰਟ