Amritsar Accident/ ਭਰਤ ਸ਼ਰਮਾ: ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸੜਕ ਹਾਦਸੇ ਵੀ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਦਰਅਸਲ ਅੰਮ੍ਰਿਤਸਰ ਦੇ ਇਲਾਕਾ ਇਸਲਾਮਾਬਾਦ ਪੁੱਲ ਦੇ ਉੱਤੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ। ਗੱਡੀ ਨੇ ਪਿੱਛੋਂ ਐਕਟੀਵਾ ਵਿੱਚ ਟੱਕਰ ਮਾਰੀ ਹੈ। ਲੜਕਾ ਅਤੇ ਲੜਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਅਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। 


COMMERCIAL BREAK
SCROLL TO CONTINUE READING

ਕਾਰ ਸਵਾਰ ਮੌਕੇ ਤੋਂ ਫਰਾਰ ਹੋਏ ਹਨ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਇੱਕ ਲੜਕਾ ਲੜਕੀ ਜੋ ਐਕਟੀਵਾ ਸਵਾਰ ਸਨ ਉਹਨਾਂ ਦੇ ਵਿੱਚ ਤੇਜ਼ ਰਫਤਾਰ ਵਿੱਚ ਆਈ ਗੱਡੀ ਵੱਜੀ ਜਿਸ ਦੇ ਕਰਕੇ ਲੜਕਾ ਲੜਕੀ ਪੁੱਲ ਦੇ ਉੱਤੋਂ ਥੱਲੇ ਡਿੱਗੇ। ਐਕਟੀਵਾ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 


ਇਹ ਵੀ ਪੜ੍ਹੋ: Weather Update: ਪੰਜਾਬ 'ਚ ਧੁੰਦ ਦੀ ਚਿੱਟੀ ਚਾਦਰ ! ਸੜਕਾਂ ਉੱਤੇ ਘਟੀ ਵਿਜੀਬਿਲਟੀ; ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ 
 


ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਹੈ।ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮੌਕੇ ਉੱਤੇ ਪਹੁੰਚੇ ਹਨ। ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੂੰ 112 ਤੇ ਕਾਲ ਆਈ ਸੀ ਅਤੇ ਉਹ ਮੌਕੇ ਤੇ ਪਹੁੰਚੇ ਹੋਏ ਹਨ। ਉਹਨਾਂ ਨੇ ਕਿਹਾ ਕਿ ਇੱਕ ਜੈਨ ਕਾਰ ਅਤੇ ਐਕਟੀਵਾ ਦੇ ਵਿੱਚ ਐਕਸੀਡੈਂਟ ਹੋਇਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਏਗਾ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ।


ਹੱਦਾਂ ਦੀ ਧੁੰਦ ਤੋਂ ਬਾਅਦ ਅੰਮ੍ਰਿਤਸਰ ਦਾ ਮੌਸਮ ਠੀਕ ਹੋਇਆ ਹੈ। ਵਿਜੀਬਿਲਟੀ ਬਿਲਕੁਲ ਕਲੀਅਰ ਹੋਈ ਅਤੇ ਮੌਸਮ ਵੀ ਸਾਫ ਹੋਇਆ ਹੈ। ਆਮ ਦਿਨਾਂ ਦੀ ਤਰ੍ਹਾਂ ਲੋਕ ਆਪਣੇ ਕੰਮਾਂਕਾਰਾਂ ਉੱਤੇ ਜਾ ਰਹੇ ਹਨ।ਬੀਤੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਦੀ ਵਿਜੀਬਿਲਟੀ ਘੱਟ ਹੋਈ ਸੀ ਪਰ ਅੱਜ ਦਿਨ ਸੋਮਵਾਰ ਤੋਂ ਅੰਮ੍ਰਿਤਸਰ ਦਾ ਮੌਸਮ ਕਲੀਅਰ ਹੋਇਆ ਹੈ। ਬੀਤੇ ਕੋਈ ਦਿਨਾਂ ਚ ਧੁੰਦ ਅਤੇ ਧੂਏ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਈ ਜਗ੍ਹਾ ਤੇ ਭਿਆਨਕ ਸੜਕ ਹਾਦਸੇ ਵੀ ਹੋਏ ਸਨ।


ਇਹ ਵੀ ਪੜ੍ਹੋ:. Punjab By Elections 2024:  ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਿਰੀ ਦਿਨ, 20 ਨਵੰਬਰ ਨੂੰ ਹੋਣਗੀਆਂ ਚੋਣਾਂ