Amritsar News/ਭਰਤ ਸ਼ਰਮਾ​:  ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੰਗਲ ਗੁਰੂ ਵਿਖੇ ਇਕ ਘਰ ਵਿਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਔਰਤ ਸਮੇਤ 6 ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਨੰਗਲ ਗੁਰੂ ਵਿਖੇ ਕੁਲਦੀਪ ਕੌਰ ਦੇ ਘਰ ਪਟਾਕੇ ਬਣਾਉਣ ਵਾਲੇ ਵਿਅਕਤੀਆਂ ਨੇ ਘਰ ਵਿਚ ਮਕਾਨ ਕਿਰਾਏ ਉਤੇ ਲਿਆ ਹੋਇਆ ਸੀ ਜਿਸ ਵਿਚ ਕੁਝ ਵਿਅਕਤੀ ਪਟਾਕੇ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਉਸ ਕਿਰਾਏ ਉਤੇ ਦਿੱਤੇ ਕਮਰੇ ਵਿਚ ਕਿਸੇ ਕਾਰਨ ਕਰਕੇ ਅਚਾਨਕ ਧਮਾਕਾ ਹੋ ਗਿਆ।


COMMERCIAL BREAK
SCROLL TO CONTINUE READING

ਜਿਸ ਨਾਲ ਘਰ ਦੀ ਮਾਲਕਣ ਕੁਲਦੀਪ ਕੌਰ ਸਮੇਤ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੋ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਉੱਥੇ ਹੀ ਜੰਡਿਆਲਾ ਗੁਰੁ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੁ ਦੇ ਪਿੰਡ ਨੰਗਲ ਗੁਰੂ ਵਿਖੇ ਘਰ 'ਚ ਹੋਇਆ ਧਮਾਕਾ, ਇਸ ਧਮਾਕੇ ਵਿਚ ਔਰਤ ਸਮੇਤ 6 ਜਣੇ ਜ਼ਖਮੀ ਹੋਏ ਹਨ ਦੱਸਿਆ ਜਾ ਰਿਹਾ ਕਿ ਜਖ਼ਮੀ ਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 


ਇਹ ਵੀ ਪੜ੍ਹੋ: Punjab Assembly Monsoon Session Live Updates: ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਦਿਹਾਤੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਇਕ ਘਰ ਵਿੱਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਉਹਨਾਂ ਕਿਹਾ ਕਿ ਇਹ ਲੋਕਾਂ ਨੇ ਦੋ ਮਹੀਨੇ ਪਹਿਲੋਂ ਹੀ ਮਕਾਨ ਨੂੰ ਕਿਰਾਏ ਤੇ ਲਿੱਤਾ ਸੀ ਤੇ ਮਕਾਨ ਦੀ ਮਾਲਕ ਨੂੰ ਕੁਲਦੀਪ ਕੌਰ ਦਾ ਘਰ ਵਾਲਾ ਪਿੱਹਲੋ ਮਰ ਚੁੱਕਾ ਹੈ। ਤੇ ਮਕਾਨ ਮਾਲਕ ਨੂੰ ਵੀ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਨਜਾਇਜ਼ ਤੌਰ ਤੇ ਪਟਾਕੇ ਬਣਾਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਿੰਡਰ ਪਿੰਡ ਦੇ ਲੋਕਾਂ ਵੱਲੋਂ ਇਹ ਮਕਾਨ ਕਿਰਾਏ ਦੇ ਲਿੱਤਾ ਸੀ ਤੇ ਉਹਨਾਂ ਵੱਲੋਂ ਹੀ ਇਹ ਪਟਾਕੇ ਬਣਾਉਣ ਦਾ ਇਨਲੀਗਲ ਕੰਮ ਕੀਤਾ ਜਾ ਰਿਹਾ ਸੀ ਤੇ ਅੱਜ ਅਚਾਨਕ ਕਮਰੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਕੰਧ ਹੇਠ ਜਿਸਦੇ ਹੇਠਾਂ ਇਹ ਪਟਾਕੇ ਬਣਾਉਣ ਵਾਲੇ ਲੋਕ ਆ ਗਏ ਨੇ ਜਿੱਥੇ ਕਰਨ ਨੂੰ ਜਖਮੀ ਹੋ ਗਏ ਉਹਨਾਂ ਦਾ ਕਿਹਾ ਕਿ ਇਸਦੇ ਚਲਦੇ ਚਖੀਆਂ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।


ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਇਹ ਕੁਲਦੀਪ ਕੌਰ ਦਾ ਘਰ ਸੀ ਉਸਦੇ ਪਤੀ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ। ਤੇ ਉਸ ਕੋਲੋਂ ਇਹ ਗੱਲ ਦੋ ਮਹੀਨੇ ਪਹਿਲਾਂ ਹੀ ਕਿਰਾਏ ਤੇ ਲਿੱਤਾ ਸੀ ਉਸ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਸ ਘਰ ਵਿੱਚ ਪਟਾਕੇ ਬਣ ਰਹੇ ਹਨ। ਉਹਨਾਂ ਕਿਹਾ ਕਿ ਇਕਦਮ ਪਿੰਡ ਦੇ ਵਿੱਚ ਧਮਾਕੇ ਦੀ ਆਵਾਜ਼ ਆਈ ਅਸੀਂ ਸਮਝਿਆ ਕਿ ਸਿਲੰਡਰ ਦਾ ਬਲਾਸਟ ਹੋਇਆ ਹੈ। ਜਿਸ ਦੇ ਚਲਦੇ ਅੱਗ ਲੱਗ ਗਈ ਅਸੀਂ ਜਦੋਂ ਭੱਜੇ ਤੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਅੰਦਰ ਪਟਾਕੇ ਬਣ ਰਹੇ ਸਨ ਤੇ ਪਟਾਕਿਆਂ ਦੇ ਪੋਟਾਸ਼ ਨੂੰ ਅੱਗ ਲੱਗਣ ਕਰਕੇ ਘਰ ਦੀ ਕੰਧ ਡਿੱਗ ਗਈ ਤੇ ਉਸਦੇ ਨਾਲ ਇਹ ਲੋਕ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਮੌਕੇ ਤੇ ਪੁੱਜੀ ਹੈ ਉਹਨਾਂ ਨੂੰ ਜਿਹੜੀ ਬੰਨਦੀ ਕਾਰਵਾਈ ਕੀਤੀ ਜਾ ਰਹੀ ਹੈ।