Amritsar News(ਭਰਤ ਸ਼ਰਮਾ): ਪਿੰਡ ਚੀਮਾਂਬਾਠ ਸੰਪਰਕ ਸੜਕ ’ਤੇ ਇਕ ਇੱਟਾਂ ਨਾਲ ਲੱਦੀ ਓਵਰਲੋਡ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਅਤੇ ਜਸਬੀਰ ਕੌਰ ਦੋਵੇਂ ਪਤੀ-ਪਤਨੀ ਆਪਣੇ ਮੋਟਰਸਾਈਕਲ ’ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਪਿੰਡ ਚੀਮਾਂਬਾਠ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਇੱਟਾਂ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਮੋਟਰਸਾਈਕਲ ਨੂੰ ਕੁਚਲਦੀ ਹੋਈ ਸਾਹਮਣੇ ਕਿਸੇ ਦੇ ਘਰ ਦੀ ਕੰਧ ਵਿਚ ਜਾ ਕੇ ਵੱਜੀ, ਜਿਸ ਨਾਲ ਮੋਟਰਸਾਈਕਲ ਸਵਾਰ ਦੋਵਾਂ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੈਕਟਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਵਿਚ ਸਫ਼ਲ ਹੋ ਗਿਆ।


COMMERCIAL BREAK
SCROLL TO CONTINUE READING

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਸਾਡੇ ਪਿੰਡ ਦਾ ਜਵਾਈ ਸੀ ਅਤੇ ਰਈਆ ਦਾ ਰਹਿਣ ਵਾਲਾ ਸੀ ਅਤੇ ਆਪਣੀ ਪਤਨੀ ਦੇ ਪੇਕੇ ਚੀਮਾਂਬਾਠ ਆ ਰਿਹਾ ਸੀ ਜਿਸਨੂੰ ਓਵਰਲੋਡ ਟਕੈਰਟਰ-ਟਰਾਲੀ ਵੱਲੋਂ ਜ਼ੋਰਦਾਰ ਟੱਕਰ ਮਾਰ ਜ਼ਖ਼ਮੀ ਕੀਤਾ ਗਿਆ। ਜਿਸ ਨਾਲ ਮੌਕੇ ਤੇ ਇਹਨਾਂ ਦੀ ਮੌਤ ਹੋਣ ਨਾਲ ਦੋਵੇ ਪਿੰਡਾਂ ਵਿਚ ਗਮ ਦਾ ਮਾਹੌਲ ਹੈ। ਅਸੀ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਅਤੇ ਇਹ ਜੋ ਬਿਨਾਂ ਲਾਇਸੈਂਸ ਦੇ ਭੱਠੇ ਉੱਤੇ ਕੰਮ ਕਰਨ ਵਾਲੇ ਡਰਾਇਵਰਾਂ ਤੇ ਨਕੇਲ ਕੱਸਣ ਦੀ ਲੋੜ ਹੈ।


ਪੁਲਿਸ ਵੱਲੋਂ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਅਤੇ ਉਸਦੀ ਪਤਨੀ ਜਸਬੀਰ ਕੌਰ ਜੋ ਕਿ ਆਪਣੇ ਭਰਾ ਨੂੰ ਮਿਲਣ ਪਿੰਡ ਚੀਮਾਂਬਾਠ ਜਾ ਰਹੇ ਸਨ ਅਤੇ ਰਸਤੇ ਵਿਚ ਇੱਟਾ ਦੇ ਭੱਠੇ ਵਲੋਂ ਆਉਣ ਵਾਲੀ ਤੇਜ ਰਫਤਾਰ ਟਰਾਲੀ ਵਲੋਂ ਬਾਇਕ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਕੁਚਲਿਆ ਗਿਆ ਹੈ। ਟੱਕਰ ਐਨੀਂ ਭਿਆਨਕ ਸੀ ਕਿ ਇੱਟਾਂ ਨਾਲ ਭਰੀ ਟਰਾਲੀ ਬਿਜਲੀ ਦਾ ਖੰਭਾ ਭਣਦੀ ਹੋਈ ਕੰਧ ਵਿਚ ਜਾ ਵੱਜੀ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਟਰਾਲੀ ਡਰਾਇਵਰ ਨਸ਼ੇ ਵਿਚ ਸੀ ਜਾਂ ਕਿ ਘਟਨਾ ਦਾ ਕੋਈ ਹੋਰ ਕਾਰਨ ਹੈ। ਫਿਲਹਾਲ ਮੌਕੇ 'ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ। ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਲਿਖਕੇ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।