Amritsar News: ਗੁਰੂ ਨਾਨਕ ਹਸਪਤਾਲ ਹੋਇਆ ਭਾਰੀ ਹੰਗਾਮਾ; ਐਂਬੂਲੈਂਸ ਦੇ ਡਰਾਈਵਰ ਨੇ ਮੰਗੇ ਪੈਸੇ, ਜਾਣੋ ਪੂਰਾ ਮਾਮਲਾ
Punjab News: ਡਰਾਈਵਰ ਬਿਨ੍ਹਾਂ ਪੈਸੇ ਦਿੱਤੇ ਐਂਬੂਲੈਂਸ ਨਹੀਂ ਲੈ ਕੇ ਜਾ ਰਿਹਾ ਸੀ। ਮੀਡੀਆ ਦਾ ਐਂਬੂਲੈਂਸ ਦੇ ਡਰਾਈਵਰ ਵੱਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਬਦਸਲੂਕੀ ਵੀ ਕੀਤੀ ਗਈ।
Punjab News Today: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ (Amritsar Guru Nanak Hospital news) ਵਿੱਚ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਐਂਬੂਲੈਂਸ ਦਾ ਡਰਾਈਵਰ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਜਾਣ ਲਈ ਪੈਸੇ ਦੀ ਮੰਗ ਰਿਹਾ ਸੀ। ਪਰਿਵਾਰ ਵਾਲੇ ਕਹਿ ਰਹੇ ਸੀ ਐਂਬੂਲੈਂਸ ਦਾ ਡਰਾਈਵਰ ਕਹਿੰਦਾ ਹੈ ਕਿ ਮਰੀਜ਼ ਦੇ ਨਾਲ ਸਿਰਫ਼ 2 ਲੋਕ ਜਾਣਗੇ ਪਰ ਜੇਕਰ 4 ਲੋਕਾਂ ਨੇ ਜਾਣਾ ਹੈ ਤਾਂ ਉਹਨਾਂ ਨੂੰ 800 ਰੁਪਏ ਲੱਗਣਗੇ।
ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾ ਡਰਾਈਵਰ (Amritsar Guru Nanak Hospital news) ਕਹਿੰਦਾ ਹੈ ਕਿ ਉਹਨਾਂ ਨੂੰ ਰਸਤੇ ਵਿੱਚ ਪੁਲਿਸ ਤੰਗ ਕਰਦੀ ਹੈ ਜਦ ਕਿ ਪਰਿਵਾਰ ਵਾਲੇ ਕਹਿ ਰਹੇ ਨੇ ਐਬੂਲੈਂਸ ਨੂੰ ਕੋਈ ਨਹੀਂ ਰੋਕਦਾ ਹੁੰਦਾ।
ਉਹਨਾਂ ਨੇ ਇਹ ਵੀ ਕਿਹਾ ਕਿ ਡਰਾਈਵਰ ਨੂੰ ਕਮਿਸ਼ਨ ਮਿਲਦੀ ਹੈ ਇਸ ਲਈ ਇਹ ਕਹਿ ਰਿਹਾ ਹੈ ਕਿ 800 ਰੁਪਏ ਦੇਣਾ ਪਵੇਗਾ ਅਗਰ 4 ਪਰਿਵਾਰ ਦੇ ਮੈਂਬਰ ਮਰੀਜ਼ ਦੇ ਨਾਲ ਜਾਣਗੇ। ਪਰਿਵਾਰ ਦਾ ਕਹਿਣਾ ਹੈ ਕਿ ਮਰੀਜ਼ ਦੀ ਹਾਲਤ ਗੰਭੀਰ ਹੈ ਤੇ ਐਬੂਲੈਂਸ ਬਿਨ੍ਹਾਂ ਪੈਸੇ ਤੋਂ ਐਬੂਲੈਂਸ ਨਹੀਂ ਲੈ ਕੇ ਜਾ ਰਿਹਾ। ਐਬੂਲੈਂਸ ਦੇ ਡਰਾਈਵਰ ਵੱਲੋਂ ਮੀਡੀਆ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੇ ਨਾਲ ਹੀ ਬਦਸਲੂਕੀ ਵੀ ਕੀਤੀ।
ਇਹ ਵੀ ਪੜ੍ਹੋ: Punjab Flood News: ਫਿਰੋਜ਼ਪੁਰ ਦਾ ਸਰਹੱਦੀ ਪਿੰਡ ਸਤਲੁਜ ਦੇ ਪਾਣੀ ਦੀ ਮਾਰ ਹੇਠ, ਲੋਕ ਹੋ ਰਹੇ ਪਰੇਸ਼ਾਨ
ਇਸ ਤੋਂ ਬਾਅਦ ਉਹ ਮੀਡੀਆ ਤੋਂ ਭਜਦਾ ਵੀ ਨਜ਼ਰ ਆ ਰਿਹਾ ਸੀ। ਐਬੂਲੈਂਸ ਵਾਲੇ ਨੇ ਆਪਣੇ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਸੀ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਜਾਓ ਫ਼ਿਰ ਡਰਾਈਵਰ ਐਬੂਲੈਂਸ ਨੂੰ ਲੈ ਕੇ ਚਲਾ ਗਿਆ ਪਰ ਫਿਰ ਉਸਨੇ ਐਬੂਲੈਂਸ ਮੀਡੀਆ ਵਾਲਿਆਂ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ। ਗੁਰੂ ਨਾਨਕ ਹਸਪਤਾਲ ਨੇ ਮਰੀਜ਼ ਨੂੰ ਚੰਡੀਗੜ੍ਹ PGI ਵਿੱਚ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Chandigarh Suicide News: 17 ਸਾਲਾ ਲੜਕੀ ਨੇ ਆਪਣੇ ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ 'ਚ ਲਿਖੀ ਇਹ ਗੱਲ
(ਪਰਮਬੀਰ ਸਿੰਘ ਔਲਖ ਦੀ ਰਿਪੋਰਟ)