Amritsar News: ਅੰਗਹੀਣ ਗੁਰਸਿੱਖ ਨੌਜਵਾਨ ਬਣਿਆ ਲੋਕਾਂ ਲਈ ਮਿਸਾਲ! ਮਿਹਨਤ ਮਜ਼ਦੂਰੀ ਕਰ ਇੰਝ ਕਰਦਾ ਗੁਜ਼ਾਰਾ
Amritsar News: ਸੜਕ ਕਿਨਾਰੇ ਇੱਕ ਖੋਖੇ `ਤੇ ਚਿਪਸ ਅਤੇ ਕੋਲਡ ਡਰਿੰਕ ਵੇਚ ਆਪਣਾ ਗੁਜ਼ਾਰਾ ਕਰਦਾ ਹੈ। ਕਹਿੰਦਾ ਹੈ ਵਾਹਿਗੁਰੂ ਨੇ ਜਿਸ ਰੰਗ ਵਿਚ ਰੰਗਿਆ ਹੈ ਉਸ ਵਿੱਚ ਹੀ ਖੁਸ਼ ਹਾਂ। ਪਿਛਲੇ ਸਾਲ ਲੁਟੇਰਿਆਂ ਵੱਲੋਂ ਇੱਸ ਅਪਾਹਜ ਨੌਜਵਾਨ ਨਾਲ ਲੁੱਟ ਕੀਤੀ ਗਈ ਸੀ।
Amritsar News/ਭਰਤ ਸ਼ਰਮਾ: ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਦੇਸ਼ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਨ੍ਹਾਂ ਦੇ ਦਰਸਾਏ ਮਾਰਗ ਉੱਤੇ ਇਹ ਗੁਰਸਿੱਖ ਅਪਾਹਿਜ ਨੌਜਵਾਨ ਚੱਲਦਾ ਦਿਖਾਈ ਦੇ ਰਿਹਾ ਹੈ ਇਹ ਨੌਜਵਾਨ ਦਾ ਨਾਂ ਰਜਿੰਦਰ ਸਿੰਘ ਤੇ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਹੈ ਜੋ ਅੰਗਹੀਨ ਹੁੰਦੇ ਹੋਏ ਸੜਕਾਂ ਤੇ ਭੀਖ ਮੰਗਦੇ ਹਨ ਜਾਂ ਨਸ਼ਾ ਕਰ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦੇ ਕੋਈ ਸੱਟ ਜਾਂ ਚੋਟ ਲੱਗਦੀ ਹੈ ਤਾਂ ਉਹ ਢਹਿ ਢੇਰੀ ਹੋ ਕੇ ਬੈਠ ਜਾਂਦਾ ਹੈ ਜੇਕਰ ਤੁਹਾਡੇ ਹੌਸਲੇ ਬੁਲੰਦ ਹਨ ਤੇ ਤੁਸੀਂ ਅਸਮਾਨ ਨੂੰ ਵੀ ਛੂ ਸਕਦੇ ਹੋ ਇੱਕ ਅੰਗਹੀਣ ਗੁਰਸਿੱਖ ਨੌਜਵਾਨ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸੜਕ ਕਿਨਾਰੇ ਛੋਟੇ ਜਿਹੇ ਖੋਖੇ ਵਿੱਚ ਕੋਲਡ ਡਰਿੰਕ ਚਿਪਸ ਦੀ ਦੁਕਾਨ ਚਲਾਉਂਦਾ ਹੈ ਅਤੇ ਰੋਜ ਸਵੇਰੇ ਆਪਣੇ ਘਰੋਂ ਸਵਾਰ ਹੋ ਕੇ ਆਪਣੇ ਟ੍ਰਾਈ ਸਾਇਕਲ ਤੇ ਆਉਂਦਾ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ।
ਇਸ ਮੌਕੇ ਰਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦਾ ਇੱਕ ਸੁਪਨਾ ਹੈ ਕਿ ਉਸ ਦੀ ਵੱਡੀ ਦੁਕਾਨ ਹੋਵੇ ਤੇ ਰੋਜ਼ ਦੀ ਹਜਾ ਰੁਪਏ ਦੇ ਕਰੀਬ ਉਹ ਦਿਹਾੜੀ ਕਮਾਉਂਦਾ ਹੋਵੇ ਉਸਨੇ ਦੱਸਿਆ ਕਿ ਰੱਬ ਨੇ ਉਸਨੂੰ ਜਿਸ ਰੰਗ ਵਿੱਚ ਰੱਖਿਆ ਹੈ ਉਸੇ ਵਿੱਚ ਕੁਝ ਹੈ ਉਸ ਨੂੰ ਰੱਬ ਨਾਲ ਕੋਈ ਸ਼ਿਕਵਾ ਗਿਲਾ ਨਹੀਂ ਕੀ ਤੂੰ ਮੈਨੂੰ ਆਮ ਇਨਸਾਨ ਵਰਗਾ ਕਿਉਂ ਨਹੀਂ ਬਣਾਇਆ ਉਸ ਦਾ ਕਹਿਣਾ ਹੈ ਇਹ ਸਭ ਵਾਹਿਗੁਰੂ ਦੀ ਮਰਜ਼ੀ ਹੈ ਜਿਸ ਵਿੱਚ ਉਹ ਰੱਖਣਾ ਚਾਹੁੰਦਾ ਹੈ ਉਹਨੂੰ ਉਸ ਜਗ੍ਹਾ ਤੇ ਹੀ ਰੱਖਦਾ ਹੈ ਉਹਨੇ ਕਿਹਾ ਕਿ ਉਸਦੇ ਘਰ ਉਸਦਾ ਹੋਰ ਪਰਿਵਾਰ ਵੀ ਹੈ ਮਾਤਾ ਪਿਤਾ ਤੇ ਭੈਣ ਭਰਾ ਵੀ ਹਨ ਤੇ ਉਹ ਆਪਣੀ ਮਿਹਨਤ ਮਜਦੂਰੀ ਕਰਕੇ ਆਪਣਾ ਪੇਟ ਪਾਲਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: Jammu and Kashmir News: ਜੰਮੂ-ਕਸ਼ਮੀਰ ਪੁਲਿਸ ਨੇ 7 ਅੱਤਵਾਦੀਆਂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ, ਸਾਰੇ ਪੀਓਕੇ ਵਿੱਚ ਛਿਪੇ
ਜ਼ਿੰਦਗੀ ਰਜਿੰਦਰ ਸਿੰਘ ਪੂਰੀ ਤਰ੍ਹਾਂ ਚੱਲਣ ਫਿਰ ਅਸਮਰਥ ਹੈ ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਆ ਰਹੀ ਉਸ ਦੇ ਚਿਹਰੇ ਉੱਤੇ ਹਮੇਸ਼ਾ ਖੁਸ਼ੀ ਹੀ ਰਹਿੰਦੀ ਹੈ ਤੇ ਉਹ ਸਭ ਨਾਲ ਹੱਸ ਖੇਡ ਕੇ ਗੱਲਾਂ ਕਰਦਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੀ ਦੁਕਾਨ ਤੇ ਦੋ ਨੌਜਵਾਨਾਂ ਨੂੰ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ। ਅਜਿਹੇ ਲੋਕ ਵੀ ਹਨ ਦੁਨੀਆਂ ਦੇ ਵਿੱਚ ਜੋ ਅਜਿਹੇ ਰੱਬ ਵਰਗੀ ਰੂਪ ਦੀ ਦਾਤ ਨੂੰ ਵੀ ਬਖਸ਼ਦੇ ਨਹੀਂ ਕਦੋਂ ਉਹ ਆਪਣਾ ਨਿਸ਼ਾਨਾ ਬਣਾ ਲੈਣ ਪਤਾ ਵੀ ਨਹੀਂ ਲੱਗਦਾ ਪਰ ਫਿਰ ਵੀ ਇਹਦੇ ਮਨ ਵਿੱਚ ਕੋਈ ਡਰ ਖੌਫ ਨਜ਼ਰ ਨਹੀਂ ਆਇਆ ਉਸ ਤੋਂ ਬਾਅਦ ਵੀ ਇਹ ਆਪਣਾ ਦੁਕਾਨਦਾਰੀ ਕਰ ਰਿਹਾ ਹੈ ਤੇ ਆਪਣਾ ਪੇਟ ਪਾ ਰਿਹਾ ਹੈ।
ਉਸਨੇ ਦੱਸਿਆ ਕਿ ਫਿਲਹਾਲ ਉਸਦੀ ਤਿੰਨ ਚਾਰ ਸੌ ਰੁਪਆ ਰੋਜ ਦੀ ਦਿਹਾੜੀ ਬਣ ਜਾਂਦੀ ਹੈ ਕਿਸੇ ਦਿਨ ਉਹ ਵੀ ਨਹੀਂ ਬਣਦੀ ਪਰ ਉਹ ਘਬਰਾਉਂਦਾ ਨਹੀਂ। ਉਸਦਾ ਕਹਿਣਾ ਕਿ ਜੀ ਅੱਜ ਨਹੀਂ ਬਣੀ ਤੇ ਕੱਲ੍ਹ ਬਣ ਜਾਊਗੀ ਜੀ ਉਸਨੇ ਕਿਹਾ ਕਿ ਮੇਰਾ ਜੋ ਸੁਪਨਾ ਹੈ ਉਸ ਨੂੰ ਮੈਂ ਜ਼ਰੂਰ ਸਕਾਰ ਕਰਾਂਗਾ ਕਿਹਾ ਕਿ ਜਿਹੜੀ ਹਿੰਮਤ ਹੈ ਮੈਨੂੰ ਵਾਹਿਗੁਰੂ ਨੇ ਦਿੱਤੀ ਹੈ ਉਹਦੇ ਆਖਰੀ ਨਾਲ ਹੀ ਮੈਂ ਦੁਕਾਨਦਾਰੀ ਕਰ ਰਿਹਾ ਹਾਂ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਇਹ ਬੋਲਣ ਵਿੱਚ ਵੀ ਅਸਮਰਥ ਨਜ਼ਰ ਆ ਰਿਹਾ ਹੈ।
ਪਰ ਫਿਰ ਵੀ ਇਹ ਆਪਣਾ ਕਾਰੋਬਾਰ ਕਰ ਰਿਹਾ ਹੈ। ਉਹ ਤਾਂ ਕਹਿਣਾ ਹੈ ਕੀ ਮੈਨੂੰ ਲੱਗਦਾ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ੇ ਨਾਲ ਸਿਹਤ ਖਰਾਬ ਹੁੰਦੀ ਹੈ ਸਾਨੂੰ ਨਾ ਹੀ ਕੋਈ ਸੋਚਣ ਦੀ ਲੋੜ ਹੈ ਉਹਨਾਂ ਕਿਹਾ ਕਿ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਖੋਖੇ ਨੂੰ ਚਲਾਉਂਦੇ ਹੋ ਉਸ ਨੂੰ ਤਿੰਨ ਸਾਲ ਹੋ ਚੱਲਿਆ ਉਸ ਤੋਂ ਪਹਿਲਾਂ ਵਿਹਲਾ ਰਹਿੰਦਾ ਸੀ ਸ਼ੁਰੂ ਦੇ ਦਿਮਾਗ ਵਿੱਚ ਆਇਆ ਤਾਂ ਉਸ ਨੇ ਇਹ ਕੰਮ ਸ਼ੁਰੂ ਕੀਤਾ।