Amritsar News: ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਦਾ ਸ਼ਰਮਨਾਕ ਕਾਰਾ! ਛੋਟੀ ਬੱਚੀ ਦਾ ਕੀਤਾ ਕਤਲ
Amritsar News: ਘਟਨਾ ਮਗਰੋਂ ਪ੍ਰੇਮੀ ਨਾਲ ਮਹਿਲਾ ਫਰਾਰ ਹੋ ਗਈ। ਮਹਿਲਾ ਨੇ ਆਪਣੇ `ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ। ਬੱਚੀ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Amritsar News: ਅੰਮ੍ਰਿਤਸਰ ਤੋਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਂ ਨੇ ਹੀ ਛੋਟੀ ਜਿਹੀ ਬੱਚੀ ਦਾ ਕਤਲ ਕਰ ਦਿੱਤਾ। ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। 2 ਸਾਲਾ ਮਾਸੂਮ ਸਣੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਦੇਣ ਦੇ ਇਲਜ਼ਾਮ ਲੱਗੇ ਹਨ। ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।
ਘਟਨਾ ਮਗਰੋਂ ਪ੍ਰੇਮੀ ਨਾਲ ਮਹਿਲਾ ਫਰਾਰ ਹੋ ਗਈ। ਮਹਿਲਾ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ। ਬੱਚੀ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਹੈ ਕਿ ਜੋ ਵੀ ਸਜ਼ਾ ਮੇਰੀ ਘਰਵਾਲੀ ਦੀ ਬਣਦੀ ਹੈ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ: Salman Khan News: ਗੋਗਾਮੇੜੀ ਕਤਲ ਤੋਂ ਬਾਅਦ ਹੁਣ ਬਾਲੀਵੁੱਡ ਦੇ 'ਭਾਈਜਾਨ' ਨੂੰ ਲੈ ਕੇ ਅਲਰਟ!
ਅੰਮ੍ਰਿਤਸਰ 'ਚ ਇਕ ਔਰਤ ਆਪਣੇ ਪਤੀ ਨਾਲ ਝਗੜਾ ਕਰਕੇ ਪ੍ਰੇਮੀ ਨਾਲ ਭੱਜ ਗਈ। ਜਾਣ ਤੋਂ ਪਹਿਲਾਂ, ਉਸਨੇ ਪੂਰੇ ਪਰਿਵਾਰ ਲਈ ਰਾਤ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ। ਔਰਤ ਦੇ ਭੱਜਣ ਤੋਂ ਬਾਅਦ ਉਸ ਦੀ 11 ਮਹੀਨੇ ਦੀ ਬੇਟੀ ਦੀ ਸਿਹਤ ਵਿਗੜ ਗਈ। ਮਾਸੂਮ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਾਮਲਾ ਲੋਪੋਕੇ ਥਾਣਾ ਅਧੀਨ ਪੈਂਦੇ ਪਿੰਡ ਕੱਕੜ ਦਾ ਹੈ। ਹੀਰਾ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਉਸ ਦੀ ਪਤਨੀ ਲਕਸ਼ਮੀ ਕੌਰ ਸਾਰੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਪਿਲਾ ਕੇ ਭੱਜ ਗਈ। ਸਾਰਾ ਪਰਿਵਾਰ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦਾ ਸੀ ਪਰ ਜਦੋਂ ਸਵੇਰੇ ਜਾਗਿਆ ਤਾਂ 11 ਮਹੀਨੇ ਦੀ ਨਿਮਰਤ ਦੀ ਤਬੀਅਤ ਵਿਗੜ ਚੁੱਕੀ ਸੀ।
ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਲੜਕੀ ਦੀ ਲਾਸ਼ ਲੈ ਕੇ ਥਾਣਾ ਲੋਪੋਕੇ ਪਹੁੰਚਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ:. Punjab News: ਹੌਂਸਲਿਆਂ ਦੀ ਉਡਾਣ ਦਿਵਿਆ ਸ਼ਰਮਾ! ਅੰਗਹੀਣਤਾ ਨੂੰ ਪਿੱਛੇ ਛੱਡ ਮਿਹਨਤ ਕਰ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ