Amritsar News/ ਭਰਤ ਸ਼ਰਮਾ: ਇੰਨੀ ਦਿਨੀ ਅੰਮ੍ਰਿਤਸਰ ਦਾ ਝਭਾਲ ਰੋਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ 27 ਕਨਾਲ ਏਕੜ ਜਮੀਨ ਵਿੱਚ ਬਣੀਆਂ 20 ਦੇ ਕਰੀਬ ਦੁਕਾਨਾਂ ਉੱਪਰ ਪਿਛਲੇ ਕੁਝ ਦਿਨਾਂ ਤੋਂ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀ ਨਿਸ਼ਾਨਦੇਹੀ ਕਰਨ ਪਹੁੰਚ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੁਕਾਨਾਂ ਸਰਕਾਰੀ ਜਮੀਨ ਦੇ ਉੱਤੇ ਬਣੀਆਂ ਹਨ। ਦੂਜੇ ਪਾਸੇ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਦੁਕਾਨਾਂ ਦੀਆਂ ਰਜਿਸਟਰੀਆਂ ਦਿਖਾਈਆਂ ਜਾ ਰਹੀਆਂ ਹਨ। ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਿਨਾਂ ਨਿਸ਼ਾਨਦਹੀ ਕੀਤਿਆਂ ਬੇਰੰਗ ਹੀ ਵਾਪਸ ਪਰਤਣਾ ਪੈ ਰਿਹਾ ਹੈ। 


COMMERCIAL BREAK
SCROLL TO CONTINUE READING

ਅੱਜ ਇੱਕ ਵਾਰ ਫਿਰ ਮਾਲ ਮਹਿਕਮਾ ਅਤੇ ਨਗਰ ਨਿਗਮ ਦੇ ਅਧਿਕਾਰੀ ਨਿਸ਼ਾਨਦੇਹੀ ਕਰਨ ਪਹੁੰਚੇ ਲੇਕਿਨ ਉਹਨਾਂ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਬੇਰੰਗ ਹੀ ਵਾਪਸ ਪਰਤਣਾ ਪਿਆ।  ਦੁਕਾਨਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲ ਮਹਿਕਮਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਇਹਨਾਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਨ ਦੇ ਕੋਈ ਵੀ ਸਬੂਤ ਨਹੀਂ ਹਨ ਅਤੇ ਨਾ ਹੀ ਇਹ ਸਾਬਿਤ ਕਰ ਸਕੇ ਹਨ ਕਿ ਇਹ ਦੁਕਾਨਾਂ ਸਰਕਾਰੀ ਜਮੀਨ ਉੱਤੇ ਬਣੀਆਂ ਹਨ ਜਾਣਬੂਝ ਕੇ ਉਹ ਇੱਥੇ ਆ ਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਸਾਡੇ ਕੰਮਕਾਜ ਵਿੱਚ ਵੀ ਵਿਘਨ ਪਾਉਂਦੇ ਹਨ।


ਦੂਜੇ ਪਾਸੇ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਬਾਹਰ ਐਸੋਸੀਏਸ਼ਨ ਦੇ ਇੱਕ ਵਕੀਲ ਦੀ ਨਿੱਜੀ ਪ੍ਰਾਪਰਟੀ ਇਸ ਜ਼ਮੀਨ ਦੇ ਉੱਪਰ ਹੈ ਜਿਸ ਨੂੰ ਕਿ ਨਗਰ ਨਿਗਮ ਤੇ ਮਾਲ ਮਹਿਕਮੇ ਦੇ ਅਧਿਕਾਰੀ ਸਰਕਾਰੀ ਜ਼ਮੀਨ ਦੱਸ ਰਹੇ ਹਨ ਜੋ ਕਿ ਬਿਲਕੁਲ ਗਲਤ ਹਨ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਇਸ ਦਾ ਕੋਈ ਸਬੂਤ ਸਹੀ ਤਰੀਕੇ ਦੇ ਪਾ ਰਹੇ ਹਨ ਅਤੇ ਸਿਰਫ ਇੰਨਾ ਕਹਿੰਦੇ ਹਨ ਕਿ ਸਾਨੂੰ ਉੱਪਰੋਂ ਆਰਡਰ ਹੈ ਅਤੇ ਅਸੀਂ ਇਸ ਦੀ ਨਿਸ਼ਾਨਦੇਹੀ ਕਰਨੀ ਹੈ।


ਪ੍ਰਧਾਨ ਪ੍ਰਦੀਪ ਸੈਣੀ ਨੇ ਕਿਹਾ ਕਿ ਅਗਰ ਪ੍ਰਸ਼ਾਸਨਿਕ ਅਧਿਕਾਰੀ ਨਜਾਇਜ਼ ਤੌਰ ਤੇ ਧੱਕੇਸ਼ਾਹੀ ਕਰਨਗੇ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਵਕੀਲ ਪੱਕੇ ਤੌਰ ਤੇ ਹੜਤਾਲ ਕਰਨਗੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਾਨਯੋਗ ਅਦਾਲਤ ਵਿੱਚ ਕੇਸ ਦਰਜ ਕਰਨਗੇ ਤੇ ਅੱਜ ਦੂਜੇ ਪਾਸੇ ਮੌਕੇ ਤੇ ਪਹੁੰਚੇ ਕਨਗੋ ਤੇ ਪਟਵਾਰੀ ਮੀਡੀਆ ਦੇ ਕੈਮਰਿਆਂ ਤੋਂ ਭੱਜਦੇ ਹੋਏ ਨਜ਼ਰ ਆਏ ਤੇ ਆਪਣਾ ਖਹਿੜਾ ਛਡਾਉਂਦੇ ਵੀ ਨਜ਼ਰ ਆਏ ਇਸ ਦੌਰਾਨ ਮੌਕੇ ਤੇ ਪਹੁੰਚੇ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਨਿਸ਼ਾਨਦੇਹੀ ਦੇ ਵਿੱਚ ਇਹਦੇ ਕਾਰਪੋਰੇਸ਼ਨ ਤੇ ਰੈਵਨਿਊ ਡਿਪਾਰਟਮੈਂਟ ਦੇ ਸਾਰੇ ਕਰਮਚਾਰੀ ਅਧਿਕਾਰੀ ਆਏ ਨੇ ਜਿਸ ਦੇ ਵਿੱਚ ਮੈਂ ਬਤੌਰ ਡਿਊਟੀ ਮਜਿਸਟਰੇਟ ਆਇਆ ਹਾਂ ਮੌਕੇ ਦੇ ਉੱਤੇ ਜੋ ਵੀ ਰਿਜ਼ਲਟ ਨਿਕਲੇਗਾ ਉਸ ਬਾਰੇ ਬਾਅਦ ਵਿੱਚ ਜਾਣਕਾਰੀ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Ferozepur News: ਨਾਕੇ ਦੌਰਾਨ ਪੁਲਿਸ ਨਾਲ ਹੀ ਹੋ ਗਿਆ ਕਾਂਡ! ਮੋਟਰਸਾਈਕਲ ਸਵਾਰਾਂ ਨਾਲ ਹੋਈ ਹੱਥੋਪਾਈ, ਫਟ ਗਈ ਵਰਦੀ

ਇੱਥੇ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਰੈਵਨਿਊ ਡਿਪਾਰਟਮੈਂਟ ਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਇੱਥੇ ਪਹੁੰਚ ਕੇ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਲੇਕਿਨ ਉਸ ਵੇਲੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਪੁਖਤਾ ਸਬੂਤ ਦੁਕਾਨਦਾਰਾਂ ਨੂੰ ਪੇਸ਼ ਨਹੀਂ ਕੀਤੇ ਗਏ ਜਿਸ ਕਰਕੇ ਬੇਰੰਗ ਹੀ ਵਾਪਸ ਪਰਤਣਾ ਪਿਆ ਅਤੇ ਅੱਜ ਇੱਕ ਵਾਰ ਫਿਰ ਜਦੋਂ ਪ੍ਰਸ਼ਾਸਨਿਕ ਅਧਿਕਾਰੀ 27 ਕਨਾਲ ਜਮੀਨ ਦੀ ਨਿਸ਼ਾਨਦੇਹੀ ਕਰਨ ਪਹੁੰਚੇ ਤੇ ਅੱਜ ਵੀ ਉਹਨਾਂ ਕੋਲੋਂ ਕਿਸੇ ਤਰੀਕੇ ਦੇ ਵੀ ਕਾਗਜ਼ਾਤ ਨਹੀਂ ਦਿਖਾਏ ਗਏ ਜਿਸ ਤੋਂ ਬਾਅਦ ਅੱਜ ਫਿਰ ਉਹਨਾਂ ਨੂੰ ਬੇਰੰਗ ਹੀ ਵਾਪਸ ਪਰਤਣਾ ਪਿਆ। ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਗਰ ਹੁਣ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਸਬੂਤਾਂ ਤੋਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਪਹੁੰਚੇ ਤੇ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨਗੇ।