Ferozepur News: ਨਾਕੇ ਦੌਰਾਨ ਪੁਲਿਸ ਨਾਲ ਹੀ ਹੋ ਗਿਆ ਕਾਂਡ! ਮੋਟਰਸਾਈਕਲ ਸਵਾਰਾਂ ਨਾਲ ਹੋਈ ਹੱਥੋਪਾਈ, ਫਾੜੀ ਗਈ ਵਰਦੀ
Advertisement
Article Detail0/zeephh/zeephh2427869

Ferozepur News: ਨਾਕੇ ਦੌਰਾਨ ਪੁਲਿਸ ਨਾਲ ਹੀ ਹੋ ਗਿਆ ਕਾਂਡ! ਮੋਟਰਸਾਈਕਲ ਸਵਾਰਾਂ ਨਾਲ ਹੋਈ ਹੱਥੋਪਾਈ, ਫਾੜੀ ਗਈ ਵਰਦੀ

Ferozepur News: ਲੋਕਾਂ ਨੂੰ ਸੁਰੱਖਿਆ ਵਿੱਚ ਰੱਖਣ ਵਾਲੀ ਪੁਲਿਸ ਖੁਦ ਹੀ ਸੇਫ ਨਹੀਂ ਰਹੀ ਹੈ। ਪੁਲਿਸ ਵੱਲੋਂ ਮੁਲਾਜ਼ਮਾਂ ਦੇ ਬਿਆਨਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।

Ferozepur News: ਨਾਕੇ ਦੌਰਾਨ ਪੁਲਿਸ ਨਾਲ ਹੀ ਹੋ ਗਿਆ ਕਾਂਡ! ਮੋਟਰਸਾਈਕਲ ਸਵਾਰਾਂ ਨਾਲ ਹੋਈ ਹੱਥੋਪਾਈ, ਫਾੜੀ ਗਈ ਵਰਦੀ

Ferozepur News/ਰਾਜੇਸ਼ ਕਟਾਰੀਆ: ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ ਅੰਦਰੋਂ ਪੁਲਿਸ ਦਾ ਖੌਫ਼ ਖ਼ਤਮ ਹੋ ਚੁੱਕਿਆ ਹੈ। ਹੁਣ ਕੁਝ ਲੋਕ ਪੁਲਿਸ ਨਾਲ ਹੀ ਹੱਥੋਪਾਈ ਉੱਤੇ ਉੱਤਰ ਆਏ ਹਨ। ਹੁਣ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਖੁਦ ਹੀ ਸੇਫ ਨਹੀਂ ਰਹੀ। ਅੱਜ ਤਾਜਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਨਾਕੇ ਦੌਰਾਨ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨਾਲ ਮੋਟਰਸਾਈਕਲ ਸਵਾਰਾਂ ਵੱਲੋਂ ਬਦਸਲੂਕੀ ਕੀਤੀ ਗਈ। ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ ਇਹਨਾਂ ਹੀ ਬਲਕਿ ਇੱਕ ਮੁਲਾਜ਼ਮ ਦੀ ਵਰਦੀ ਤੱਕ ਪਾੜ ਦਿੱਤੀ ਗਈ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੂੰ ਥਾਣਾ ਸਿਟੀ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਦੂਸਰੇ ਪਾਸੇ ਇਸ ਘਟਨਾ ਨੂੰ ਲੈ ਕੇ ਜਦੋਂ ਥਾਣਾ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਚਮੇਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਂਸੀ ਗੇਟ ਵਿਖੇ ਪੁਲਿਸ ਮੁਲਾਜ਼ਮਾਂ ਨੇ ਨਾਕਾ ਲਗਾਇਆ ਹੋਇਆ ਸੀ। ਜਦੋਂ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਨੇ ਮੁਲਾਜ਼ਮਾਂ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ਜਿਨ੍ਹਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਮੁਲਜ਼ਮਾਂ ਦੀ ਹੋਈ ਪਛਾਣ! ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
 

Trending news