Amritsar News(ਭਰਤ ਸ਼ਰਮਾ): ਦੇਸ਼ ਦੇ ਸੈਨਿਕਾਂ ਦੇ ਸਨਮਾਨ ਵਜੋਂ ਬਿਹਾਰ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਅਮਰ ਕੁਮਾਰ ਮੰਡਲ ਵੱਲੋਂ 2001 ਕਿਲੋਮੀਟਰ ਦੇ ਕਰੀਬ ਤਿਰੰਗਾ ਦੌੜ ਲਗਾ ਕੇ ਅਟਾਰੀ ਪਹੁੰਚਿਆ ਹੈ। ਇਹ ਨੌਜਵਾਨ 15 ਜੁਲਾਈ ਨੂੰ ਅਰਾਰੀਆ ਬਿਹਾਰ ਤੋਂ ਦੌੜ ਲਗਾ ਕੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ ਅਟਾਰੀ ਵਾਘਾ ਸਰਹੱਦ 'ਤੇ ਪਹੁੰਚਿਆ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲਬਾਤ ਕਰਦੇ ਹੋਏ 18 ਸਾਲਾਂ ਨੌਜਵਾਨ ਅਮਰ ਕੁਮਾਰ ਮੰਡਲ ਨੇ ਕਿਹਾ ਕਿ ਦੇਸ਼ ਦੇ ਸੈਨਿਕਾਂ ਦੇ ਸਨਮਾਨ ਵਜੋਂ ਉਸ ਵੱਲੋਂ ਤਿਰੰਗਾ ਦੌੜ ਲਗਾਈ ਗਈ ਹੈ ਅਤੇ 15 ਜੁਲਾਈ ਨੂੰ ਉਹ ਆਪਣੇ ਪਿੰਡ ਅਰਾਰੀਆ ਬਿਹਾਰ ਤੋਂ ਚੱਲਿਆ ਸੀ ਅਤੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ 2001 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਹ ਅਟਾਰੀ ਬਾਰਡਰ ਤੇ ਪਹੁੰਚਿਆ ਹੈ। ਉਸ ਨੇ ਕਿਹਾ ਕਿ ਰਸਤੇ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਜੋ ਕਿ ਮੌਸਮ ਖਰਾਬ ਹੋਣ ਕਰਕੇ ਰਸਤੇ ਵਿਚ ਕਈ ਜਗ੍ਹਾਂ ਅਤੇ ਬਾਰਿਸ਼ ਹੁੰਦੀ ਰਹਿੰਦੀ ਸੀ। ਕਿਸੇ ਸਮੇਂ ਜਿਆਦਾ ਗਰਮੀ ਰਹਿੰਦੀ ਸੀ, ਜਿਸ ਦੇ ਚਲਦੇ ਉਹ ਰਸਤੇ ਵਿੱਚ ਬਿਮਾਰ ਵੀ ਹੋ ਗਿਆ ਸੀ ਪਰ ਉਸ ਦੇ ਮਨ ਵਿੱਚ ਜਜ਼ਬਾ ਸੀ ਅੱਜ ਉਸੇ ਜਜ਼ਬੇ ਨੂੰ ਲੈ ਕੇ ਉਹ ਅੱਜ ਅਟਾਰੀ ਵਾਗਾ ਸਰਹੱਦ ਤੇ ਪਹੁੰਚਿਆ ਹੈ।


ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਕਰੀਬ 60 ਤੋਂ 70 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਸੀ, ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਪੰਜ ਨੌਜਵਾਨਾਂ ਦੀ ਟੀਮ ਸੀ ਜੋ ਉਸ ਦੇ ਨਾਲ-ਨਾਲ ਰਹਿੰਦੇ ਸੀ। ਜੋ ਉਸ ਦੀ ਸਿਹਤ ਅਤੇ ਬਾਕੀ ਗੱਲਾਂ ਦਾ ਧਿਆਨ ਰੱਖਦੇ ਸਨ। ਉਸ ਨੇ ਕਿਹਾ ਕਿ ਉਹ ਬੀਏ ਵਿੱਚ ਪੜ੍ਹਦਾ ਹੈ ਅਤੇ ਪੜ੍ਹਨ ਦੇ ਨਾਲ ਨਾਲ ਉਸ ਨੂੰ ਦੇਸ਼ ਭਗਤੀ ਦਾ ਜਨੂੰਨ ਹੈ। ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੇ ਜਵਾਨਾਂ ਨੂੰ ਦਿਲੋਂ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਜਿੰਨਾ ਵੀ ਅਸੀਂ ਸਤਿਕਾਰ ਦਿੰਦੇ ਹਾਂ ਉਹ ਇਹਨਾਂ ਦੇਸ਼ ਦੇ ਜਵਾਨਾਂ ਲਈ ਘੱਟ ਹੈ।