Amritsar News(ਭਰਤ ਸ਼ਰਮਾ): ਅੰਮ੍ਰਿਤਸਰ 'ਚ ਪੈਂਦੇ ਪਿੰਡ ਵਲਾ 'ਚ 24 ਪੁਲਿਸ ਪਾਰਟੀ ਵੱਲੋਂ ਐਨਡੀਪੀਐਸ ਦੇ ਪੁਰਾਣੇ ਮੁਕਦਮੇ ਤਹਿਤ ਵਿਅਕਤੀਆਂ ਦੇ ਘਰ ਵਿੱਚ ਰੇਡਾਂ ਕੀਤੀ ਜਾ ਰਹੀਆਂ ਹਨ। ਇਸ ਰੇਡ ਦੌਰਾਨ ਪੁਲਿਸ ਪਾਰਟੀ ਨੇ ਜਦੋਂ ਧਰਮਿੰਦਰ ਸਿੰਘ ਦੇ ਘਰ 'ਤੇ ਰੇਡ ਕੀਤੀ ਅਤੇ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਉਸ ਵਿਅਕਤੀ ਦੀ ਤਬੀਅਤ ਵਿਗੜ ਗਈ। ਜਿਸ ਤੋਂ ਉਸ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾਂ ਤੋਂ ਬਾਅਦ ਪਰਿਵਾਰ ਨੇ ਪੁਲਿਸ ਤੇ ਨਜਾਇਜ਼ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਗੁਆਂਢੀ ਵੱਲੋਂ ਪੁਲਿਸ ਦੀ ਇਸ ਕਾਰਵਾਈ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਸਗੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਪਿੰਡ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਆਮ ਤੌਰ 'ਤੇ ਪੁਲਿਸ ਪੁਰਾਣੇ ਪਰਚਿਆਂ ਵਿਚ ਨਾਮਜ਼ਦ ਲੋਕਾ ਨੂੰ ਤਫਤੀਸ਼ ਲਈ ਥਾਣੇ ਬੁਲਾਉਂਦੇ ਹੈ ਜੋ ਕਿ ਉਨ੍ਹਾਂ ਦੀ ਡਿਉਟੀ ਹੈ। ਪੁਲਿਸ ਨੂੰ ਇਸ ਗੱਲ ਵੱਲ ਵੀ ਧਿਆਨ ਦੇਣ ਚਾਹੀਦਾ ਹੈ ਕਿ ਮਾੜੇ ਕੰਮ ਛੱਡ ਕੇ ਚੰਗੀ ਮਿਹਨਤ ਮੁਸ਼ੱਕਤ ਕਰ ਆਪਣਾ ਜੀਵਨ ਬਿਤਾਉਣ ਵਾਲੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ  ਪੁਲਿਸ ਮੁਲਾਜ਼ਮ ਸਵੇਰੇ ਤੜਕਸਾਰ ਲੋਕਾਂ ਦੇ ਘਰਾਂ ਵਿਚ ਬਿਨ੍ਹਾਂ ਕਿਸੇ ਮੋਹਤਬਰ ਦੇ ਦਾਖਿਲ ਹੋ ਜਾਂਦੇ ਹਨ ਅਤੇ ਘਰ ਦੀਆਂ ਮਾਵਾਂ ਭੈਣਾ ਨਾਲ ਗਲਤ ਰਵੱਈਏ ਨਾਲ ਪੁੱਛਗਿੱਛ ਕਰ ਹਰਾਸ ਕਰਦੇ ਹਨ। ਅੱਜ ਸਾਡੇ ਪਿੰਡ ਵਿਚ ਵੀ ਅਜਿਹੀ ਘਟਨਾ ਵੇਖਣ ਨੂੰ ਮਿਲੀ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆ ਏਸੀਪੀ ਈਸਟ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅਸੀ ਮੌਕੇ 'ਤੇ ਪਹੁੰਚ ਲੋਕਾਂ ਦੀ ਗੱਲ ਸੁਣੀ ਹੈ ਫਿਲਹਾਲ ਧਰਮਿੰਦਰ ਨੂੰ ਥਾਣੇ ਵਿੱਚ ਪੜਤਾਲ ਸੰਬਧੀ ਬੁਲਾਇਆ ਸੀ। ਜਿਸ ਦੌਰਾਨ ਉਸਦੀ ਤਬੀਅਤ ਥੋੜੀ ਖਰਾਬ ਹੋਣ 'ਤੇ ਉਸਨੂੰ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਲੋਕਾਂ ਲਈ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀ ਹੋਣ ਦਿੱਤਾ ਜਾਵੇਗਾ।